
ਕਰੋਨਾ ਵਾਇਰਸ ਕਾਰਨ ਪੰਜਾਬ ਰਾਜ ਵਿਚ ਲਾਗੂ ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਰਾਜ ਸਰਕਾਰ ਵਲੋਂ ਮਿਸ਼ਨ ਫ਼ਤਿਹ ਤਹਿਤ ਸੂਬੇ ਦੇ ਗ਼ਰੀਬ ਵਰਗ ਨੂੰ...
ਚੰਡੀਗੜ੍ਹ, 1 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਕਰੋਨਾ ਵਾਇਰਸ ਕਾਰਨ ਪੰਜਾਬ ਰਾਜ ਵਿਚ ਲਾਗੂ ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਰਾਜ ਸਰਕਾਰ ਵਲੋਂ ਮਿਸ਼ਨ ਫ਼ਤਿਹ ਤਹਿਤ ਸੂਬੇ ਦੇ ਗ਼ਰੀਬ ਵਰਗ ਨੂੰ ਕੁੱਲ 15 ਲੱਖ ਸੁੱਕੇ ਰਾਸ਼ਨ ਦੇ ਪੈਕਟ ਵੰਡੇ ਗਏ ਹਨ। ਇਹ ਜਾਣਕਾਰੀ ਅੱਜ ਇਥੇ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਦਿਤੀ।
Bharat Bhushan Ashu
ਸ਼੍ਰੀ ਆਸ਼ੂ ਨੇ ਦਸਿਆ ਕਿ ਕੋਵਿਡ-19 ਮਹਾਂਮਾਰੀ ਦੇ ਫ਼ੈਲਣ ਦੇ ਮਦੇਨਜ਼ਰ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਮਾਰਚ 2020 ਦੇ ਅਖੀਰਲੇ ਹਫ਼ਤੇ ਦੌਰਾਨ ਪੂਰੇ ਭਾਰਤ ਵਿਚ ਮੁਕੰਮਲ ਤਾਲਾਬੰਦੀ/ ਕਰਫ਼ਿਊ ਲਗਾਇਆ ਗਿਆ ਸੀ। ਇਸ ਦੌਰਾਨ ਪੰਜਾਬ ਸਰਕਾਰ ਨੇ ਗ਼ਰੀਬਾਂ ਅਤੇ ਸਮਾਜ ਦਾ ਕਮਜ਼ੋਰ ਵਰਗ, ਜੋ ਕੌਮੀ ਖ਼ੁਰਾਕ ਸੁਰੱਖਿਆ ਐਕਟ, 2013 ਅਧੀਨ ਨਹੀਂ ਆਉਂਦਾ, ਦੀਆਂ ਮੁਸ਼ਕਲਾਂ ਤੁਰਤ ਘਟਾਉਣ ਲਈ ਅੱਗੇ ਆਉਣ ਦਾ ਫ਼ੈਸਲਾ ਕੀਤਾ ਅਤੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵਲੋਂ 10 ਕਿੱਲੋਗ੍ਰਾਮ ਆਟਾ, 2 ਕਿੱਲੋ ਦਾਲ ਅਤੇ 2 ਕਿਲੋਗ੍ਰਾਮ ਚੀਨੀ ਸਮੇਤ 15 ਲੱਖ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ ਗਏਦੇ ਨਿਰਦੇਸ਼ ਜਾਰੀ ਕੀਤੇ ਗਏ। ਹਰੇਕ ਰਾਸ਼ਨ ਦੇ ਪੈਕੇਟ ਉਤੇ ਕਰੀਬ 460 ਰੁਪਏ ਖ਼ਰਚ ਕੀਤਾ ਗਿਆ।