
ਰਣਜੀਤ ਸਿੰਘ ਢਡਰੀਆਂਵਾਲੇ ਦੇ ਗ੍ਰਹਿ ਵਿਖੇ ਬਿਆਨ ਲੈਣ ਲਈ ਪੁੱਜੇਗੀ ‘ਸਿੱਟ’
ਕੋਟਕਪੂਰਾ (ਗੁਰਿੰਦਰ ਸਿੰਘ) : ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਕਰ ਰਹੀ ਐਸਆਈਟੀ ਵਲੋਂ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂਵਾਲੇ ਨੂੰ ਤਲਬ ਕਰਨ ਵਾਲੀ ਗੱਲ ਦਾ ਪ੍ਰਮੇਸ਼ਰ ਦੁਆਰ ਗੁਰਦਵਾਰਾ ਸਾਹਿਬ ਵਲੋਂ ਖੰਡਨ ਕੀਤਾ ਗਿਆ ਹੈ ਕਿਉਂਕਿ ਐਸਆਈਟੀ ਵਲੋਂ ਭਾਈ ਢਡਰੀਆਂ ਤੋਂ ਉਕਤ ਘਟਨਾ ਸਬੰਧੀ ਜਾਣਕਾਰੀ ਲੈਣ ਲਈ ਸਮਾਂ ਮੰਗਿਆ ਗਿਆ ਸੀ ਤੇ ਅਜੇ ਢਡਰੀਆਂ ਵਾਲਿਆਂ ਨੇ ਕੋਈ ਸਮਾਂ ਨਹੀਂ ਦਿਤਾ
Bhai Ranjit Singh Ji Dhadrianwale
ਇਹ ਵੀ ਪੜ੍ਹੋ - ਵੋਟਾਂ ਬਦਲੇ ‘ਮੁਫ਼ਤ ਸਹੂਲਤਾਂ’ ਜਾਂ ਜੂਠੇ ਛਿੱਲੜ?
ਪਰ ਇਹ ਸਪੱਸ਼ਟ ਹੈ ਕਿ ਭਾਈ ਰਣਜੀਤ ਸਿੰਘ ਨਾ ਤਾਂ ਚੰਡੀਗੜ੍ਹ ਅਤੇ ਨਾ ਹੀ ਫ਼ਰੀਦਕੋਟ ਐਸਆਈਟੀ ਦੇ ਕੈਂਪਸ ਵਿਚ ਜਾਣਗੇ ਬਲਕਿ ਐਸਆਈਟੀ ਵਲੋਂ ਪ੍ਰਮੇਸ਼ਰ ਦੁਆਰ ਗੁਰਦਵਾਰਾ ਸਾਹਿਬ ਵਿਖੇ ਪੁੱਜ ਕੇ ਭਾਈ ਰਣਜੀਤ ਸਿੰਘ ਤੋਂ ਪੁੱਛਗਿੱਛ ਕੀਤੀ ਜਾਵੇਗੀ।
SIT
ਇਹ ਵੀ ਪੜ੍ਹੋ - ਮਾਮੂਲੀ ਝਗੜੇ ਨੂੰ ਲੈ ਕੇ ਡਾਕਟਰ ਜੋੜੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਐਸ.ਆਈ.ਟੀ. ਵਲੋਂ ਅੱਜ ਫਿਰ 14 ਹੋਰ ਚਸ਼ਮਦੀਦ ਗਵਾਹਾਂ ਨੂੰ ਪੁੱਛਗਿੱਛ ਲਈ ਪੇਸ਼ ਹੋਣ ਵਾਸਤੇ ਸੰਮਨ ਜਾਰੀ ਕੀਤੇ ਗਏ। ਜ਼ਿਕਰਯੋਗ ਹੈ ਕਿ ਦੋ ਦਰਜਨ ਤੋਂ ਵੀ ਜ਼ਿਆਦਾ ਗਵਾਹ 2 ਜੁਲਾਈ ਨੂੰ ਸਵੇਰੇ 10:00 ਵਜੇ ਐਸਆਈਟੀ ਦੇ ਕੈਂਪਸ ਫ਼ਰੀਦਕੋਟ ਵਿਖੇ ਪੁੱਜ ਕੇ ਕੋਟਕਪੂਰਾ ਗੋਲੀਕਾਂਡ ਸਬੰਧੀ ਅਪਣੀਆਂ ਗਵਾਹੀਆਂ ਦਰਜ ਕਰਵਾਉਣਗੇ