ਗੁਰਦਾਸਪੁਰ ਤੋਂ 16 ਕਿਲੋ ਹੈਰੋਇਨ ਬਰਾਮਦ: ਪੰਜਾਬ ਰਾਹੀਂ ਨਸ਼ਿਆਂ ਦੀ ਤਸਕਰੀ ਲਈ ਜੰਮੂ ਬਣਿਆ ਨਵਾਂ ਅੱਡਾ
Published : Jul 2, 2022, 8:08 pm IST
Updated : Jul 2, 2022, 8:08 pm IST
SHARE ARTICLE
photo
photo

ਪਿਛਲੇ ਕੁਝ ਸਮੇਂ ਦੌਰਾਨ ਜੰਮੂੂ ਵਾਲੇ ਪਾਸਿਓਂ ਪੰਜਾਬ ਵੱਲ ਹੋ ਰਹੀ ਨਸ਼ਾ ਤਸਕਰੀ ਦਾ ਇਹ ਤੀਜਾ ਅਜਿਹਾ ਮਾਮਲਾ ਹੈ

ਗੁਰਦਾਸਪੁਰ: ਗੁਰਦਾਸਪੁਰ ਜ਼ਿਲੇ ਤੋਂ 16 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਦੀ ਬਰਾਮਦਗੀ ਤੋਂ ਇਕ ਦਿਨ ਬਾਅਦ, ਇੰਸਪੈਕਟਰ ਜਨਰਲ ਆਫ ਪੁਲਸ (ਆਈ.ਜੀ.ਪੀ.) ਬਾਰਡਰ ਰੇਂਜ ਮੋਹਨੀਸ਼ ਚਾਵਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੂਬੇ ਦੀ ਭਾਰਤ-ਪਾਕਿ ਸਰਹੱਦ ਤੇ ਚੌਕਸੀ ਵਧਾਉਣ ਉਪਰੰਤ ਹੁਣ ਤਸਕਰਾਂ ਵਲੋਂ  ਗੁਆਂਢੀ ਰਾਜ ਜੰਮੂ ਅਤੇ ਕਸ਼ਮੀਰ ਵਿੱਚੋਂ ਨਸ਼ਿਆਂ ਦੀ ਖੇਪ ਲਿਆਉਣ ਨਵਾਂ ਰਾਹ ਬਣਾ ਲਿਆ ਗਿਆ ਹੈ।

 

PHOTOPHOTO

 

ਗੁਰਦਾਸਪੁਰ ਤੋਂ 16 ਕਿਲੋ ਹੈਰੋਇਨ ਦੀ ਬਰਾਮਦਗੀ ਦੀ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਨਸ਼ੇ ਦੀ ਇਸ ਖੇਪ ਨੂੰ ਪੰਜਾਬ ਵਿੱਚ ਲਿਆਉਣ ਲਈ  ਲਈ ਜੰਮੂ- ਪੰਜਾਬ ਵਾਲੀ ਨੈਸ਼ਨਲ ਹਾਈਵੇ ਦੀ ਵਰਤੋਂ ਕਰਦੇ ਹਨ। ਉਨਾਂ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਖੇਪ ਦੋ ਟੋਇਟਾ ਇਨੋਵਾ ਕ੍ਰਿਸਟਾ ਕਾਰਾਂ ਵਿੱਚ ਵਿਸ਼ੇਸ਼ ਤੌਰ ‘ਤੇ ਡਿਜਾਈਨ ਕੀਤੇ ਡੱਬਿਆਂ ਵਿੱਚ ਛੁਪਾ ਕੇ ਲਿਆਂਦੀ ਜਾ ਰਹੀ ਸੀ।

ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਲਾ ਪੁਲਿਸ ਨੇ ਜੰਮੂ ਵਾਲੇ ਪਾਸੇ ਤੋਂ ਆ ਰਹੀਆਂ ਦੋ ਇਨੋਵਾ ਕ੍ਰਿਸਟਾ ਕਾਰਾਂ ਨੂੰ ਰੋਕ ਕੇ 16.80 ਕਿਲੋਗ੍ਰਾਮ ਹੈਰੋਇਨ (16 ਪੈਕਟਾਂ ਵਿੱਚ ਪੈਕ) ਬਰਾਮਦ ਕਰਕੇ ਚਾਰ ਸ਼ੱਕੀਆਂ ਨੂੰ ਗਿ੍ਰਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਮਨਜਿੰਦਰ ਸਿੰਘ ਉਰਫ ਮੰਨਾ (28), ਗੁਰਦਿੱਤ ਸਿੰਘ ਉਰਫ ਗਿੱਤਾ (35) ਅਤੇ ਭੋਲਾ ਸਿੰਘ (32) ਵਾਸੀਆਨ ਪਿੰਡ ਚੀਮਾ ਕਲਾਂ, ਤਰਨਤਾਰਨ ਅਤੇ ਕੁਲਦੀਪ ਸਿੰਘ ਉਰਫ ਗੀਵੀ ਉਰਫ ਕੀਪਾ (32) ਵਾਸੀ ਕਾਜੀ ਕੋਟ ਰੋਡ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਨੇ ਰਜਿਸਟ੍ਰੇਸ਼ਨ ਨੰਬਰ ਪੀ.ਬੀ13ਬੀਐਫ 7613 ਅਤੇ ਪੀ.ਬੀ08-ਸੀ.ਐਕਸ-2171 ਵਾਲੀਆਂ ਦੋਵੇਂ ਇਨੋਵਾ ਕ੍ਰਿਸਟਾ ਕਾਰਾਂ ਨੂੰ ਵੀ ਜ਼ਬਤ ਕਰ ਲਿਆ ਹੈ । ਇਸ ਸਬੰਧੀੀ ਥਾਣਾ ਦੀਨਾਨਗਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21ਸੀ, 27-ਏ, 25 ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਆਈ.ਜੀ.ਪੀ. ਮੋਹਨੀਸ਼ ਚਾਵਲਾ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਡਿਊਲ ਦੇ ਸਰਗਨਾ ਮਲਕੀਤ ਸਿੰਘ ਵਾਸੀ ਤਰਨਤਾਰਨ ਦੇ ਪਿੰਡ ਚੀਮਾਂ ਕਲਾਂ ਨੂੰ  ਵੀ ਨਾਮਜਦ ਕਰ ਲਿਆ ਹੈ, ਜਿਸ ਨੇ ਇਸ 16 ਕਿਲੋਗ੍ਰਾਮ ਦੀ ਖੇਪ ਨੂੰ ਹਾਸਲ ਕਰਨ ਲਈ ਆਪਣੇ ਚਾਰ ਸਾਥੀਆਂ ਨੂੰ ਜੰਮੂ ਭੇਜਿਆ ਸੀ। ਮਲਕੀਤ, ਜੋ ਪਹਿਲਾਂ ਵੀ ਇਸੇ ਤਰਾਂ ਦੀ ਵਿਧੀ ਵਰਤ ਕੇ ਲਗਭਗ ਪੰਜ ਵਾਰ ਅਜਿਹੀਆਂ ਖੇਪਾਂ ਦੀ ਕਾਰਵਾਈ ਨੂੰ ਅੰਜਾਮ ਦੇ ਚੁੱਕਾ ਹੈ, ਵਿਰੁੱਧ  ਐਨਡੀਪੀਐਸ ਐਕਟ ਤਹਿਤ ਤਿੰਨ ਕੇਸ ਦਰਜ ਹਨ। ਉਨਾਂ ਕਿਹਾ ਕਿ ਮਲਕੀਤ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਆਈਜੀਪੀ ਨੇ ਕਿਹਾ ਕਿ ਜਾਂਚ ਦੌਰਾਨ ਪੰਜਾਬ ਵਿੱਚ ਇਨੀਂ ਦਿਨੀਂ ਪ੍ਰਚਲਿਤ ਅੰਤਰਰਾਜੀ ਤਸਕਰੀ ਲਈ ਵਰਤੇ ਜਾਂਦੇ ਢੰਗ ਦਾ ਖੁਲਾਸਾ ਹੋਇਆ ਹੈ, ਜਿਸ ਵਿੱਚ ਸਰਗਨਾਹ ਜੰਮੂ ਸਥਿਤ ਤਸਕਰਾਂ ਨਾਲ ਗੱਲਬਾਤ ਕਰਨ ਲਈ ਵਰਚੁਅਲ ਨੰਬਰਾਂ ਦੀ ਵਰਤੋਂ ਕਰਦੇ ਸਨ। ਆਈ.ਜੀ.ਪੀ.  ਬਾਰਡਰ ਰੇਂਜ ਨੇ ਕਿਹਾ, “ਜੰਮੂ ਵਾਲੇ ਪਾਸੇ ਤੋਂ ਪੰਜਾਬ ਤੱਕ ਨਸ਼ਿਆਂ ਦੀ ਤਸਕਰੀ ਦਾ ਇਹ ਤੀਜਾ ਅਜਿਹਾ ਮਾਮਲਾ ਹੈ ਜੋ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਸਾਹਮਣੇ ਆਇਆ ਹੈ, ਜਿਸ ਵਿੱਚ ਤਸਕਰਾਂ ਨੇ ਇੱਕੋ ਢੰਗ ਵਰਤਿਆ ਹੈ,”

ਜਿਕਰਯੋਗ ਹੈ ਕਿ ਪਠਾਨਕੋਟ ਪੁਲੀਸ ਨੇ  ਇਸ ਸਾਲ ਫਰਵਰੀ ਮਹੀਨੇ ਪੁਲਿਸ ਥਾਣਾ ਸੁਜਾਨਪੁਰ ਦੀ ਹਦੂਦ ਅੰਦਰ 12 ਕਿਲੋ ਹੈਰੋਇਨ ਦੀ ਭਾਰੀ ਬਰਾਮਦਗੀ ਦੇ ਅਜਿਹੇ ਦੋ ਮਾਮਲੇ ਦਰਜ ਕੀਤੇ ਗਏ ਸਨ। ਇਸੇ ਤਰਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਿਛਲੇ ਸਾਲ ਅਗਸਤ ਮਹੀਨੇ ਥਾਣਾ ਕੱਠੂਨੰਗਲ ਦੀ ਹਦੂਦ ਅੰਦਰੋਂ 21 ਕਿਲੋ ਹੈਰੋਇਨ ਸਮੇਤ 1.9 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ  ਸੀ।

ਜਿਕਰਯੋਗ ਹੈ ਕਿ ਨਸ਼ੇ ਦੀ ਤਸਕਰੀ ਨੂੰ ਅੰਜਾਮ ਦੇਣ ਦਾ ਇਹੋ ਤਰੀਕਾ ਜ਼ਿਲਾ ਪੁਲਿਸ ਗੁਰਦਾਸਪੁਰ ਵਲੋਂ ਕੀਤੀ ਗਈ ਐਫਆਈਆਰ ਨੰਬਰ 76, 16 ਅਗਸਤ,2022  ਦੀ ਤਫਤੀਸ਼ ਦੌਰਾਨ ਵੀ ਸਾਹਮਣੇ ਆਇਆ ਸੀ ਜਦੋਂ ਪੁਲਿਸ ਵਲੋਂ  ਕਾਲੀ ਥਾਰ  ਜੀਪ ਅਤੇ ਕ੍ਰੇਟਾ ਹੁੰਡਈ ਸਮੇਤ ਵਾਹਨਾਂ ਦੀ ਚੈਕਿੰਗ ਕਰਨ ਉਪਰੰਤ ਉਨਾਂ ਵਿਚ ਵੀ ਇਸੇ ਤਰਾਂ ਦੇ ਗੁਪਤ ਖੋਖਿਆਂ ( ਕਾਰ ਦੀ ਪਿਛਲੀ ਸੀਟ ਹੇਠਾਂ ਛੁਪਾਏੇ) ਦੀ ਵਰਤੋਂ ਕੀਤੀ ਗਈ ਸੀ। ਗੁਰਦਾਸਪੁਰ ਪੁਲੀਸ ਵੱਲੋਂ ਦੋਵੇਂ ਵਾਹਨ ਜ਼ਬਤ ਕਰ ਲਏ ਗਏ ਹਨ ਅਤੇ ਤਿੰਨ ਮੁਲਜਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਕਿ ਕੋਈ ਵੀ ਰਿਕਵਰੀ ਨਹੀਂ ਹੋਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement