ਪੀ.ਐਸ.ਯੂ. ਦੀ ਭੁੱਖ ਹੜਤਾਲ ਦੂਜੇ ਦਿਨ 'ਚ ਦਾਖ਼ਲ
Published : Aug 2, 2018, 11:50 am IST
Updated : Aug 2, 2018, 11:50 am IST
SHARE ARTICLE
PSU Students On Strike
PSU Students On Strike

ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵਿਦਿਆਰਥੀਆਂ ਦੀ ਪੀ.ਟੀ.ਏ. ਫੰਡ ਖਿਲਾਫ ਭੁੱਖ ਹੜਤਾਲ ਦੂਜੇ ਦਿਨ 'ਚ ਸ਼ਾਮਿਲ ਹੋ ਗਈ ਹੈ..............

ਨਾਭਾ :  ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵਿਦਿਆਰਥੀਆਂ ਦੀ ਪੀ.ਟੀ.ਏ. ਫੰਡ ਖਿਲਾਫ ਭੁੱਖ ਹੜਤਾਲ ਦੂਜੇ ਦਿਨ 'ਚ ਸ਼ਾਮਿਲ ਹੋ ਗਈ ਹੈ। ਜਿਸ ਵਿੱਚ ਮੁੱਖ ਤੌਰ ਤੇ ਅਮਨਦੀਪ ਕੌਰ, ਧਰਮਵੀਰ ਸਿੰਘ, ਦਲਵੀਰ ਸਿੰਘ, ਭੁਪਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਹਿੱਸਾ ਲਿਆ। ਅੱਜ ਦੀ ਭੁੱਖ ਹੜਤਾਲ ਨੂੰ ਸੰਬੋਧਨ ਕਰਦਿਆਂ ਪੀ.ਐੱਸ.ਯੂ. ਦੇ ਸੂਬਾ ਕਮੇਟੀ ਮੈਂਬਰ ਗੁਰਸੇਵਕ ਸਿੰਘ, ਜਿਲ੍ਹਾ ਆਗੂ ਖੁਸਵਿੰਦਰ ਸਿੰਘ ਤੇ ਹਰਜੀਤ ਸਿੰਘ ਨੇ ਕਿਹਾ ਕਿ ਰਿਪੁਦਮਨ ਕਾਲਜ ਵਲੋਂ ਪੋਸਟਮੈਟਿਕ੍ਰ ਸਕਾਲਰਸ਼ਿਪ ਨੂੰ ਸੰਸਥਾ ਵਿੱਚ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਵਿਦਿਆਰਥੀ ਲਗਾਤਾਰ ਪਿਛਲੀ 16 ਜੁਲਾਈ ਤੋਂ ਸੰਘਰਸ ਕਰ ਰਹੇ ਹਨ। 

ਵਿਦਿਆਰਥੀਆਂ ਦੁਆਰਾ ਭੁੱਖ ਹੜਤਾਲ ਦੂਜੇ ਦਿਨ ਜਾਰੀ ਰੱਖਦੇ ਹੋਏ  ਹੋਏ ਜਨਤਕ ਅਤੇ ਜਮਹੂਰੀ ਜੱਥੇਬੰਦੀਆਂ ਨੂੰ ਅਤੇ ਪੂਰੇ ਜਿਲ੍ਹੇ ਦੇ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਲ ਕਰਦੇ ਹੋਏ 2 ਅਗਸਤ 2018 ਨੂੰ ਐਸ.ਡੀ.ਐੱਮ. ਨਾਭਾ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਅੱਜ ਦੀ ਭੁੱਖ ਹੜਤਾਲ ਅਤੇ ਵਿਦਿਆਰਥੀਆਂ ਦੇ ਸੰਘਰਸ ਦੀ ਹਿਮਾਇਤ ਵਿੱਚ ਟੈਕਨੀਕਲ ਸਰਵਿਸ ਯੂਨੀਅਨ ਹਿਰਾਵਲ ਦਸਤਾ ਗਰੁੱਪ ਵੱਲੋਂ

ਗੁਰਚਰਨ ਸਿੰਘ ਤੇ ਬਲਵਿੰਦਰ ਸਿੰਘ ਅਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਉਨ੍ਹਾਂ ਦੁਆਰਾ ਹਰ ਸੰਭਵ ਸਹਿਯੋਗ ਅਤੇ ਇਸ ਸੰਘਰਸ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਦਾ ਐਲਾਨ ਕੀਤਾ ਕੀਤਾ ਗਿਆ। ਇਸ ਮੌਕੇ ਪਰਮਜੀਤ ਕੌਰ, ਅਮਨਦੀਪ ਕੌਰ, ਕੁਲਵਿੰਦਰ ਕੌਰ, ਧਨਵੰਤ ਸਿੰਘ, ਹੁਸਨਜੀਤ ਸਿੰਘ, ਗੁਰਧਿਆਨ ਸਿੰਘ, ਬੇਅੰਤ ਕੌਰ, ਮਨਪ੍ਰੀਤ ਕੌਰ, ਏਕਮ ਆਦਿ ਨੇ ਵੀ ਸੰਬੋਧਨ ਕੀਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement