
Punjab Weather Update: ਪਿਛਲੇ ਵਰ੍ਹੇ ਘੱਗਰ ਦਰਿਆ ਲਾਗਲੇ ਸੰਗਰੂਰ, ਮਾਨਸਾ ਤੇ ਬਠਿੰਡਾ ਜ਼ਿਲ੍ਹਿਆਂ ਦੇ ਪਿੰਡਾਂ ’ਚ ਹੜ੍ਹ ਦੀ ਤਬਾਹੀ ਮਚੀ ਸੀ।
Due to heavy rain in Himachal, danger of floods in Punjab Weather Update: ਹਿਮਾਚਲ ਪ੍ਰਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਚਾਰ ਥਾਵਾਂ ’ਤੇ ਬੱਦਲ ਫਟ ਗਿਆ ਹੈ। ਇਸ ਨਾਲ ਹੀ ਭਾਰੀ ਬਾਰਸ਼ ਵੀ ਹੋ ਰਹੀ ਹੈ ਅਤੇ ਦੂਜੇ ਪੰਡੋਹ ਡੈਮ ਤੋਂ ਪਾਣੀ ਛਡਿਆ ਜਾ ਰਿਹਾ ਹੈ। ਇਸ ਕਾਰਨ ਪੰਜਾਬ ’ਚ ਬਿਲਕੁਲ ਉਵੇਂ ਹੀ ਹੜ੍ਹ ਵਾਲੇ ਹਾਲਾਤ ਬਣ ਸਕਦੇ ਹਨ, ਪਿਛਲੇ ਸਾਲ ਬਣ ਗਏ ਸਨ। ਪਿਛਲੇ ਵਰ੍ਹੇ ਘੱਗਰ ਦਰਿਆ ਲਾਗਲੇ ਸੰਗਰੂਰ, ਮਾਨਸਾ ਤੇ ਬਠਿੰਡਾ ਜ਼ਿਲ੍ਹਿਆਂ ਦੇ ਪਿੰਡਾਂ ’ਚ ਹੜ੍ਹ ਦੀ ਤਬਾਹੀ ਮਚੀ ਸੀ।
ਇਸ ਵਾਰ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਇਸ ਕਾਰਨ ਦਰਿਆ ਲਾਗਲੇ ਦੋਆਬਾ ਅਤੇ ਮਾਝੇ ਦੇ ਪਿੰਡਾਂ ਨੂੰ ਖ਼ਤਰਾ ਬਣਿਆ ਹੋਇਆ ਹੈ। ਉਂਝ ਭਾਵੇਂ ਸਰਕਾਰ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਡੋਹ ਬੰਨ੍ਹ ਤੋਂ ਹਰ ਸੈਕਿੰਡ 82 ਹਜ਼ਾਰ ਕਿਊਸਿਕ ਪਾਣੀ ਛਡਿਆ ਜਾ ਰਿਹਾ ਹੈ। ਪਹਿਲਾਂ ਇਕ ਲੱਖ ਕਿਊਸਿਕ ਪਾਣੀ ਹਰ ਸੈਕਿੰਡ ਛੱਡੇ ਜਾਣ ਦੀਆਂ ਖ਼ਬਰਾਂ ਆਈਆਂ ਸਨ। ਬੱਦਲ ਫਟਣ ਦੀਆਂ ਘਟਨਾਵਾਂ ਤੇ ਭਾਰੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਇਸ ਵੇਲੇ ਪੱਬਾਂ ਭਾਰ ਹੈ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਖ਼ੁਦ ਮੌਕੇ ਦਾ ਜਾਇਜ਼ਾ ਲੈ ਰਹੇ ਹਨ।