
ਕਾਮਰੇਡਾਂ ਨੇ ਐਸ.ਡੀ.ਐਮ. ਦਫ਼ਤਰ ਪਹੁੰਚ ਕੇ ਦਿਤਾ ਮੰਗ ਪੱਤਰ
ਭਵਾਨੀਗੜ੍ਹ, 1 ਅਗੱਸਤ (ਗੁਰਪ੍ਰੀਤ ਸਿੰਘ ਸਕਰੌਦੀ) : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਭੂਪ ਚੰਦ ਚੰਨੋ ਕਾਮਰੇਡ ਨੇ ਗ਼ਰੀਬ ਮਜ਼ਦੂਰ ਮਨਰੇਗਾ ਕਾਮਿਆਂ ਦੀ ਦਿਹਾੜੀ ਅਤੇ ਪਰਵਾਸੀ ਮਜ਼ਦੂਰਾਂ ਦੀ ਰੱਖਿਆ ਅਤੇ ਬਾਲ ਮਜ਼ਦੂਰੀ ਖ਼ਤਮ ਕਰਵਾਉਣ ਲਈ ਐਸਡੀਐਮ ਦਫ਼ਤਰ ਪਹੁੰਚ ਕੇ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਪੰਚਾਇਤ ਪੱਧਰ ਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਕੀਤਾ ਜਾਵੇ ।
ਉਨ੍ਹਾਂ ਨੇ ਨਾਰਾਜ਼ਗੀ ਵੀ ਪ੍ਰਗਟਾਉਂਦਿਆਂ ਕਿਹਾ ਕਿ ਕਈ ਵਾਰ ਪਹੁੰਚਣ ਤੇ ਵੀ ਐਸ,ਡੀ,ਐਮ ਉਨ੍ਹਾਂ ਨੂੰ ਨਹੀਂ ਮਿਲੇ ਤੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਕਾਮਰੇਡ ਚਮਕੌਰ ਸਿੰਘ ਨੇ ਕਿਹਾ ਕਿ ਔਰਤਾਂ ਦੀ ਖੇਤੀਬਾੜੀ ਕੰਮ ਅਤੇ ਪੇਂਡੂ ਕੰਮਾਂ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਰੁਜ਼ਗਾਰ ਯੋਜਨਾ ਅਤੇ ਰੁਜ਼ਗਾਰ ਦੀ ਨੀਤੀ ਬਣਾਈ ਜਾਵੇ ।
ਖੇਤ ਮਜ਼ਦੂਰਾਂ ਦੀ ਸਿਹਤ ਰੱਖਿਆ ਲਈ ਹਾਨੀ ਹੋਣ ਤੇ ਮੁਆਵਜਾ ਦਿੱਤਾ ਜਾਵੇ ਗ਼ਰੀਬੀ ਹਟਾਉ ਅਤੇ ਪੇਂਡੂ ਵਿਕਾਸ ਕੰਮਾਂ ਨੂੰ ਭ੍ਰਿਸ਼ਟਾਚਾਰ ਰਹਿਤ ਕੀਤਾ ਜਾਵੇ। ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਮੰਗ ਪੱਤਰ ਐੱਸ ,ਡੀ,ਐੱਮ 15 ਅਗਸਤ ਦੇ ਪ੍ਰੋਗਰਾਮ ਤਹਿਤ ਮੀਟਿੰਗਾਂ ਚ ਰੁੱਝੇ ਹੋਣ ਕਾਰਨ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੁਪਰਡੈਂਟ ਜਸਵਿੰਦਰ ਕੌਰ ਨੂੰ ਸੌਂਪਿਆ ਦਿਤਾ ਗਿਆ।
ਇਸ ਮੌਕੇ ਤੇ ਕਾਮਰੇਡ ਚਮਕੌਰ ਸਿੰਘ, ਕਾਮਰੇਡ ਬਲਵੀਰ ਸਿੰਘ, ਜਗਦੇਵ ਸਿੰਘ, ਗੋਰਾ ਸਿੰਘ, ਦਵਿੰਦਰ ਸਿੰਘ ਨੂਰਪੁਰਾ, ਕੇਸਰ ਨਾਥ, ਪਾਖਰ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ ਬਲਿਆਲ, ਮੇਲਾ ਸਿੰਘ ਬਲਿਆਲ, ਅਮਰੀਕ ਸਿੰਘ, ਗੁਰਮੇਲ ਸਿੰਘ, ਚਰਨਜੀਤ ਸਿੰਘ, ਮੋਖਾ ਰਾਮ ਸਮੇਤ ਕਈ ਵਰਕਰ ਹਾਜ਼ਰ ਸਨ।
ਫੋਟੋ 1-14