ਮੋਰਚੇਰੀ ਵਿੱਚ ਰੱਖੀ ਗਈ ਸੀ ਔਰਤ ਦੀ ਲਾਸ਼,ਚੂਹੇ ਖਾ ਗਏ ਬੁੱਲ੍ਹ ਅਤੇ ਕੰਨ
Published : Aug 2, 2020, 9:22 am IST
Updated : Aug 2, 2020, 9:22 am IST
SHARE ARTICLE
file photo
file photo

ਪੰਜਾਬ ਦੇ ਮੋਹਾਲੀ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।

ਪੰਜਾਬ ਦੇ ਮੋਹਾਲੀ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਡੇਰਾਬਸੀ ਦੇ ਇੰਡਸ ਇੰਟਰਨੈਸ਼ਨਲ ਹਸਪਤਾਲ ਵਿਚ ਚੂਹੇ ਔਰਤ ਦੇ ਸਰੀਰ ਦੇ ਕੰਨ ਅਤੇ ਬੁੱਲ੍ਹ ਖਾ ਗਏ।

Dead body feetDead body 

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹਸਪਤਾਲ ਪ੍ਰਸ਼ਾਸਨ ਵਿੱਚ ਹਲਚਲ ਮਚ ਗਈ। ਇਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਅਤੇ ਸੂਚਨਾ ਮਿਲਣ 'ਤੇ ਪੁਲਿਸ ਵੀ ਪਹੁੰਚ ਗਈ।

PolicePolice

ਔਰਤ ਜਸਜੋਤ ਕੌਰ ਨੂੰ ਦੋ ਦਿਨ ਪਹਿਲਾਂ ਦਿਲ ਦੀ ਸਰਜਰੀ ਲਈ ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾ: ਬਸੰਤ ਔਰਤ ਦੀ ਸਰਜਰੀ ਕਰਨ ਵਾਲੇ ਸੀ। ਸਰਜਰੀ ਤੋਂ ਇਕ ਦਿਨ ਪਹਿਲਾਂ ਜਸਜੋਤ ਦੀ ਮੌਤ ਹੋ ਗਈ। ਇਸ ਲਈ  ਔਰਤ ਦੀ ਦੇਹ ਨੂੰ ਅੰਤਮ ਸੰਸਕਾਰ ਤੋਂ ਪਹਿਲਾਂ ਮੋਰਚੇਰੀ ਵਿਚ ਰੱਖਿਆ ਗਿਆ ਸੀ।

RatsRats

ਜਦੋਂ ਰਿਸ਼ਤੇਦਾਰ ਸਵੇਰੇ ਮ੍ਰਿਤਕ ਦੇਹ ਨੂੰ ਲੈਣ ਲਈ ਪਹੁੰਚੇ ਤਾਂ ਸਰੀਰ 'ਤੇ ਪਈ ਚਾਦਰ ਖੂਨ ਨਾਲ ਭਿੱਜੀ ਹੋਈ ਸੀ। ਜਦੋਂ ਚਾਦਰ ਨੂੰ ਹਟਾ ਦਿੱਤਾ ਗਿਆ, ਹਰ ਕੋਈ ਹੈਰਾਨ ਰਹਿ ਗਿਆ। ਚੂਹਿਆਂ ਦੁਆਰਾ ਸਰੀਰ ਦੇ ਨੱਕ ਅਤੇ ਬੁੱਲ੍ਹਾਂ ਨੂੰ ਬੁਰੀ ਤਰ੍ਹਾਂ ਕੱਟਿਆ ਗਿਆ ਸੀ।

ਇਸ ਸਬੰਧ ਵਿੱਚ ਔਰਤ ਜਸਜੋਤ ਦੇ ਪਤੀ ਸੇਵਾਮੁਕਤ ਕਰਨਲ ਅਮਰਜੀਤ ਸਿੰਘ ਚੰਧੋਕ ਨੇ ਕਿਹਾ ਕਿ ਜਦੋਂ ਅਸੀਂ ਹਸਪਤਾਲ ਪ੍ਰਬੰਧਨ ਨੂੰ ਪੁੱਛਿਆ ਤਾਂ ਮ੍ਰਿਤਕ ਦੇਹ ਦੀ ਅਜਿਹੀ ਸਥਿਤੀ ਨੂੰ ਵੇਖਦਿਆਂ ਅਤੇ ਚਾਦਰ ਉਪਰ ਖੂਨ ਵਗਦਾ ਵੇਖ ਕੇ ਕੋਈ ਜਵਾਬ ਨਹੀਂ ਮਿਲਿਆ।

ਭੀੜ ਮੌਕੇ 'ਤੇ ਇਕੱਠੀ ਹੋ ਗਈ ਅਤੇ ਪੁਲਿਸ ਵੀ ਪਹੁੰਚ ਗਈ। ਕਰਨਲ ਦਾ ਦੋਸ਼ ਹੈ ਕਿ ਮੋਰਚੇਰੀ ਦਾ ਕੂਲਿੰਗ ਸਿਸਟਮ ਬੰਦ ਸੀ। ਇਸ ਦੇ ਨਾਲ ਹੀ ਉਸ ਨੇ ਸਰੀਰ ਵਿਚੋਂ ਅੰਗ ਕੱਟੇ ਜਾਣ ਦੀ ਵੀ ਆਸ਼ੰਕਾ ਜਤਾਈ ਜਾ ਰਹੀ ਹੈ। ਉਸਨੇ ਮ੍ਰਿਤਕ ਦੇਹ ਬਾਰੇ ਹਸਪਤਾਲ ਵਿੱਚ ਲਾਪਰਵਾਹੀ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement