
ਉੱਥੇ ਹੀ ਕੌਂਸਲਰ ਦੇ ਮੁਤਾਬਿਕ ਕਿਸੇ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਕੋਈ ਵੀ ਵਿਅਕਤੀ ਆਵਾਜ਼ ਚੁੱਕ ਸਕਦਾ ਹੈ ਪਰ ਕਿਸੇ ਵੀ ਸਮਾਜਿਕ ਵਿਅਕਤੀ ਨੂੰ ਬੁਰਾ ਭਲਾ ਨਹੀਂ ਕਹਿ ਸਕਦਾ
ਚੰਡੀਗੜ੍ਹ- ਮਨਦੀਪ ਸਿੰਘ ਮੰਨਾ ਅਕਸਰ ਹੀ ਸਿੱਧੂ ਜੋੜੇ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਹਨ ਪਰ ਇਸ ਵਾਰ ਸਿੱਧੂ ਜੋੜੇ ਦੇ ਕੌਂਸਲਰਾਂ ਵਲੋਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਮਨਦੀਪ ਸਿੰਘ ਮੰਨਾ ਵੱਲੋਂ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਦੇ ਖਿਲਾਫ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
Mandeep Singh Manna
ਉੱਥੇ ਹੀ ਕੌਂਸਲਰ ਦੇ ਮੁਤਾਬਿਕ ਕਿਸੇ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਕੋਈ ਵੀ ਵਿਅਕਤੀ ਆਵਾਜ਼ ਚੁੱਕ ਸਕਦਾ ਹੈ ਪਰ ਕਿਸੇ ਵੀ ਸਮਾਜਿਕ ਵਿਅਕਤੀ ਨੂੰ ਬੁਰਾ ਭਲਾ ਨਹੀਂ ਕਹਿ ਸਕਦਾ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਮੰਨਾਂ ਵੱਲੋਂ ਬਹੁਤ ਵਾਰ ਸਿੱਧੂ ਜੋੜੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਇਸੇ ਦੇ ਰੋਸ 'ਚ ਉਨ੍ਹਾਂ ਅੰਮ੍ਰਿਤਸਰ ਪੁਲਸ ਕਮਿਸ਼ਨਰ ਨੂੰ ਇਕ ਸ਼ਿਕਾਇਤ ਮਨਦੀਪ ਸਿੰਘ ਮੰਨਾ ਦੇ ਖਿਲਾਫ ਦਿੱਤੀ ਹੈ।
Navjot Kaur Sidhu, Navjot Singh Sidhu
ਦੱਸ ਦਈਏ ਕਿ ਸਿੱਧੂ ਜੋੜੇ ਤੇ ਮਨਦੀਪ ਸਿੰਘ ਮੰਨਾ ਅਕਸਰ ਹੀ ਸ਼ਬਦੀ ਤੀਰ ਚਲਾਉਂਦੇ ਹਨ ਪਰ ਇਸ ਵਾਰ ਸਿੱਧੂ ਜੋੜੇ ਦੇ ਕੌਂਸਲਰਾਂ ਵਲੋਂ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਕੋਲ ਇਸਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਸ਼ਿਕਾਇਤ ਤੇ ਅਮ੍ਰਿੰਤਸਰ ਪੁਲਿਸ ਕਮਿਸ਼ਨਰ ਕੀ ਕਦਮ ਚੁੱਕਦੇ ਹਨ।