Advertisement
  ਖ਼ਬਰਾਂ   ਪੰਜਾਬ  02 Aug 2020  ਤਾਲਾਬੰਦੀ ਅਤੇ ਕਰਫ਼ਿਊ ਦੇ ਬਾਵਜੂਦ ਵੀ ਹਵਾਈ ਫ਼ਾਇਰ ਕਰਨ ਵਾਲੇ ਹੋਏ ਫ਼ਰਾਰ...

ਤਾਲਾਬੰਦੀ ਅਤੇ ਕਰਫ਼ਿਊ ਦੇ ਬਾਵਜੂਦ ਵੀ ਹਵਾਈ ਫ਼ਾਇਰ ਕਰਨ ਵਾਲੇ ਹੋਏ ਫ਼ਰਾਰ...

ਸਪੋਕਸਮੈਨ ਸਮਾਚਾਰ ਸੇਵਾ
Published Aug 2, 2020, 8:42 am IST
Updated Aug 2, 2020, 8:43 am IST
ਔਰਤ ਦੇ ਘਰ ਚਾਰ ਨੌਜਵਾਨਾਂ ਵਲੋਂ ਦੇਰ ਰਾਤ ਆ ਕੇ ਘਰ ਦਾ ਦਰਵਾਜਾ ਖੜਕਾਉਣ 'ਤੇ ਔਰਤ ਵਲੋਂ ਦਰਵਾਜਾ ਨਾ ਖੋਲ੍ਹਣ 'ਤੇ ਹਵਾਈ ਫ਼ਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Photo
 Photo

ਕੋਟਕਪੂਰਾ, 1 ਅਗੱਸਤ (ਗੁਰਿੰਦਰ ਸਿੰਘ): ਸਥਾਨਕ ਸਿੱਖਾਂਵਾਲਾ ਰੋਡ 'ਤੇ ਸਥਿਤ ਇਕ ਮਕਾਨ 'ਚ ਰਹਿ ਰਹੀ ਔਰਤ ਦੇ ਘਰ ਚਾਰ ਨੌਜਵਾਨਾਂ ਵਲੋਂ ਦੇਰ ਰਾਤ ਆ ਕੇ ਘਰ ਦਾ ਦਰਵਾਜਾ ਖੜਕਾਉਣ 'ਤੇ ਔਰਤ ਵਲੋਂ ਦਰਵਾਜਾ ਨਾ ਖੋਲ੍ਹਣ 'ਤੇ ਹਵਾਈ ਫ਼ਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿਤੀ ਹੈ।

ਪੀੜਤਾ ਹੁਸਨਪ੍ਰੀਤ ਸੋਨੀ ਉਰਫ਼ ਜੰਨਤ ਮੁਤਾਬਕ ਲੰਘੀ ਰਾਤ ਅਚਾਨਕ ਉਸ ਦੇ ਘਰ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ, ਅੱਗੋਂ ਪੁੱਛਣ 'ਤੇ ਉਸ ਨੇ ਦਸਿਆ ਗਿਆ ਕਿ ਉਹ ਉਨ੍ਹਾਂ ਦੇ ਘਰ ਦੀ ਬਿਜਲੀ ਚੈੱਕ ਕਰਨ ਆਏ ਹਨ। ਪੀੜਤਾ ਨੇ ਡਰਦਿਆਂ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹ ਗਾਲੀ-ਗਲੋਚ ਅਤੇ ਧਮਕੀਆਂ ਦੇਣ ਲੱਗੇ। ਮੁਲਜ਼ਮਾਂ ਵਲੋਂ ਲਗਾਤਾਰ ਤਿੰਨ ਹਵਾਈ ਫ਼ਾਇਰ ਕੀਤੇ ਗਏ, ਜਿਸ ਤੋਂ ਆਲੇ-ਦੁਆਲੇ ਦੇ ਬਾਸ਼ਿੰਦੇ ਜਾਗ ਗਏ ਤੇ ਮੁਲਜ਼ਮ ਫ਼ਰਾਰ ਹੋ ਗਏ।

Location: India, Punjab
Advertisement
Advertisement

 

Advertisement