ਕੋਰੋਨਾ ਵਾਇਰਸ ਦੇ 69,921 ਨਵੇਂ ਮਾਮਲੇ, 819 ਮਰੀਜ਼ਾਂ ਦੀ ਮੌਤ
Published : Sep 2, 2020, 6:35 am IST
Updated : Sep 2, 2020, 6:35 am IST
SHARE ARTICLE
image
image

ਕੋਰੋਨਾ ਵਾਇਰਸ ਦੇ 69,921 ਨਵੇਂ ਮਾਮਲੇ, 819 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ, 1 ਸਤੰਬਰ : ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ 69921 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਕੁਲ ਪੀੜਤਾਂ ਦੀ ਗਿਣਤੀ 3691166 ਹੋ ਗਈ ਹੈ। ਹੁਣ ਤਕ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ ਮੰਗਲਵਾਰ ਨੂੰ 2839882 ਹੋ ਗਈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ।
ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਸਿਹਤਮੰਦ ਹੋਣ ਦੀ ਦਰ 76.94 ਫ਼ੀ ਸਦੀ ਹੋ ਗਈ। ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 819 ਹੋਰ ਮਰੀਜ਼ਾਂ ਦੀ ਮੌਤ ਹੋਈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 65288 ਹੋ ਗਈ ਹੈ। ਦੇਸ਼ ਵਿਚ ਲਾਗ ਨਾਲ ਮੌਤ ਦਰ ਹੇਠਾਂ ਡਿੱਗ ਕੇ ਹੁਣ 1.77 ਫ਼ੀ ਸਦੀ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਫ਼ਿਲਹਾਲ 785996 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਲਾਗ ਦੇ ਕੁਲ ਮਾਮਲਿਆਂ ਦਾ 21.29 ਫ਼ੀ ਸਦੀ ਹੈ। ਦੇਸ਼ ਵਿਚ ਲਾਗ ਦਾ ਅੰਕੜਾ ਸੱਤ ਅਗੱਸਤ ਨੂੰ 20 ਲੱਖ ਦੇ ਪਾਰ ਜਦਕਿ 23 ਅਗੱਸਤ ਨੂੰ ਇਹ 30 ਲੱਖ ਦੇ ਪਾਰ ਹੋ ਗਿਆ ਸੀ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 31 ਅਗੱਸਤ ਤਕ 43324834 ਨਮੂਨਿਆਂ ਦੀ ਜਾਂਚ ਹੋ ਚੁਕੀ ਹੈ ਜਿਨ੍ਹਾਂ ਵਿਚੋਂ ਮੰਗਲਵਾਰ ਨੂੰ 1016920 ਨਮੂਨਿਆਂ ਦੀ ਜਾਂਚ ਹੋਈ। 24 ਘੰਟਿਆਂ ਵਿਚ ਹੋਈਆਂ 819 ਮੌਤਾਂ ਵਿਚੋਂ ਸੱਭ ਤੋਂ ਵੱਧ 184 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ। ਕਰਨਾਟਕ ਵਿਚ 113, ਤਾਮਿਲਨਾਡੂ ਵਿਚ 91, ਆਂਧਰਾ ਪ੍ਰਦੇਸ਼ ਵਿਚ 85, ਯੂਪੀ ਵਿਚ 63, ਪਛਮੀ ਬੰਗਾਲ ਵਿਚ 52, ਪੰਜਾਬ ਵਿਚ 49, ਮੱਧ ਪ੍ਰਦੇਸ਼ ਵਿਚ 20, ਦਿੱਲੀ ਵਿਚ 18, ਗੁਜਰਾਤ ਵਿਚ 14, ਰਾਜਸਥਾਨ ਵਿਚ 13, ਉਤਰਾਖੰਡ ਵਿਚ 12 ਮਰੀਜ਼ਾਂ ਦੀ ਮੌਤ ਹੋਈ। ਆਸਾਮ, ਉੜੀਸਾ ਅਤੇ ਤ੍ਰਿਪੁਰਾ ਵਿਚ 10-10 ਲੋਕਾਂ ਦੀ ਮੌਤ ਹੋਈ। ਗੋਆ, ਤੇਲੰਗਾਨਾ ਅਤੇ ਜੰਮੂ ਕਸ਼ਮੀਰ ਵਿਚ ਨੌਂ-ਨੌਂ ਮਰੀਜ਼ਾਂ ਦੀ ਮੌਤ ਹੋਈ। ਛੱਤੀਸਗੜ੍ਹ ਵਿਚ ਅੱਠ, ਹਰਿਆਣਾ, ਝਾਰਖੰਡ, ਕੇਰਲਾ ਅਤੇ ਪੁਡੂਚੇਰੀ ਵਿਚ ਸੱਤ-ਸੱਤ ਮਰੀਜ਼ਾਂ ਦੀ ਮੌਤ ਹੋਈ। ਬਿਹਾਰ ਅਤੇ ਚੰਡੀਗੜ੍ਹ ਵਿਚ ਚਾਰ-ਚਾਰ ਅਤੇ ਹਿਮਾਚਲ ਪ੍ਰਦੇਸ਼ ਵਿਚ ਤਿੰਨ ਮਰੀਜ਼ਾਂ ਦੀ ਮੌਤ ਹੋਈ ਜਦਕਿ ਅੰਡੇਮਾਨ ਅਤੇ ਨਿਕੋਬਰ ਵਿਚ ਇਕ ਵਿਅਕਤੀ ਦੀ ਮੌਤ ਹੋਈ। ਦੇਸ਼ ਵਿਚ ਹੁਣ ਤਕ 65228 ਮਰੀਜ਼ਾਂ ਦੀ ਮੌਤ ਹੋ ਚੁਕੀ ਹੈਠ ਜਿਨ੍ਹਾਂ ਵਿਚੋਂ ਸੱimageimageਭ ਤੋਂ ਵੱਧ 24583 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement