ਜ਼ਹਿਰੀਲੀ ਸ਼ਰਾਬ ਮਾਮਲੇ ਵਿਚ 17 ਹੋਰ ਕਾਬੂ
Published : Aug 2, 2020, 1:17 pm IST
Updated : Aug 2, 2020, 1:17 pm IST
SHARE ARTICLE
Dinkar Gupta
Dinkar Gupta

ਪੁਲਿਸ ਵਲੋਂ ਪ੍ਰਭਾਵਤ ਜ਼ਿਲ੍ਹਿਆਂ ਵਿਚ 100 ਤੋਂ ਵੱਧ ਛਾਪੇਮਾਰੀ, ਸੈਂਕੜੇ ਲੀਟਰ ਲਾਹਣ ਕੀਤਾ ਜ਼ਬਤ

ਚੰਡੀਗੜ੍ਹ•, 1 ਅਗਸਤ (ਸਪੋਕਸਮੈਨ ਸਮਾਚਾਰ ਸੇਵਾ) : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ  ਦੀ ਗਿਣਤੀ ਵੱਧ ਕੇ 80 ਹੋ ਗਈ ਹੈ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਪ੍ਰਭਾਵਿਤ ਤਿੰਨ ਜ਼ਿਲਿਆਂ ਅੰਮ੍ਰਿਤਸਰ ਦਿਹਾਤੀ, ਗੁਰਦਾਸਪੁਰ ਅਤੇ ਤਰਨਤਾਰਨ  ਵਿਚ 100 ਤੋਂ ਵੱਧ ਛਾਪੇਮਾਰੀ ਕਰਦਿਆਂ 17 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਦੇ ਨਾਲ ਹੀ  ਕਈ ਹੋਰ ਥਾਵਾਂ ਜਿਵੇਂ ਰਾਜਪੁਰਾ ਅਤੇ ਸ਼ੰਭੂ ਬਾਰਡਰ ਨੇੜੇ ਵੀ ਛਾਪੇਮਾਰੀ ਕੀਤੀ ਗਈ। ਇਸ ਕੇਸ ਵਿੱਚ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 25 ਹੋ ਗਈ ਹੈ। ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾ ਵਿੱਚ  ਮਾਫੀਆ ਮਾਸਟਰ ਮਾਈਂਡ, ਇੱਕ ਔਰਤ ਸਰਗਨਾ, ਇੱਕ ਟਰਾਂਸਪੋਰਟ ਮਾਲਕ, ਇੱਕ ਲੋੜੀਂਦਾ ਅਪਰਾਧੀ ਅਤੇ ਵੱਖ-ਵੱਖ ਢਾਬਿਆਂ ਦੇ ਮਾਲਕ / ਮੈਨੇਜਰ ਜਿਥੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕੀਤੀ ਜਾ ਰਹੀ ਸੀ, ਸ਼ਾਮਲ ਹਨ।

ਛਾਪੇਮਾਰੀ ਕਰਨ ਵਾਲੀਆਂ ਟੀਮਾਂ ਨੇ ਸ਼ੰਭੂ ਸਰਹੱਦ, ਰਾਜਪੁਰਾ ਅਤੇ ਪਟਿਆਲੇ ਦੇ ਆਸ ਪਾਸ ਦੇ ਖੇਤਰ ਵਿਚ ਵੱਖ-ਵੱਖ ਪਿੰਡਾਂ ਅਤੇ ਢਾਬਿਆਂ ਤੋਂ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਹੈ। ਉਨਾਂ ਦਸਿਆ ਕਿ ਛਾਪੇਮਾਰੀ ਨੇ ਕਈ ਜ਼ਿਲਿਆਂ ਵਿੱਚ ਫੈਲੀ ਨਾਜਾਇਜ਼ ਸ਼ਰਾਬ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪਟਿਆਲਾ ਜ਼ਿਲਾ ਦੇ ਸ਼ੰਭੂ, ਰਾਜਪੁਰਾ ਤੇ ਬਨੂੜ ਦੇ  ਢਾਬਿਆਂ ਜਿਨਾਂ ਵਿਚ  ਝਿਲਮਿਲ ਢਾਬਾ, ਗ੍ਰੀਨ ਢਾਬਾ, ਛਿੰਦਾ ਢਾਬਾ ਸ਼ਾਮਲ ਹਨ, ਨੂੰ ਸੀਲ ਕੀਤਾ ਗਿਆ ਹੈ।

ਪਿੰਡ ਬਘੌਰਾ ਤੋਂ 750 ਲੀਟਰ ਲਾਹਣ ਬਰਾਮਦ ਕੀਤੀ ਗਈ, ਜਿੱਥੋਂ ਦੋ ਵਿਅਕਤੀਆਂ, ਸਤਨਾਮ ਅਤੇ ਰਸ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਇਕ ਹੋਰ ਵਿਅਕਤੀ ਜਿਸ ਦੀ ਪਛਾਣ ਲਖਵਿੰਦਰ ਵਜੋਂ ਹੋਈ ਹੈ, ਵੀ ਦੋਸ਼ੀ ਵਿੱਚ ਸ਼ਾਮਲ ਹੈ।ਸਰਗਨਾ ਦਰਸ਼ਨ ਰਾਣੀ ਉਰਫ ਫੌਜਣ ਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਜਦੋਂ ਕਿ ਇੱਕ ਹੋਰ ਅਹਿਮ ਦੋਸ਼ੀ ਬੀਰੀ, ਜੋ ਪਿੰਡ ਦਿਓ , ਥਾਣਾ ਸਦਰ ਤਰਨ ਤਾਰਨ ਨਾਲ ਸਬੰਧਤ ਹੈ, ਨੂੰ ਵੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਅੱਜ ਕੀਤੀ ਗਈ ਛਾਪੇਮਾਰੀ ਦੌਰਾਨ ਆਜ਼ਾਦ ਟਰਾਂਸਪੋਰਟ ਦਾ ਮਾਲਕ ਪ੍ਰੇਮ ਸਿੰਘ ਅਤੇ ਭਿੰਦਾ (ਤਰਨਤਾਰਨ ਪੁਲਿਸ ਨੂੰ ਲੋੜੀਂਦੇ) ਨੂੰ ਰਾਜਪੁਰਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਰੁਪਿੰਦਰ ਸਿੰਘ ਉਰਫ ਬਿੱਟੂ ਪੁੱਤਰ ਗੁਰਮੇਲ ਸਿੰਘ ਵਾਸੀ ਥੂਹਾ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਪਰ ਉਹ ਪਿਛਲੇ ਕਈ ਦਿਨਾਂ ਤੋਂ ਉਥੇ ਮੌਜੂਦ ਨਹੀਂ ਸੀ। ਬਿੱਟੂ, ਹਰਦੀਪ ਸਿੰਘ ਉਰਫ ਗੋਲਡੀ , ਉਰਫ ਕੱਛੂ ਦਾ ਦੋਸਤ ਹੈ, ਜਿਸ ਨੂੰ ਹਾਲ ਹੀ ਵਿੱਚ ਸੀਆਈਏ ਜਲੰਧਰ ਦਿਹਾਤੀ ਨੇ ਗ੍ਰਿਫਤਾਰ ਕੀਤਾ ਸੀ, ਅਤੇ ਕੱਛੂ ਦੀ ਸਕਾਰਪੀਓ ਗੱਡੀ ਬਿੱਟੂ ਦੀ ਰਿਹਾਇਸ਼ ਤੋਂ ਬਰਾਮਦ ਕੀਤੀ ਗਈ ਸੀ। ਝਿਲਮਿਲ ਢਾਬੇ 'ਤੇ ਕੀਤੀ ਛਾਪੇਮਾਰੀ ਦੌਰਾਨ ਮੈਨੇਜਰ ਨਰਿੰਦਰ ਸਿੰਘ ਨੂੰ 200 ਲੀਟਰ ਲਾਹਣ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਢਾਬਾ ਮਾਲਕ ਹਰਜੀਤ ਸਿੰਘ ਦਾ ਨਾਮ ਐਫ.ਆਈ.ਆਰ. ਵਿਚ ਸ਼ਾਮਲ ਹੈ।

ਗ੍ਰੀਨ ਢਾਬਾ, ਰਾਜਪੁਰਾ ਚੰਡੀਗੜ• ਰੋਡ ਥਾਣਾ ਜ਼ੀਰਕਪੁਰ ਵਿਖੇ 4/5 ਛੋਟੇ ਡੱਬਿਆਂ ਵਿਚ ਲਗਭਗ 200 ਲੀਟਰ ਡੀਜਲ ਵਰਗਾ ਤਰਲ ਪਦਾਰਥ ਬਰਾਮਦ ਹੋਇਆ, ਜੋ ਟਰੱਕ ਡਰਾਈਵਰ ਢਾਬਾ ਮਾਲਕ ਨੂੰ ਵੇਚ ਰਹੇ ਸਨ। ਉਕਤ ਢਾਬੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਮਾਲਕ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਜੀਪੀ ਨੇ ਦਸਿਆ ਕਿ ਮੁਲਤਾਨੀ ਢਾਬਾ ਦੇ ਮਾਲਕ ਨਰਿੰਦਰ ਸਿੰਘ ਨੂੰ ਵੀ ਇਸ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement