
ਸਾਰਿਆਂ ਦੀ ਹਾਲਤ ਗੰਭੀਰ
ਫਗਵਾੜਾ: ਫਗਵਾੜਾ ਤੋਂ ਦਿਲ ਨੂੰ ਦਹਿਲ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪਿਓ ਨੇ ਅਪਣੇ ਪਰਿਵਾਰ ਦੇ 5 ਮੈਂਬਰਾਂ ਨੂੰ ਜ਼ਹਿਰੀਲਾ ਪਦਾਰਥ ਦੇ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਪਿੰਡ ਸੰਗਤਪੁਰ ਦਾ ਵਸਨੀਕ ਹੈ। ਪੀੜਤ ਪਰਿਵਾਰ ਟਰੈਵਲ ਏਜੰਟ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ: ਗਰਮੀ ਤੋਂ ਬੇਹਾਲ ਈਰਾਨ 'ਚ ਲਾਕਡਾਊਨ, ਦਫਤਰ, ਸਕੂਲ ਅਤੇ ਬੈਂਕ ਰਹਿਣਗੇ ਬੰਦ
ਇਸ ਘਟਨਾ ਵਿਚ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇਕ ਬੱਚੇ ਨੇ ਦਸਿਆ ਕਿ ਦੇਰ ਰਾਤ ਉਨ੍ਹਾਂ ਦੇ ਘਰ ਪੁਲਿਸ ਆਈ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਸਾਰਿਆਂ ਨੂੰ ਜ਼ਹਿਰ ਦੇ ਦਿਤਾ। ਜਿਸ ਵਿਚ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਕਬੂਤਰਬਾਜ਼ੀ ਦਾ ਮਾਮਲਾ ਹੈ। ਪੀੜਤਾਂ ਦੀ ਪਛਾਣ ਹਰਦੀਪ ਸਿੰਘ (41), ਰੁਚੀ (38), ਕੁਲਦੀਪ ਕੌਰ (77), ਰੁਹਾਨੀ (13) ਅਤੇ ਇਹਰਨ (9) ਵਜੋਂ ਹੋਈ ਹੈ।
ਇਹ ਵੀ ਪੜ੍ਹੋ: ADGP ਮਮਤਾ ਸਿੰਘ ਨੇ ਦਿਤੀ ਬਹਾਦਰੀ ਦੀ ਮਿਸਾਲ, ਨੂਹ ਹਿੰਸਾ ਦੌਰਾਨ ਬਚਾਈ ਕਰੀਬ ਢਾਈ ਹਜ਼ਾਰ ਲੋਕਾਂ ਦੀ ਜਾਨ
ਉਥੇ ਹੀ ਦੂਜੇ ਪਾਸੇ ਪੀੜਤ ਕੁਲਦੀਪ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਨੇ ਕੁਝ ਦੋਸਤਾਂ ਤੋਂ ਪੈਸੇ ਲਏ ਸਨ ਜੋ ਬੈਂਕ ਵਿਚ ਟਰਾਂਸਫਰ ਕਰਵਾਉਣੇ ਸਨ। ਉਹ ਉਨ੍ਹਾਂ ਨੇ ਟਰਾਂਸਫਰ ਕਰ ਦਿਤੇ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ। ਨੂੰਹ ਰੁਚੀ ਇਕ ਪ੍ਰਾਈਵੇਟ ਸਕੂਲ ਵਿਚ 3500 ਰੁਪਏ 'ਚ ਨੌਕਰੀ ਕਰਦੀ ਹੈ। ਦੇਰ ਰਾਤ ਪੁਲਸ ਦੇ ਆਉਣ ਤੋਂ ਬਾਅਦ ਸਾਰਿਆਂ ਨੇ ਇਹ ਕਦਮ ਚੁੱਕਿਆ। ਇਸ ਘਟਨਾ ਵਿੱਚ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।