ਕੈਮਿਸਟ ਐਸੋਸੀਏਸ਼ਨ ਨੇ ਕੈਮਿਸਟਾਂ ਦੀਆਂ ਮੁਸ਼ਕਲਾਂ ਸਬੰਧੀ ਕੀਤੀ ਮੀਟਿੰਗ
Published : Aug 2, 2022, 12:36 am IST
Updated : Aug 2, 2022, 12:36 am IST
SHARE ARTICLE
image
image

ਕੈਮਿਸਟ ਐਸੋਸੀਏਸ਼ਨ ਨੇ ਕੈਮਿਸਟਾਂ ਦੀਆਂ ਮੁਸ਼ਕਲਾਂ ਸਬੰਧੀ ਕੀਤੀ ਮੀਟਿੰਗ

ਅਹਿਮਦਗੜ੍ਹ, 1 ਅਗਸਤ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ ਚੌਹਾਨ) : ਕੈਮਿਸਟ ਐਸੋਸੀਏਸਸ਼ਨ ਅਹਿਮਦਗੜ੍ਹ ਦੀ ਇੱਕ ਮੀਟਿੰਗ ਪ੍ਰਧਾਨ ਸੁਖਬੀਰ ਸਿੰਘ ਮਾਨ ਅਤੇ ਜਨਰਲ ਸਕੱੱਰ ਸ਼ਸ਼ੀ ਕੁਮਾਰ ਗੋਇਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸ਼ਹਿਰ ਦੇ ਸਮੂਹ ਕੈਮਿਸਟਾਂ ਨੇ ਭਾਗ ਲਿਆ। 
ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਮਾਨ ਨੇ ਕੈਮਿਸਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣਾ ਕਾਰੋਬਾਰ ਫਾਰਮੇਸੀ ਨਿਯਮਾਂ ਅਨੁਸਾਰ ਹੀ ਕਰਨ ਤਾਂ ਕਿ ਕਿਸੇ ਵੀ ਕੈਮਿਸਟ ਨੂੰ ਕਿਸੇ ਵਿਭਾਗੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਆਪਣਾ ਡਰੱਗ ਲਾਇਸੈਂਸ ਜ਼ਰੂਰ ਰੀਨਿਊ ਕਰਵਾਉਣਾ ਚਾਹੀਦਾ ਹੈ ਅਤੇ ਦਵਾਈਆਂ ਬਿਲ ਤੇ ਹੀ ਖਰੀਦੀਆਂ ਜਾਣ। 
ਸ਼ਸ਼ੀ ਕੁਮਾਰ ਗੋਇਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਨੇ ਹਮੇਸ਼ਾ ਕੈਮਿਸਟਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕੈਮਿਸਟ ਪ੍ਰਤੀਬੰਧਿਤ ਦਵਾਈਆਂ ਦੀ ਵਿਕਰੀ ਨਾ ਕਰੇ। ਮੀਟਿੰਗ ਵਿੱਚ ਹਾਜਰ ਕੈਮਿਸਟਾਂ ਨੇ ਕੈਮਿਸਟਾਂ ਨੂੰ ਦਰਪੇਸ਼ ਮੁਸਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਚੇਅਰਮੈਨ ਸੁਰਿੰਦਰ ਢੰਡ, ਇਕਬਾਲ ਸਿੰਘ ਚੀਮਾ, ਪੁਸ਼ਪਿੰਦਰ ਤਾਇਲ, ਅਨੂਪ ਕਪੂਰ,ਮਹਾਂਵੀਰ ਗੋਇਲ, ਰਾਜੀਵ ਭੱਕੂ, ਰਾਜਵਿੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਗਲਾ, ਪਵਿੱਤਰ ਗੁਪਤਾ, ਚੰਦਰ ਵਰਮਾ, ਰਾਜੇਸ਼ ਸਿੰਗਲਾ, ਰਾਜਿੰਦਰ ਕੁਮਾਰ ਕਾਲਾ, ਤਾਇਲ ਮੁਹੰਮਦ, ਸੁਖਮਨਦੀਪ ਸਿੰਘ ਮਨੀ, ਸ਼ਬੀਰ ਖਾਨ, ਅਨਵਰ ਖ਼ਾਨ, ਮੁਨੀਸ਼ ਢੰਡ ਆਦਿ ਸਮੂਹ ਕੈਮਿਸਟ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।  
 ਫੋਟੋ 1-13

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement