ਡੇਰਾਬੱਸੀ : ਮਾਮੇ ਨੇ ਕੀਤਾ 7 ਸਾਲਾ ਭਾਣਜੇ ਨੂੰ ਅਗਵਾ, ਪੁਲਿਸ ਨੇ 3 ਘੰਟਿਆਂ ਚ ਕੀਤਾ ਕਾਬੂ
Published : Jul 2, 2023, 2:31 pm IST
Updated : Jul 2, 2023, 2:31 pm IST
SHARE ARTICLE
photo
photo

ਪੁਲਿਸ ਨੇ ਮੁਲਜ਼ਮ ਵਿਰੁਧ ਧਾਰਾ 365 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ

 

ਡੇਰਾਬੱਸੀ : ਪੰਜਾਬ ਦੇ ਮੁਹਾਲੀ ਜ਼ਿਲੇ ਦੇ ਡੇਰਾਬੱਸੀ 'ਚ ਇਕ ਨੌਜੁਆਨ ਨੇ 7 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ 3 ਘੰਟਿਆਂ 'ਚ ਅਗਵਾਕਾਰ ਨੂੰ ਕਾਬੂ ਕਰ ਲਿਆ। ਮਾਮਲਾ ਡੇਰਾਬੱਸੀ ਦੇ ਪਿੰਡ ਹੈਬਤਪੁਰ ਦਾ ਹੈ। ਪੁਲਿਸ ਨੇ ਅਗਵਾਕਾਰ ਅਤੇ ਬੱਚੇ ਦੋਵਾਂ ਨੂੰ ਟਰੇਸ ਕਰ ਕੇ ਅਗਵਾਕਾਰ ਨੂੰ ਕਾਬੂ ਕਰ ਕੇ ਬੱਚੇ ਨੂੰ ਮਾਪਿਆਂ ਹਵਾਲੇ ਕਰ ਦਿਤਾ ਹੈ। ਪੁਲਿਸ ਨੇ ਮੁਲਜ਼ਮਾਂ ਵਿਰੁਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮੁਲਜ਼ਮ ਬੱਚੇ ਦੀ ਮਾਂ ਦੇ ਮਾਮੇ ਦਾ ਲੜਕਾ ਹੈ।

ਡੇਰਾਬੱਸੀ ਦੇ ਐਸ.ਐਸ.ਪੀ ਡਾ.ਦਰਪਨ ਆਹਲੂਵਾਲੀਆ ਨੇ ਦਸਿਆ ਕਿ ਪੁਲਿਸ ਨੂੰ ਉਮਾ ਦੇਵੀ ਪਤਨੀ ਪੁਨਦੇਵ ਮਹਤੋ ਵਾਸੀ ਪਿੰਡ ਹੈਬਤਪੁਰ ਨੇ ਸੂਚਨਾ ਦਿਤੀ ਕਿ ਉਸ ਦਾ ਛੋਟਾ ਲੜਕਾ ਪ੍ਰਕਾਸ਼ ਕੁਮਾਰ ਉਮਰ ਕਰੀਬ 7 ਸਾਲ ਹੋਰ ਬੱਚਿਆਂ ਨਾਲ ਕਮਰੇ ਵਿਚ ਸੀ। ਅਚਾਨਕ ਉਸ ਦੇ ਮਾਮੇ ਦਾ ਲੜਕਾ ਭੂਧਨ ਕੁਮਾਰ ਅਗਲੇ ਕਮਰੇ ਵਿਚ ਆ ਗਿਆ ਅਤੇ ਉਸ ਨਾਲ ਮਾਰ-ਕੁੱਟ ਕਰਨ ਲੱਗਾ। ਉਸ ਨੇ ਸਿਗਰਟ ਜਗਾਈ ਅਤੇ ਆਪਣੇ ਲੜਕੇ ਪ੍ਰਕਾਸ਼ ਕੁਮਾਰ ਦੇ ਸੱਜੇ ਹੱਥ 'ਤੇ ਰੱਖ ਦਿਤੀ।

ਔਰਤ ਅਨੁਸਾਰ ਉਸ ਨੇ ਭੂਧਨ ਕੁਮਾਰ ਨੂੰ ਅਜਿਹਾ ਕਰਨ 'ਤੇ ਝਿੜਕਿਆ ਤਾਂ ਉਹ ਗੁੱਸੇ 'ਚ ਆ ਗਿਆ। ਉਸ ਨੇ ਲੜਕੇ ਪ੍ਰਕਾਸ਼ ਕੁਮਾਰ ਨੂੰ ਚੁੱਕ ਲਿਆ ਅਤੇ ਇਹ ਕਹਿ ਕੇ ਭੱਜ ਗਿਆ ਕਿ ਹੁਣ ਮੈਂ ਤੁਹਾਡੇ ਲੜਕੇ ਪ੍ਰਕਾਸ਼ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ। ਉਨ੍ਹਾਂ ਤੁਰੰਤ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿਤੀ।ਡੇਰਾਬੱਸੀ ਮੁਬਾਰਕਪੁਰ ਥਾਣਾ ਇੰਚਾਰਜ ਰਣਬੀਰ ਸਿੰਘ ਨੇ ਦਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਪੈਸ਼ਲ ਟੀਮ ਦਾ ਗਠਨ ਕਰ ਕੇ ਡੇਰਾਬੱਸੀ ਵਿਚ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ।

ਔਰਤ ਅਨੁਸਾਰ ਏਐਸਆਈ ਗੌਰਵ ਸ਼ਰਮਾ ਖ਼ੁਦ ਪੁਲਿਸ ਪਾਰਟੀ ਨਾਲ ਹੈਬਤਪੁਰ ਰੋਡ ’ਤੇ ਨਾਕੇ ’ਤੇ ਮੌਜੂਦ ਸਨ, ਜਿੱਥੇ ਉਕਤ ਵਿਅਕਤੀ 7 ਸਾਲਾ ਬੱਚੇ ਨੂੰ ਆਪਣੇ ਨਾਲ ਪੈਦਲ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਜਦੋਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਦੀ ਪਛਾਣ ਹੋ ਗਈ, ਜਿਸ ਨੂੰ ਪੁਲਿਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਵਿਰੁਧ ਧਾਰਾ 365 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਨਾਲ ਹੀ ਪ੍ਰਕਾਸ਼ ਨੂੰ ਸੁਰੱਖਿਅਤ ਪ੍ਰਵਾਰ ਹਵਾਲੇ ਕਰ ਦਿਤਾ।

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement