ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰਾਂਗਾ: ਲੰਗਾਹ
Published : Aug 2, 2018, 2:03 pm IST
Updated : Aug 2, 2018, 2:03 pm IST
SHARE ARTICLE
Akali Workers welcomed Sucha Singh Langah
Akali Workers welcomed Sucha Singh Langah

ਬੀਤੇ ਦਿਨੀ ਅਦਾਲਤ ਵਲੋਂ ਬਰੀ ਕੀਤੇ ਗਏ ਸਾਬਕਾ ਮੰਤਰੀ ਜਥੇ ਸੁੱਚਾ ਸਿੰਘ ਲੰਗਾਹ ਦੇ ਅਪਣੇ ਘਰ ਪਰਤਣ 'ਤੇ ਹਲਕਾ ਡੇਰਾ ਬਾਬਾ ਨਾਨਕ............

ਬਟਾਲਾ : ਬੀਤੇ ਦਿਨੀ ਅਦਾਲਤ ਵਲੋਂ ਬਰੀ ਕੀਤੇ ਗਏ ਸਾਬਕਾ ਮੰਤਰੀ ਜਥੇ ਸੁੱਚਾ ਸਿੰਘ ਲੰਗਾਹ ਦੇ ਅਪਣੇ ਘਰ ਪਰਤਣ 'ਤੇ ਹਲਕਾ ਡੇਰਾ ਬਾਬਾ ਨਾਨਕ ਸਮੇਤ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿਚੋਂ ਅਕਾਲੀ ਵਰਕਰ ਕੇ ਪਹੁੰਚ ਰਹੇ ਹਨ ਤੇ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸ ਸਬੰਧ ਵਿਚ ਅਪਣੇ ਨਿਵਾਸ ਧਾਰੀਵਾਲ ਵਿਖੇ ਜਥੇ. ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਕਾਂਗਰਸੀਆਂ ਵਲੋਂ ਚੋਣਾਂ ਸਮੇਂ ਗਿਣੀ ਮਿਥੀ ਸਾਜਿਸ਼ ਦੇ ਤਹਿਤ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਸੀ। ਪਰ ਲੋਕਾਂ ਵਲੋਂ ਮਿਲੇ ਪਿਆਰ ਸਦਕਾ ਅਤੇ ਨਿਭਾਈ ਗਈ ਸੇਵਾ ਕਰਕੇ ਹੀ ਉਹ ਦਾਮਨ ਸਾਫ਼ ਹੋ ਕਿ

ਅਪਣੇ ਵਰਕਰਾਂ ਵਿਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਅਕਾਲੀ ਵਰਕਰ ਵਜੋਂ ਅਪਣੀ ਡਿਊਟੀ ਮਜ਼ਬੂਤੀ ਨਾਲ ਨਿਭਾਉਣਗੇ ਅਤੇ ਉਨ੍ਹੀ ਦੇਰ ਤਕ ਚੈਨ ਨਾਲ ਨਹੀਂ ਬੈਠਣਗੇ ਜਦ ਤਕ ਉਨ੍ਹਾਂ ਖ਼ਿਲਾਫ਼ ਸਾਜਿਸ਼ ਰਚਨ ਵਾਲਿਆਂ ਦਾ ਲੋਕਾਂ ਵਿਚ ਪਰਦਾਫ਼ਾਸ ਕਰਕੇ ਰਹਿਣਗੇ। ਇਸ ਮੌਕੇ ਜਥੇ. ਸੁੱਚਾ ਸਿੰਘ ਲੰਗਾਹ ਨੂੰ ਵਧਾਈਆਂ ਦੇਣ ਵਾਲਿਆਂ ਵਿਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ, ਕੋਰ ਕਮੇਟੀ ਦੇ ਮੈਂਬਰ ਪਰਮਵੀਰ ਸਿੰਘ ਲਾਡੀ, ਗੁਰਦੇਵ ਸਿੰਘ ਧਾਰੋਵਾਲੀ ਚੇਅਰਮੈਨ, ਗੁਰਮੁੱਖ ਸਿੰਘ ਭਜਰਾਜ, ਅਮਰੀਕ ਸਿੰਘ ਠੇਠਰਕੇ, ਬਲਜੀਤ ਸਿੰਘ ਅਵਾਣ ਚੇਅਰਮੈਨ,

ਅਮਰੀਕ ਸਿੰਘ ਵਡਾਲਾ ਬਾਂਗਰ ਚੇਅਰਮੈਨ, ਬਾਬਾ ਮਨਜੀਤ ਸਿੰਘ ਮਛਰਾਲਾ, ਜਗਰੂਪ ਸਿੰਘ ਸ਼ਾਹਪੁਰ, ਹਰਦਿਆਲ ਸਿੰਘ, ਤੇਜਬੀਰ ਸਿੰਘ ਪੱਡਾ ਪੀ.ਏ ਲੰਗਾਹ, ਅਮਰੀਕ ਸਿੰਘ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ, ਐੱਸ.ਪੀ ਢਿੱਲੋਂ ਸਾਹਪੁਰ ਜਾਜਣ, ਬਲਵਿੰਦਰ ਸਿੰਘ ਯੂਥ ਪ੍ਰਧਾਨ ਕਲਾਨੌਰ, ਰਣਜੀਤ ਸਿੰਘ ਪ੍ਰਧਾਨ ਕਲਾਨੌਰ ਆਦਿ ਅਕਾਲੀ ਵਰਕਰਾਂ ਨੇ ਖ਼ੁਸ਼ੀ ਵਿਚ ਲੱਡੂ ਵੰਡੇ।  ਆਦਿ ਜਥੇ. ਲੰਗਾਹ ਨੂੰ ਵਧਾਈਆਂ ਪੇਸ ਕਰਦਿਆਂ ਉਨ੍ਹਾਂ ਦਾ ਗਰਮਜੋਸੀ ਨਾਲ ਸਵਾਗਤ ਕੀਤਾ ਗਿਆ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement