ਸਕੂਲੀ ਫ਼ੀਸਾਂ ਬਾਰੇ ਫ਼ੈਸਲੇ ਵਿਰੁਧ ਡਬਲ ਬੈਂਚ ’ਚ ਅਪੀਲ ਕਰੇਗੀ ਸੂਬਾ ਸਰਕਾਰ : ਸਿੰਗਲਾ
Published : Jul 2, 2020, 9:34 am IST
Updated : Jul 2, 2020, 9:34 am IST
SHARE ARTICLE
Vijay Inder Singla
Vijay Inder Singla

ਮੰਤਰੀ ਮੰਡਲ ਨੇ ਪ੍ਰਵਾਨਗੀ ਦਿਤੀ ਹੈ ਅਪੀਲ ਕਰਨ ਦੀ

ਚੰਡੀਗੜ੍ਹ, 1 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਹਾਈ ਕੋਰਟ ਦੇ ਸਿੰਗਲ ਬੈਂਚ ਵਲੋਂ ਕਰਫ਼ਿਊ ਤੇ ਲਾਕਡਾਊਨ ਦੇ ਸਮੇਂ ਦੀਆਂ ਵਿਦਿਆਰਥੀਆਂ ਤੋਂ ਫ਼ੀਸਾਂ ਤੇ ਹੋਰ ਚਾਰਜ ਵਸੂਲਣ ਸਬੰਧੀ ਦਿਤੇ ਫ਼ੈਸਲੇ ਨੂੰ ਮੁੜ ਵਿਚਾਰਨ ਲਈ ਡਬਲ ਬੈਂਚ ਵਿਚ ਚੁਨੌਤੀ ਦੇਵੇਗੀ। ਇਹ ਅਹਿਮ ਐਲਾਨ ਪੰਜਾਬ ਦੇ ਸਕੂਲ ਸਿਖਿਆ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਨੇ ਅੱਜ ਇਥੇ ਬਾਅਦ ਦੁਪਹਿਰ ਸਕੱਤਰੇਤ ਵਿਖੇ ਅਪਣੇ ਦਫ਼ਤਰ ਵਿਚ ਸੱਦੀ ਪ੍ਰੈਸ ਕਾਨਫ਼ਰੰਸ ਵਿਚ ਕੀਤਾ।

ਉਨ੍ਹਾਂ ਸਪਸ਼ਟ ਤੌਰ ’ਤੇ ਕਿਹਾ ਕਿ ਸੂਬਾ ਸਰਕਾਰ ਪੂਰੀ ਤਰ੍ਹਾਂ ਬੱਚਿਆਂ ਦੇ ਮਾਪਿਆਂ ਨਾਲ ਖੜੀ ਹੈ ਤੇ ਉਨ੍ਹਾਂ ਨੂੰ ਰਾਹਤ ਦਿਵਾਉਣ ਲਈ ਕਾਨੂੰਨੀ ਲੜਾਈ ਲੜੇਗੀ। ਸਿੰਗਲਾ ਨੇ ਕਿਹਾ ਕਿ ਕਰਫ਼ਿਊ ਤੇ ਲਾਕਡਾਊਨ ਲਾਗੂ ਹੋਣ ਦੇ ਸਮੇਂ ਤੋਂ ਹੀ ਪੰਜਾਬ ਸਰਕਾਰ ਦੀ ਨੀਤੀ ਸਪਸ਼ਟ ਸੀ ਅਤੇ ਹਾਈ ਕੋਰਟ ਲੜਾਈ ਸਮੇਂ ਵੀ ਅਪਣੇ ਵਲੋਂ ਐਡਵੋਕੇਟ ਜਨਰਲ ਰਾਹੀਂ ਯਤਨ ਜਾਰੀ ਰੱਖੇ ਭਾਵੇਂ ਕਿ ਫ਼ੈਸਲਾ ਮਾਪਿਆਂ ਨੂੰ ਬਣਦੀ ਰਾਹਤ ਦੇਣ ਵਾਲਾ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕੁੱਝ ਗੱਲਾਂ ਜ਼ਰੂਰ ਮਾਪਿਆਂ ਨੂੰ ਥੋੜ੍ਹੀ ਰਾਹਤ ਦੇਣ ਵਾਲੀਆਂ ਹਨ। ਇਨ੍ਹਾਂ ਵਿਚ ਸਕੂਲ ਸਟਾਫ਼ ਨੂੰ ਪੂਰੀ ਤਨਖ਼ਾਹ ਦੇਣ, ਬੱਚਿਆਂ ਦਾ ਸਕੂਲ ਵਿਚੋਂ ਨਾਮ ਨਾ ਕੱਟਣ, ਫ਼ੀਸ ਮਹੀਨੇ ਜਾਂ ਤਿੰਨ ਮਹੀਨੇ ਦੀਆਂ ਕਿਸ਼ਤਾਂ ਵਿਚ ਦੇਣ ਅਤੇ ਫ਼ੀਸ ਵਿਚ ਵਾਧਾ ਨਾ ਕਰਨਾ ਸ਼ਾਮਲ ਹਨ। 

File PhotoFile Photo

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਫ਼ੈਸਲਾ ਲਿਆ ਸੀ ਕਿ ਸਕੂਲ ਕਰਫ਼ਿਊ ਤੇ ਲਾਕਡਾਊਨ ਸਮੇਂ ਦੀ ਗਰਮੀਆਂ ਦੀਆਂ ਛੁੱਟੀਆਂ ਨੂੰ ਛੱਡ ਕੇ ਇਸ ਦੇ ਖ਼ਤਮ ਹੋਣ ਤਕ ਕੋਈ ਫ਼ੀਸ ਨਹੀਂ ਲੈਣਗੇ ਅਤੇ ਆਨਲਾਈਨ ਪੜ੍ਹਾਈ ਕਰਵਾਉਣ ਤੇ ਸਿਰਫ਼ ਟਿਊਸ਼ਨ ਫ਼ੀਸ ਲੈ ਸਕਦੇ ਹਨ। ਭਾਵੇਂ ਕਿ ਅਦਾਲਤ ਦਾ ਫ਼ੈਸਲਾ ਇਨ੍ਹਾਂ ਗੱਲਾਂ ਦੇ ਪੱਖ ਵਿਚ ਨਹੀਂ ਆਇਆ ਪਰ ਨਜ਼ਰਸਾਨੀ ਦੀ ਪਟੀਸ਼ਨ ਕਰ ਕੇ ਸਰਕਾਰ ਮੁੜ ਅਪਣਾ ਪੂਰਾ ਪੱਖ ਤੱਥਾਂ ਸਹਿਤ ਰੱਖੇਗੀ।

ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਇਕ ਕਮੇਟੀ ਗਠਤ ਕੀਤੀ ਗਈ ਸੀ ਜਿਸ ਨੇ ਮੌਕੇ ’ਤੇ ਆਏ ਫ਼ੈਸਲੇ ਦੇ ਸੰਦਰਭ ਵਿਚ ਪੂਰਾ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਬਾਅਦ ਹੀ ਮੰਤਰੀ ਮੰਡਲ ਵਲੋਂ ਨਜ਼ਰਸਾਨੀ ਅਪੀਲ ਦਾਇਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜੋ ਇਕ ਦੋ ਦਿਨ ਵਿਚ ਦਾਇਰ ਕਰ ਦਿਤੀ ਜਾਵੇਗੀ। ਸਿੰਗਲਾ ਨਾਲ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement