
Sultanpur Lodhi News : ਨਵਜੋਤ ਰੁਜ਼ਗਾਰ ਦੀ ਭਾਲ 'ਚ ਨਵੰਬਰ 2024 ਗਿਆ ਸੀ ਦੁਬਈ, ਟਰੱਕ ਡਰਾਈਵਰ ਦਾ ਕਰਦਾ ਸੀ ਕੰਮ
Sultanpur Lodhi News in Punjabi : ਦੁਬਈ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਨਵਜੋਤ ਸਿੰਘ (25) ਸਪੁੱਤਰ ਸ਼ਿੰਗਾਰਾ ਸਿੰਘ ਵਜੋਂ ਹੋਈ ਹੈ। ਮ੍ਰਿਤਕ ਸੁਲਤਾਨਪੁਰ ਲੋਧੀ ਦੇ ਰੋਟਰੀ ਚੌਂਕ ਨੇੜੇ ਦਾ ਰਹਿਣ ਵਾਲਾ ਸੀ।
ਨਵਜੋਤ ਚੰਗੇ ਭਵਿੱਖ ਦੀ ਭਾਲ ਵਿੱਚ ਰੁਜ਼ਗਾਰ ਲਈ ਨਵੰਬਰ 2024 ਵਿਦੇਸ਼ ਦੁਬਈ ਗਿਆ ਸੀ ਜਿੱਥੇ ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਪਰ ਬੀਤੇ ਦਿਨੀਂ ਅਚਾਨਕ ਉਸ ਦੀ ਤੇਲ ਦਾ ਟੈਂਕਰ ਪਲਟ ਜਾਣ ਮਗਰੋਂ ਸੜਕ ਹਾਦਸੇ ਵਿਚ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਇਲਾਕੇ 'ਚ ਮਾਤਮ ਛਾ ਗਿਆ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ ਅਤੇ ਦੋ ਭੈਣਾ ਦਾ ਇੱਕਲੌਤਾ ਭਰਾ ਸੀ। ਜਿਸ ਉਮਰੇ ਨੌਜਵਾਨ ਦੇ ਘਰ ਵਿੱਚ ਸ਼ਹਿਨਾਈਆਂ ਵੱਜਣੀਆਂ ਚਾਹੀਦੀਆਂ ਸਨ ਪਰ ਇਸ ਮੰਦਭਾਗੀ ਘਟਨਾ ਤੋਂ ਬਾਅਦ ਉੱਥੇ ਸੱਥਰ ਵਿੱਚ ਗਏ ਹਨ। ਮ੍ਰਿਤਕ ਨੌਜਵਾਨ ਦਾ ਪਿਤਾ ਗੁਰਘਰ ਚ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾ ਰਿਹਾ ਹੈ।
(For more news apart from Punjabi youth dies in road accident in Dubai News in Punjabi, stay tuned to Rozana Spokesman)