ਪੁਰਸ਼ ਹਾਕੀ ਟੀਮ ਦੀ ਵੱਡੀ ਜਿੱਤ, 41 ਸਾਲ ਬਾਅਦ ਸੈਮੀ-ਫ਼ਾਈਨਲ 'ਚ ਪਹੁੰਚੀ
Published : Aug 2, 2021, 1:14 am IST
Updated : Aug 2, 2021, 1:14 am IST
SHARE ARTICLE
image
image

ਪੁਰਸ਼ ਹਾਕੀ ਟੀਮ ਦੀ ਵੱਡੀ ਜਿੱਤ, 41 ਸਾਲ ਬਾਅਦ ਸੈਮੀ-ਫ਼ਾਈਨਲ 'ਚ ਪਹੁੰਚੀ

ਕੁਆਟਰ ਫ਼ਾਈਨਲ ਵਿਚ ਬਿ੍ਟੇਨ ਨੂੰ  3-1 ਨਾਲ ਹਰਾਇਆ

ਟੋਕੀਉ, 1 ਅਗੱਸਤ : ਐਤਵਾਰ ਨੂੰ  ਖੇਡੇ ਗਏ ਟੋਕੀਉ ਉਲੰਪਿਕ 'ਚ ਪੁਰਸ਼ ਹਾਕੀ ਮੈਚ ਦੇ ਕੁਆਰਟਰ ਫ਼ਾਈਨਲ ਮੁਕਾਬਲੇ 'ਚ ਭਾਰਤ ਨੇ ਬਿ੍ਟੇਨ ਨੂੰ  3-1 ਨਾਲ ਹਰਾ ਦਿਤਾ | ਟੋਕੀਉ ਵਿਚ ਖੇਡੇ ਗਏ ਹਾਕੀ ਦੇ ਕੁਆਰਟਰ ਫ਼ਾਈਨਲ ਮੈਚ ਦੌਰਾਨ ਗ਼ਲਤ ਅੰਪਾਈਰਿੰਗ ਦੀ ਮਾਰ ਝਲਦਿਆਂ ਭਾਰਤੀ ਟੀਮ ਵਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ | 1980 ਤੋਂ ਬਾਅਦ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਪਹਿਲੀ ਵਾਰ 41 ਸਾਲ ਬਾਅਦ ਉਲੰਪਿਕ ਦੇ ਸੈਮੀਫ਼ਾਈਨਲ ਵਿਚ ਪ੍ਰਵੇਸ਼ ਕਰ ਕੇ ਇਤਿਹਾਸ ਰਚਿਆ ਹੈ | 1972 ਦੇ ਉਲੰਪਿਕ ਵਿਚ ਸੈਮੀਫ਼ਾਈਨਲ ਫ਼ਾਰਮੈਟ ਵਿਚ ਹਾਕੀ ਖੇਡੀ ਗਈ ਸੀ | ਇਸ ਤੋਂ ਬਾਅਦ 1976 ਵਿਚ ਟੀਮ ਇੰਡੀਆ ਨਾਕਆਟ ਵਿਚ ਨਹੀਂ ਪਹੁੰਚ ਸਕੀ | 
1980 ਵਿਚ ਭਾਰਤ ਨੇ ਸੋਨ ਤਮਗ਼ਾ ਜਿੱਤਿਆ, ਪਰ ਉਸ ਉਲੰਪਿਕ ਵਿਚ ਕੋਈ ਸੈਮੀਫ਼ਾਈਨਲ ਫ਼ਾਰਮੈਟ ਨਹੀਂ ਸੀ | ਗਰੁੱਪ ਪੜਾਅ ਤੋਂ ਬਾਅਦ, ਸੱਭ ਤੋਂ ਵੱਧ ਅੰਕਾਂ ਵਾਲੀਆਂ 2 ਟੀਮਾਂ ਸਿੱਧੇ ਫ਼ਾਈਨਲ ਵਿਚ ਖੇਡੀਆਂ ਸਨ |  
 ਟੀਮ ਇੰਡੀਆ ਹੁਣ 3 ਅਗੱਸਤ ਨੂੰ  ਸੈਮੀਫ਼ਾਈਨਲ ਵਿਚ ਬੈਲਜੀਅਮ ਨਾਲ ਭਿੜੇਗੀ | ਦੂਜਾ ਸੈਮੀਫ਼ਾਈਨਲ ਆਸਟ੍ਰੇਲੀਆ ਅਤੇ ਜਰਮਨੀ ਵਿਚਾਲੇ ਉਸੇ ਦਿਨ ਖੇਡਿਆ ਜਾਵੇਗਾ | ਜਦੋਂ ਕਿ 5 ਅਗੱਸਤ ਨੂੰ  ਟਾਪ-2 ਟੀਮਾਂ ਫ਼ਾਈਨਲ ਵਿਚ ਭਿੜਨਗੀਆਂ |
ਇਸ ਮੈਚ ਦੀ ਜਿੱਤ ਦੇ ਹੀਰੋ ਭਾਰਤੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਰਹੇ, ਜਿਨ੍ਹਾਂ ਨੇ ਚਾਰ ਬਿਹਤਰੀਨ ਬਚਾਅ ਕੀਤੇ | ਭਾਰਤ ਵਲੋਂ ਦਿਲਪ੍ਰੀਤ ਸਿੰਘ ਨੇ 7ਵੇਂ ਮਿੰਟ 'ਚ ਫੀਲਡ ਗੋਲ ਕੀਤਾ | ਦੂਜਾ ਗੋਲ ਗੁਰਜੰਟ ਸਿੰਘ ਨੇ 16ਵੇਂ ਓਵਰ 'ਚ ਕੀਤਾ | ਹਾਲਾਂਕਿ ਤੀਜੇ ਕੁਆਰਟਰ 'ਚ ਬਿ੍ਟੇਨ ਨੇ ਵਾਪਸੀ ਕੀਤੀ ਤੇ 45ਵੇਂ ਮਿੰਟ 'ਚ ਸੈਮ ਵਾਰਡ ਨੇ ਗੋਲ ਕੀਤਾ ਤੇ ਸਕੋਰ 2-1 ਕਰ ਦਿਤਾ | ਹਾਰਦਿਕ ਸਿੰਘ ਨੇ 57ਵੇਂ ਮਿੰਟ 'ਚ ਗੋਲ ਦਾਗ ਕੇ ਲੀਡ ਨੂੰ  3-1 ਕਰ ਦਿਤਾ |     (ਏਜੰਸੀ)
 

SHARE ARTICLE

ਏਜੰਸੀ

Advertisement

Eyewitnesses ਨੇ ਦੱਸਿਆ ਕਿਵੇ Amritsar ਚ Blast,ਕਈ ਘਰਾ ਦੇ ਟੁੱਟੇ ਸ਼ੀਸ਼ੇ|Explosion outside Majitha Road news

27 May 2025 5:34 PM

Drug ਵਾਲ਼ੀ Suspended Constable ਦਾ Singer Afsana Khan ਨਾਲ਼ ਕੀ connection?Insta Queen Thar Bathinda News

27 May 2025 5:33 PM

Singer Afsana Khan ਦੀ Sister ਦਾ ਪਹਿਲਾ ਬਿਆਨ, Thar ਵਾਲੀ ਬਰਖ਼ਾਸਤ Constable ਬਾਰੇ ਕਿਉਂ ਆਈ ਸੀ ਘਰ ਕਿਸ ਨਾਲ..

26 May 2025 9:03 PM

Singer Afsana Khan ਦੇ ਘਰੋਂ ਹੋਈ ਥਾਰ ਵਾਲੀ Suspended constable ਦੀ Arrest, ਪਿੰਡ ਬਾਦਲ 'ਚ ਸੀ ਮੌਜੂਦ

26 May 2025 8:58 PM

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM
Advertisement