ਯਮਾਂ ਤਹਿਤ ਨਵੇਂ ਰਿਹਾਇਸ਼ੀ ਖੇਤਰਾਂ ਵਿਚ ਚਾਰ ਮੰਜ਼ਲਾਂ ਦੀ ਉਸਾਰੀ ਦੀ ਆਗਿਆ ਹੋਵੇਗੀ ਅਤੇ ਬੇਸਮੈਂਟ 'ਚ ਪਾਰਕਿੰਗ ਬਣਾਏ ਜਾ ਸਕਣਗੇ।
ਚੰਡੀਗੜ੍ਹ (ਭੁੱਲਰ): ਪੰਜਾਬ ਸਰਕਾਰ ਨੇ ਨਵੇਂ ਬਿਲਡਿੰਗ ਬਾਈਲਾਅਜ਼ (ਉਪ ਨਿਯਮ) ਦਾ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਹੈ। ਇਨ੍ਹਾਂ ਨਿਯਮਾਂ ਨੂੰ ਪੰਜਾਬ ਕੈਬਨਿਟ ਵਿਚ ਪਹਿਲਾਂ ਹੀ ਮਨਜ਼ੂਰੀ ਮਿਲ ਚੁਕੀ ਹੈ। ਇਨ੍ਹਾਂ ਨਿਯਮਾਂ ਤਹਿਤ ਨਵੇਂ ਰਿਹਾਇਸ਼ੀ ਖੇਤਰਾਂ ਵਿਚ ਚਾਰ ਮੰਜ਼ਲਾਂ ਦੀ ਉਸਾਰੀ ਦੀ ਆਗਿਆ ਹੋਵੇਗੀ ਅਤੇ ਬੇਸਮੈਂਟ ’ਚ ਪਾਰਕਿੰਗ ਬਣਾਏ ਜਾ ਸਕਣਗੇ।
ਇਨ੍ਹਾਂ ਨਿਯਮਾਂ ਤਹਿਤ 200 ਵਰਗ ਗਜ਼ ਤਕ ਦੇ ਪਲਾਟ ਲਈ ਘੱਟੋ-ਘੱਟ 30 ਫੁੱਟ ਚੌੜੀਆਂ ਸੜਕਾਂ ਚਾਹੀਦੀਆਂ ਹਨ ਅਤੇ 200 ਵਰਗ ਗਜ਼ ਤੋਂ ਵੱਧ ਦੇ ਪਲਾਟਾਂ ਲਈ ਘੱਟੋ-ਘੱਟ ਸੜਕ ਦੀ ਚੌੜਾਈ 40 ਫੁੱਟ ਹੋਣੀ ਚਾਹੀਦੀ ਹੈ। ਇਨ੍ਹਾਂ ਨਿਯਮਾਂ ਦੀ ਪਹਿਲਾਂ ਹੀ ਸ਼ਹਿਰੀ ਯੋਜਨਾਕਾਰਾਂ ਅਤੇ ਆਰਕੀਟੈਕਟਾਂ ਵਲੋਂ ਆਲੋਚਨਾ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਸ਼ਹਿਰੀ ਖੇਤਰਾਂ ਵਿਚ ਘਣਤਾ ਵਧੇਗੀ।
ਇਹ ਕਦਮ ਸਰਕਾਰ ਲਈ ਸੂਬੇ ਵਿਚ ਅਪਾਰਟਮੈਂਟ ਐਕਟ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਕਰੇਗਾ। ਇਸ ਨਾਲ ਲੋਕ ਘਰਾਂ ਦੀਆਂ ਵਖਰੀਆਂ ਮੰਜ਼ਲਾਂ ਖ਼ਰੀਦ ਸਕਣਗੇ ਕਿਉਂਕਿ ਜ਼ਮੀਨ ਦੀ ਉਪ-ਵਿਭਾਜਨ ਦੀ ਇਸ ਸਮੇਂ ਆਗਿਆ ਨਹੀਂ ਹੈ। ਹੁਣ ਪੁਰਾਣੇ ਅਤੇ ਮੌਜੂਦਾ ਸ਼ਹਿਰੀ ਖੇਤਰਾਂ ਵਿਚ ਮਾਲਕ ਸਟੀਲਟ-ਪਲੱਸ-ਥਰੀ ਫਲੋਰਾਂ ਦਾ ਨਿਰਮਾਣ ਕਰ ਸਕਦੇ ਹਨ, ਜਿਸ ਵਿਚ ਵੱਧ ਤੋਂ ਵੱਧ ਆਗਿਆਯੋਗ ਇਮਾਰਤ ਦੀ ਉਚਾਈ 11 ਮੀਟਰ ਤੋਂ ਵਧਾ ਕੇ 13 ਮੀਟਰ ਕੀਤੀ ਗਈ ਹੈ।
