
26 ਗਵਾਹਾਂ ਵਲੋਂ ਐਸ.ਆਈ.ਟੀ ਕੈਂਪਸ 'ਚ ਅੱਜ ਹੋਣਗੇ ਬਿਆਨ ਦਰਜ
ਕੋਟਕਪੂਰਾ, 1 ਜੁਲਾਈ (ਗੁਰਿੰਦਰ ਸਿੰਘ) : ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਕਰ ਰਹੀ ਐਸਆਈਟੀ ਵਲੋਂ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂਵਾਲੇ ਨੂੰ ਤਲਬ ਕਰਨ ਵਾਲੀ ਗੱਲ ਦਾ ਪ੍ਰਮੇਸ਼ਰ ਦੁਆਰ ਗੁਰਦਵਾਰਾ ਸਾਹਿਬ ਵਲੋਂ ਖੰਡਨ ਕੀਤਾ ਗਿਆ ਹੈ ਕਿਉਂਕਿ ਐਸਆਈਟੀ ਵਲੋਂ ਭਾਈ ਢਡਰੀਆਂ ਤੋਂ ਉਕਤ ਘਟਨਾ ਸਬੰਧੀ ਜਾਣਕਾਰੀ ਲੈਣ ਲਈ ਸਮਾਂ ਮੰਗਿਆ ਗਿਆ ਸੀ ਤੇ ਅਜੇ ਢਡਰੀਆਂ ਵਾਲਿਆਂ ਨੇ ਕੋਈ ਸਮਾਂ ਨਹੀਂ ਦਿਤਾ ਪਰ ਇਹ ਸਪੱਸ਼ਟ ਹੈ ਕਿ ਭਾਈ ਰਣਜੀਤ ਸਿੰਘ ਨਾ ਤਾਂ ਚੰਡੀਗੜ੍ਹ ਅਤੇ ਨਾ ਹੀ ਫ਼ਰੀਦਕੋਟ ਐਸਆਈਟੀ ਦੇ ਕੈਂਪਸ ਵਿਚ ਜਾਣਗੇ ਬਲਕਿ ਐਸਆਈਟੀ ਵਲੋਂ ਪ੍ਰਮੇਸ਼ਰ ਦੁਆਰ ਗੁਰਦਵਾਰਾ ਸਾਹਿਬ ਵਿਖੇ ਪੁੱਜ ਕੇ ਭਾਈ ਰਣਜੀਤ ਸਿੰਘ ਤੋਂ ਪੁੱਛਗਿੱਛ ਕੀਤੀ ਜਾਵੇਗੀ |
ਐਸ.ਆਈ.ਟੀ. ਵਲੋਂ ਅੱਜ ਫਿਰ 14 ਹੋਰ ਚਸ਼ਮਦੀਦ ਗਵਾਹਾਂ ਨੂੰ ਪੁੱਛਗਿੱਛ ਲਈ ਪੇਸ਼ ਹੋਣ ਵਾਸਤੇ ਸੰਮਨ ਜਾਰੀ ਕੀਤੇ ਗਏ | ਜ਼ਿਕਰਯੋਗ ਹੈ ਕਿ ਦੋ ਦਰਜਨ ਤੋਂ ਵੀ ਜ਼ਿਆਦਾ ਗਵਾਹ 2 ਜੁਲਾਈ ਨੂੰ ਸਵੇਰੇ 10:00 ਵਜੇ ਐਸਆਈਟੀ ਦੇ ਕੈਂਪਸ ਫ਼ਰੀਦਕੋਟ ਵਿਖੇ ਪੁੱਜ ਕੇ ਕੋਟਕਪੂਰਾ ਗੋਲੀਕਾਂਡ ਸਬੰਧੀ ਅਪਣੀਆਂ ਗਵਾਹੀਆਂ ਦਰਜ ਕਰਵਾਉਣਗੇ |
ਫੋਟੋ :- ਕੇ.ਕੇ.ਪੀ.-ਗੁਰਿੰਦਰ-1-4ਡੀ
ਕੈਪਸ਼ਨ : 14 ਅਕਤੂਬਰ 2015 ਨੂੰ ਕੋਟਕਪੂਰਾ ਵਿਖੇ ਜ਼ਖ਼ਮੀ ਸਿੱਖ ਨੌਜਵਾਨ ਦੀ ਦਸਤਾਰ ਠੀਕ ਕਰਦੇ ਭਾਈ ਰਣਜੀਤ ਸਿੰਘ ਦੀ ਪੁਰਾਣੀ ਤਸਵੀਰ |