
ਮਾਨਸੂਨ 5 ਜੁਲਾਈ ਤੋਂ ਹੋਵੇਗਾ ਸਰਗਰਮ
ਚੰਡੀਗੜ੍ਹ - ਪੰਜਾਬ ਵਿਚ ਮਾਨਸੂਨ ਦੇ ਆਉਣ ਤੋਂ ਬਾਅਦ ਵੀ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਜਾ ਰਹੀ ਹੈ। ਕੱਲ੍ਹ ਇੱਕ-ਦੋ ਜ਼ਿਲ੍ਹਿਆਂ ਨੂੰ ਛੱਡ ਕੇ ਕਿਤੇ ਵੀ ਮੀਂਹ ਨਹੀਂ ਪਿਆ। ਜਿਸ ਕਾਰਨ ਤਾਪਮਾਨ 'ਚ ਵਾਧਾ ਦੇਖਿਆ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਤੱਕ ਇਹੀ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਮਾਨਸੂਨ ਬੁੱਧਵਾਰ ਤੋਂ ਇੱਕ ਵਾਰ ਫਿਰ ਸਰਗਰਮ ਹੋ ਜਾਵੇਗਾ।
ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿਚ 7.2 ਐਮਐਮ, ਫਤਿਹਗੜ੍ਹ ਸਾਹਿਬ ਵਿਚ 8 ਐਮਐਮ, ਮੁਹਾਲੀ ਵਿਚ 2 ਐਮਐਮ, ਬਰਨਾਲਾ ਵਿਚ 1 ਐਮਐਮ ਅਤੇ ਹੁਸ਼ਿਆਰਪੁਰ ਵਿਚ 0.5 ਐਮਐਮ ਮੀਂਹ ਰਿਕਾਰਡ ਕੀਤਾ ਗਿਆ। ਪਿਛਲੇ ਦਿਨ ਸੂਬੇ ਦੇ ਬਾਕੀ ਹਿੱਸੇ ਖੁਸ਼ਕ ਰਹੇ। ਮਾਨਸੂਨ ਦੇ ਸ਼ੁਰੂ ਹੋਣ ਨਾਲ ਪੰਜਾਬ 'ਚ ਰਾਤਾਂ ਠੰਡੀਆਂ ਹੋ ਰਹੀਆਂ ਹਨ, ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ 'ਚ ਸਿਰਫ਼ 8 ਤੋਂ 10 ਡਿਗਰੀ ਦਾ ਫਰਕ ਰਹਿ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਨਮੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਦੂਜੇ ਪਾਸੇ ਅੱਜ ਪੰਜਾਬ ਦੇ ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫਤਿਹਗੜ੍ਹ ਸਾਹਿਬ, ਅਮਲੋਹ, ਮੋਹਾਲੀ, ਬੱਸੀ ਪਠਾਣਾ, ਖਰੜ ਅਤੇ ਚਮਕੌਰ ਸਾਹਿਬ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। 5 ਜੁਲਾਈ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। 3-4 ਜੁਲਾਈ ਨੂੰ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 37-38 ਡਿਗਰੀ ਤੱਕ ਪਹੁੰਚ ਜਾਵੇਗਾ, ਪਰ 5 ਜੁਲਾਈ ਤੋਂ ਬਾਅਦ ਇਕ ਵਾਰ ਫਿਰ ਤੋਂ ਮਾਨਸੂਨ ਸਰਗਰਮ ਹੁੰਦਾ ਨਜ਼ਰ ਆਵੇਗਾ ਅਤੇ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੇਗੀ।
ਮੌਸਮ ਵਿਭਾਗ ਅਨੁਸਾਰ ਜੁਲਾਈ ਮਹੀਨੇ ਵਿਚ ਤਾਪਮਾਨ 40 ਡਿਗਰੀ ਤੋਂ ਪਾਰ ਦੇਖਿਆ ਜਾਂਦਾ ਹੈ ਪਰ ਪਿਛਲੇ ਮਹੀਨਿਆਂ ਵਿਚ ਵੈਸਟਰਨ ਡਿਸਟਰਬੈਂਸ ਅਤੇ ਬਿਪਰਜੋਏ ਕਾਰਨ ਜੂਨ ਅਤੇ ਹੁਣ ਜੁਲਾਈ ਵਿਚ ਪੰਜਾਬ ਵਿਚ ਤਾਪਮਾਨ 6 ਤੋਂ 8 ਡਿਗਰੀ ਦਰਜ ਕੀਤਾ ਜਾ ਰਿਹਾ ਹੈ | ਪਿਛਲੇ ਸਾਲਾਂ ਨਾਲੋਂ ਘੱਟ ਹੈ।
ਮੌਸਮ ਮਾਹਿਰਾਂ ਅਨੁਸਾਰ ਤਾਪਮਾਨ 'ਚ ਇਸ ਗਿਰਾਵਟ ਦਾ ਅਸਰ ਫ਼ਸਲਾਂ 'ਤੇ ਵੀ ਦੇਖਣ ਨੂੰ ਮਿਲੇਗਾ। ਇਸ ਦਾ ਅਸਰ ਝੋਨੇ ਦੀ ਬਿਜਾਈ ਅਤੇ ਵਾਧੇ 'ਤੇ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਅਜਿਹਾ ਮੌਸਮ ਸਬਜ਼ੀਆਂ ਲਈ ਵੀ ਠੀਕ ਨਹੀਂ ਹੈ। ਕੀੜੇ-ਮਕੌੜੇ ਅਤੇ ਬੈਕਟੀਰੀਆ ਪੌਦਿਆਂ ਨੂੰ ਪ੍ਰਭਾਵਿਤ ਕਰਨਗੇ, ਜਿਸ ਕਾਰਨ ਪੌਦਿਆਂ ਦੇ ਸੁੱਕਣ ਦਾ ਡਰ ਹੈ।