
ਜਦੋਂ ਕਸਟਮ ਅਧਿਕਾਰੀਆਂ ਨੇ ਸ਼ੱਕ ਪੈਣ 'ਤੇ ਪਾਕਿ ਤੋਂ ਲਿਆਂਦੇ ਸਟੀਲ ਦੇ ਭਾਂਡਿਆਂ ਦੀ ਚੈਕਿੰਗ ਕੀਤੀ ਤਾਂ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ
Amritsar News : ਅਟਾਰੀ ਵਿਖੇ ਲੈਂਡ ਕਸਟਮ ਸਟੇਸ਼ਨ 'ਤੇ ਤਾਇਨਾਤ ਕਸਟਮ ਅਧਿਕਾਰੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ।ਆਈਸੀਪੀ ਅਟਾਰੀ ਵਿਖੇ ਕਸਟਮ ਵਿਭਾਗ ਨੇ ਇੱਕ ਮਹਿਲਾ ਯਾਤਰੀ ਕੋਲੋਂ ਕਰੋੜਾਂ ਦਾ ਸੋਨਾ ਬਰਾਮਦ ਕੀਤਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਮਹਿਲਾ ਯਾਤਰੀ ਪਾਕਿਸਤਾਨ ਤੋਂ ਵਾਪਸ ਆ ਰਹੀ ਸੀ ਅਤੇ ਆਈ.ਸੀ.ਪੀ. ਅਟਾਰੀ ਰਾਹੀਂ ਜ਼ਮੀਨੀ ਰਸਤੇ ਰਾਹੀਂ ਨੋਇਡਾ ਵੱਲ ਜਾਣਾ ਸੀ। ਜਦੋਂ ਕਸਟਮ ਅਧਿਕਾਰੀਆਂ ਨੇ ਸ਼ੱਕ ਪੈਣ 'ਤੇ ਪਾਕਿ ਤੋਂ ਲਿਆਂਦੇ ਸਟੀਲ ਦੇ ਭਾਂਡਿਆਂ ਦੀ ਚੈਕਿੰਗ ਕੀਤੀ ਤਾਂ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ।
ਪਾਕਿ ਤੋਂ ਲਿਆਂਦੇ ਸਟੀਲ ਦੇ ਭਾਂਡਿਆਂ 'ਤੇ ਲੱਗੇ ਕੁੰਡਿਆਂ ਤੋਂ 2332 ਗ੍ਰਾਮ , 24 ਕੈਰੇਟ ਸੋਨਾ ਬਰਾਮਦ ਕੀਤਾ ਗਿਆ ਹੈ ,ਜਿਸ ਦੀ ਮਾਰਕੀਟ 'ਚ ਕੀਮਤ 1 ਕਰੋੜ 62 ਲੱਖ 30 ਹਜ਼ਾਰ 953 ਰੁਪਏ ਹੈ। ਕਸਟਮ ਅਧਿਕਾਰੀਆਂ ਨੇ ਕਸਟਮ ਐਕਟ, 1962 ਦੇ ਸੰਬੰਧਤ ਉਪਬੰਧਾਂ ਦੇ ਤਹਿਤ ਭਾਂਡਿਆਂ ਦੇ ਹੈਂਡਲ ਤੋਂ 24 ਕੈਰੇਟ ਸੋਨਾ ਜ਼ਬਤ ਕੀਤਾ ਗਿਆ ਹੈ।