
ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ’ਚ ਮੱਥਾ ਟੇਕਣ ਗਿਆ ਸੀ ਪੂਰਾ ਪਰਿਵਾਰ
ਖਰੜ : ਸਵਰਾਜ ਨਗਰ ਦੇ ਵਿੱਚ ਚੋਰਾਂ ਵੱਲੋਂ ਘਰ ’ਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰੀ ਕਰਨ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਸਨੀ ਇਨਕਲੇਵ ਚੌਂਕੀ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਨੇ ਇੱਕ ਸ਼ਿਕਾਇਤ ਦਿੱਤੀ ਸੀ ਕਿ ਉਹ ਪੂਰਾ ਪਰਿਵਾਰ ਸ੍ਰੀ ਮੁਕਤਸਰ ਸਾਹਿਬ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਗਏ ਸੀ ਅਤੇ ਪਿੱਛੋਂ ਘਰ ਦੇ ਵਿੱਚ ਚੋਰਾਂ ਨੇ ਤਾਲੇ ਤੋੜ ਕੇ ਚੋਰੀ ਕਰ ਕੇ 16 ਤੋਲੇ ਸੋਨਾ 500 ਗ੍ਰਾਮ ਚਾਂਦੀ, ਡਾਇਮੰਡ ਦੀ ਜਵੈਲਰੀ ਅਤੇ ਕੁਝ ਨਗਦੀ ਲੈ ਕੇ ਫਰਾਰ ਹੋ ਗਏ । ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ। ਚੋਰੀ ਕੀਤਾ ਸਮਾਨ ਵੀ ਬਰਾਮਦ ਕਰ ਲਿਆ ਹੈ।