ਨਸ਼ਾ ਤਸਕਰਾਂ ਨੂੰ ਫੜਨ ਆਈ ਐਸ.ਟੀ.ਐਫ਼ ਟੀਮ ਉਤੇ ਫ਼ਾਇਰੰਗ
Published : Jul 2, 2020, 9:47 am IST
Updated : Jul 2, 2020, 9:47 am IST
SHARE ARTICLE
 Firing on ISTF team to nab drug smugglers
Firing on ISTF team to nab drug smugglers

ਪੁਲਿਸ ਜ਼ਿਲ੍ਹਾ ਤਰਨ ਤਾਰਨ ਅਧੀਨ ਪੁਲਿਸ ਥਾਣਾ ਹਰੀਕੇ ਪੱਤਣ ਪੈਦੇ ਬੂਹ

ਪੱਟੀ/ਹਰੀਕੇ ਪੱਤਣ, 1 ਜੁਲਾਈ (ਅਜੀਤ ਘਰਿਆਲਾ/ਗਗਨਦੀਪ ਸਿੰਘ/ਪ੍ਰਦੀਪ): ਪੁਲਿਸ ਜ਼ਿਲ੍ਹਾ ਤਰਨ ਤਾਰਨ ਅਧੀਨ ਪੁਲਿਸ ਥਾਣਾ ਹਰੀਕੇ ਪੱਤਣ ਪੈਦੇ ਬੂਹ ਨੇੜੇ ਨਸ਼ਾਂ ਤਸਕਰਾਂ ਨੂੰ ਕਾਬੂ ਕਰਨ ਆਈ ਐਸ.ਟੀ.ਐਫ਼ ਫ਼ਿਰੋਜ਼ਪੁਰ  ਦੀ ਟੀਮ ਉਪਰ ਨਸ਼ਾਂ ਤਸਕਰਾਂ ਵਲੋਂ ਫ਼ਾਇਰੰਗ ਕਰ ਦਿਤੀ ਜਿਸ ਦੌਰਾਨ ਉਕਤ ਟੀਮ ਵਾਲ-ਵਾਲ ਬਚ ਗਈ ਅਤੇ ਉਨ੍ਹਾਂ ਨੇ ਦੋ ਤਸਕਰਾਂ ਨੂੰ 260 ਗ੍ਰਾਮ ਹੈਰੋਇਨ , ਮੋਟਰਸਾਈਕਲ ਤੇ ਪਿਸਤੌਲ ਅਤੇ ਰਿਵਾਲਵਰ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ। 

File PhotoFile Photo

ਇਸ ਸਬੰਧੀ ਐਸ ਟੀ ਐਫ਼ ਟੀਮ ਦੇ ਇੰਚਾਂ: ਇੰਸ: ਸੁਖਵਿੰਦਰ ਸਿੰਘ ਦਸਿਆ ਕਿ ਕਿਸੇ ਖਾਸ ਮੁਖ਼ਬਰ ਨੇ ਇਤਲਾਹ ਦਿਤੀ ਸੀ ਕਿ ਮਨਜਿੰਦਰ ਸਿੰਘ, ਮਨਮੋਹਨ ਸਿੰਘ ਅਤੇ ਮੁਖਤਿਆਰ ਸਿੰਘ ਜੋ ਕਿ ਹਰੀਕੇ ਤੇ ਪੱਟੀ ਇਲਾਕੇ ਵਿਚ ਹੈਰੋਇਨ ਦਾ ਧੰਦਾ ਕਰਦੇ ਹਨ ਜਿਸ ਉਤੇ ਪੁਲਿਸ ਥਾਣਾ ਹਰੀਕੇ ਪੱਤਣ ਵਿਖੇ ਮੁਖ਼ਬਰ ਖਾਸ ਦੀ ਇਤਲਾਹ ਉਤੇ ਮਾਮਲਾ ਦਰਜ ਕਰ ਕੇ ਛਾਪਾਮਾਰੀ ਸ਼ੁਰੂ ਕਰ ਦਿਤੀ ਜਿਸ ਉਤੇ ਤਿੰਨਾਂ ਵਿਚੋਂ ਮਨਜਿੰਦਰ ਸਿੰਘ ਨੂੰ ਪੁਲ ਬੰਗਾਲੀ ਤੋਂ ਕਾਬੂ ਕਰ ਕੇ ਉਸ ਕੋਲੋ 40 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਅਤੇ ਪੁੱਛਗਿੱਛ ਦੌਰਾਨ ਉਸ ਨੇ ਦਸਿਆ ਕਿ ਮਨਮੋਹਨ ਸਿੰਘ ਅਤੇ ਮੁਖਤਿਆਰ ਸਿੰਘ ਹੈਰੋਇੰਨ ਦੀ ਸਪਲਾਈ ਦੇਣ ਲਈ ਹਰੀਕੇ ਤੋਂ ਪੱਟੀ ਵੱਲ ਜਾ ਰਹੇ ਹਨ।

ਜਿਸ ਤਹਿਤ ਇੰਸ: ਸੁਖਵਿੰਦਰ ਸਿੰਘ ਵਲੋਂ ਅਪਣੀ ਟੀਮ ਸਮੇਤ ਬੀਤੀ ਰਾਤ ਪਿੰਡ ਨਬੀਪੁਰ ਨਜ਼ਦੀਕ ਜਿੰਦਾਵਲਾ ਪੁਲ ਉਤੇ ਪੁੱਜੀ ਤਾਂ ਪੱਟੀ ਵਲੋਂ ਦੋ ਨੌਜਵਾਨ ਉਤੇ ਆ ਰਹੇ ਹਨ, ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਰਿਵਾਲਵਰ ਤੇ ਪਿਸਤੌਲ ਨਾਲ ਪੁਲਿਸ ਉਪਰ ਗੋਲੀਆਂ ਚਲਾ ਦਿਤੀਆਂ ਜਿਸ ਉਤੇ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਮੋਟਰਸਾਈਕਲ ਵਿਚੋਂ 260 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਐਸ ਟੀ ਐਫ਼ ਟੀਮ ਵਲੋਂ ਕਾਬੂ ਕੀਤੇ ਦੋਵਾਂ ਨੌਜਵਾਨਾਂ ਉਪਰ ਪੁਲਿਸ ਥਾਣਾ ਹਰੀਕੇ ਪੱਤਣ ਵਿਖੇ ਅਸਲਾ ਐਕਟ ਤਹਿਤ ਵੀ ਮਾਮਲਾ ਦਰਜ ਕਰਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਧਰਾਵਾਂ ਤਹਿਤ ਮਾਮਲਾ ਦਰਜ ਕਰਵਾ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement