
ਪੜ੍ਹਾਈ ਦੇ ਨਾਲ- ਨਾਲ ਦੁਕਾਨ ਤੇ ਕੰਮ ਵੀ ਕਰਦਾ ਸੀ ਮ੍ਰਿਤਕ ਨੌਜਵਾਨ
ਨੰਗਲ: ਨੰਗਲ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਨੰਗਲ ਭਾਖੜਾ ਨਹਿਰ 'ਚ 16 ਸਾਲਾ ਨੌਜਵਾਨ ਡੁੱਬ ਗਿਆ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਸ ਦਾ ਭਰਾ ਇਕ ਦੁਕਾਨ ’ਤੇ ਕੰਮ ਕਰਦਾ ਹੈ ਹਰ ਹੋਜ਼ ਦੀ ਤਰ੍ਹਾਂ ਜਦੋਂ ਸ਼ੁੱਕਰਵਾਰ ਨੂੰ ਦੁਕਾਨ ’ਤੇ ਜਾ ਰਿਹਾ ਸੀ ਤਾਂ ਅਚਾਨਕ ਉਹ ਨਹਿਰ ਚ ਡੁੱਬ ਗਿਆ।
Drown
ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦਾ ਛੋਟਾ ਭਰਾ ਨਿਹਾਲ ਸਿੰਘ ਨੰਗਲ ਭਾਖੜਾ ਨਹਿਰ ’ਚ ਡੁੱਬ ਗਿਆ ਹੈ। ਉਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਉਮਰ 16 ਸਾਲ ਸੀ ਤੇ ਉਹ ਸਰਕਾਰੀ ਸਕੂਲ ਲੜਕੇ ਨੰਗਲ ਪੜ੍ਹਦਾ ਵੀ ਸੀ ਤੇ ਨਾਲ ਹੀ ਘਰ ਦਾ ਗੁਜ਼ਾਰਾ ਚਲਾਉਣ ਲਈ ਇਕ ਦੁਕਾਨ 'ਤੇ ਵੀ ਕੰਮ ਕਰਦਾ ਸੀ।
Drown
ਰਾਹੁਲ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਮੇਰੇ ਵੱਲੋਂ ਗੋਤਾਖੋਰਾਂ ਤੱਕ ਵੀ ਸੰਪਰਕ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਦਾ ਵੀ ਇਹੀ ਮੰਨਣਾ ਹੈ ਕਿ ਨਹਿਰ ’ਚ ਡੁੱਬਣ ਵਾਲੇ ਨੌਜਵਾਨ ਦੀ ਮ੍ਰਿਤਕ ਦੇਹ ਤਿੰਨ ਚਾਰ ਦਿਨ ਤੋਂ ਪਹਿਲਾਂ ਉੱਪਰ ਨਹੀਂ ਆਉਂਦੀ। ਇਥੇ ਦੱਸਣਾ ਇਹ ਵੀ ਜ਼ਰੂਰੀ ਹੈ ਕਿ ਹੁਣ ਤਾਂ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ’ਚ ਪਾਣੀ ਵੀ ਜ਼ੋਰਾਂ-ਸ਼ੋਰਾਂ ਨਾਲ ਛੱਡਿਆ ਗਿਆ ਹੈ। ਹਾਲਾਂਕਿ ਨਹਿਰ ਕੰਢੇ ਕੁਝ ਥਾਵਾਂ ’ਤੇ ਜੰਗਲੇ ਵੀ ਲੱਗੇ ਹੋਏ ਹਨ ਪਰ ਚਰਚਾ ਆਮ ਹੈ ਕਿ ਨੌਜਵਾਨ ਰਿਸਕ ਲੈ ਕੇ ਜੰਗਲਿਆਂ ਤੋਂ ਬਾਹਰ ਵੀ ਨਹਾਉਂਦੇ ਹਨ। ਪੀੜਤ ਨੇ ਕਿਹਾ ਕਿ ਹੁਣ ਮੇਰੇ ਵੱਲੋਂ ਗੰਗੂਵਾਲ ਜਾ ਕੇ ਇਤਲਾਹ ਦਿੱਤੀ ਜਾਵੇਗੀ ਤਾਂ ਜੋ ਉੱਥੇ ਗੇਟਾਂ ’ਤੇ ਤਾਇਨਾਤ ਮੁਲਾਜ਼ਮ ਸੁਚੇਤ ਰਹਿਣ।
Death