ਬੰਗਲਾ ਸਾਹਿਬ ਵਿਖੇ ਦਸਮ ਗ੍ਰੰਥ ਦੀ ਕਥਾ ਸ਼ੁਰੂ
Published : Sep 2, 2020, 12:47 am IST
Updated : Sep 2, 2020, 12:47 am IST
SHARE ARTICLE
image
image

ਬੰਗਲਾ ਸਾਹਿਬ ਵਿਖੇ ਦਸਮ ਗ੍ਰੰਥ ਦੀ ਕਥਾ ਸ਼ੁਰੂ

ਅਕਾਲੀ-ਬੀਜੇਪੀ-ਆਰ.ਐਸ.ਐਸ. ਗਠਜੋੜ ਦਾ ਨਤੀਜਾ
ਦਿੱਲੀ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਦੀ ਸੇਧ 'ਚ ਸਮਾਗਮ ਕਰਵਾਉਣ ਦਾ ਦਾਅਵ

  to 
 

ਨਵੀਂ ਦਿੱਲੀ, 1 ਸਤੰਬਰ (ਅਮਨਦੀਪ ਸਿੰਘ): ਅਕਾਲੀ-ਭਾਜਪਾ-ਆਰ.ਐਸ.ਐਸ. ਗਠਜੋੜ ਅਤੇ 'ਪਤੀ ਪਤਨੀ' ਸਬੰਧਾਂ ਤੋਂ ਜਿਸ ਗੱਲ ਦਾ ਡਰ ਸੀ, ਉਹ ਅਖ਼ੀਰ ਸੱਚ ਹੋ ਨਿਬੜਿਆ। ਆਰ.ਐਸ.ਐਸ. ਵਾਲੇ ਕਾਫ਼ੀ ਦੇਰ ਤੋਂ ਗੁਰਦਵਾਰਿਆਂ ਵਿਚ ਦਸਮ ਗੰ੍ਰਥ ਦਾ ਪ੍ਰਕਾਸ਼ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਭਾਜਪਾ ਅਕਾਲੀ ਗਠਜੋੜ ਮਗਰੋਂ ਇਹ ਹੋਣੀ ਟਲਣੀ ਵੀ ਔਖੀ ਮਹਿਸੂਸ ਹੋ ਰਹੀ ਸੀ, ਖ਼ਾਸ ਤੌਰ ਤੇ ਇਸ ਲਈ ਕਿ ਬਹੁਤੇ ਅਕਾਲੀ ਧੜਿਆਂ ਦੇ ਆਗੂਆਂ ਤੇ 'ਜਥੇਦਾਰਾਂ' ਨੂੰ ਆਰ.ਐਸ.ਐਸ. ਅੰਦਰੋਂ ਕਈ ਲਾਲਚ ਦੇ ਕੇ ਅਪਣੇ ਨਾਲ ਗੰਢ ਚੁੱਕੀ ਸੀ। ਸੋ ਭਾਣਾ ਵਰਤਣਾ ਹੀ ਸੀ ਜੋ ਅੱਜ ਦਿੱਲੀ ਤੋਂ ਆਰੰਭ ਹੋ ਗਿਆ ਹੈ।
ਆਖ਼ਰਕਾਰ ਅੱਜ ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਦਸਮ ਗ੍ਰੰਥ ਦੀ ਕਥਾ ਸ਼ੁਰੂ ਹੋ ਗਈ। ਸਵੇਰੇ ਦੀਵਾਨ ਹਾਲ ਵਿਚ ਕਥਾ ਹੋ ਰਹੀ ਸੀ ਤੇ ਬਾਹਰ ਦਿੱਲੀ ਦੇ ਕੁੱਝ ਇਲਾਕਿਆਂ ਤੋਂ ਪੁੱਜੇ ਕਈ ਸਿੰਘਾਂ ਤੇ ਬੀਬੀਆਂ ਨੇ ਸ਼ਾਂਤਮਈ ਵਿਰੋਧ ਪ੍ਰਗਟਾਇਆ ਤੇ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੀ ਕਥਾ ਵਿਚਾimageimageਰ ਕੀਤੀ ਜਾਣੀ ਚਾਹੀਦੀ ਹੈ।
ਕਥਾ ਦੀ ਸ਼ੁਰੂਆਤ ਵਿਚ ਭਾਈ ਬੰਤਾ ਸਿੰਘ, ਮੁੰਡਾ ਪਿੰਡ ਨੇ ਦਸਮ ਗ੍ਰੰਥ ਦੀ ਵਿਰੋਧਤਾ ਕਰਨ ਵਾਲਿਆਂ ਨੂੰ 'ਸ਼ਰਾਰਤੀ ਅਨਸਰ' ਤਕ ਆਖ ਦਿਤਾ। ਬੰਗਲਾ ਸਾਹਿਬ ਦੇ ਬਾਹਰ ਇਕੱਤਰ ਹੋਏ ਸਿੱਖਾਂ ਸ.ਦਵਿੰਦਰ ਸਿੰਘ, ਸ.ਬਖ਼ਤਾਵਰ ਸਿੰਘ ਰੋਹਿਣੀ ਤੇ ਹੋਰਨਾਂ ਨੇ ਕਿਹਾ, 'ਸਾਡਾ ਵਿਰੋਧ ਪਿਆਰ ਭਰਿਆ ਹੈ। ਦਰਬਾਰ ਸਾਹਿਬ ਵਿਖੇ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ, ਪਰ ਅੱਜ ਦੇ ਦਿਨ ਬੰਗਲਾ ਸਾਹਿਬ ਤੋਂ ਬਚਿੱਤਰ ਨਾਟਕ (ਦਸਮ ਗ੍ਰੰਥ) ਦੀ ਕਥਾ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋ ਰਹੀ ਹੈ। ਇਹ ਸਿੱਧੀ ਬ੍ਰਾਹਮਣਵਾਦ ਦੀ ਘੁਸਪੈਠ ਹੈ।' ਸੋਸ਼ਲ ਮੀਡੀਆ 'ਤੇ ਸਿੱਖਾਂ ਵਲੋਂ ਹੀ ਸਮਾਗਮ ਦਾ ਵਿਰੋਧ ਤੇ ਹਮਾਇਤ ਵਿਚ ਵਿਚਾਰ ਪ੍ਰਗਟਾਏ ਜਾ ਰਹੇ ਹਨ ਤੇ ਦਿੱਲੀ ਗੁਰਦਵਾਰਾ ਕਮੇਟੀ ਬਾਰੇ ਵੀ ਤੱਤੀਆਂ ਗੱਲਾਂ ਲਿਖ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।
ਅੱਜ 'ਸਪੋਕਸਮੈਨ' ਵਲੋਂ ਜਦੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਨਾਲ ਸਮਾਗਮ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ, “ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਪ੍ਰਚਾਰ ਕਰ ਰਹੇ ਹਾਂ। ਦੋ ਚਾਰ ਬੰਦੇ ਵਿਰੋਧ ਕਰਦੇ ਨੇ ਤਾਂ ਕਰਦੇ ਰਹਿਣ, ਇਹ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਘੇਰੇ ਵਿਚ ਰਹਿ ਕੇ ਸਮਾਗਮ ਹੋ ਰਿਹਾ ਹੈ। ਬਹੁਗਿਣਤੀ ਸੰਗਤ ਇਸ ਸਮਾਗਮ ਨਾਲ ਸੰਤੁਸ਼ਟ ਹੈ।'' ਜਦੋਂ ਸੋਮਵਾਰ ਨੂੰ ਰਕਾਬ ਗੰਜ ਸਾਹਿਬ ਹੋਈ ਮੀਟਿੰਗ ਦਾ ਹਵਾਲਾ ਦਿਤਾ ਤਾਂ ਸ.ਕਾਲਕਾ ਨੇ ਕਿਹਾ, ਜਿਹੜੇ ਸਾਡੇ ਕੋਲ ਸਮਾਗਮ ਦਾ ਵਿਰੋਧ ਕਰਨ ਆਏ ਸਨ, ਉਹ ਕਿਹੜੀ ਅਥਾਰਟੀ ਹਨ? ਸਿੱਖਾਂ ਵਿਚ ਚਰਚਾ ਹੈ ਕਿ ਦਿੱਲੀ ਦੀਆਂ ਸਿੱਖ ਕਹਾਉਂਦੀਆਂ ਪਾਰਟੀਆਂ 6 ਮਹੀਨੇ ਬਾਅਦ ਹੋਣ ਵਾਲੀਆਂ ਦਿੱਲੀ ਗੁਰਦਵਾਰਾ ਚੋਣਾਂ ਵਿਚ ਅਪਣੇ ਵੋਟ ਬੈਂਕ ਕਰ ਕੇ ਚੁੱਪ ਧਾਰ ਕੇ ਬੈਠੀਆਂ ਹੋਈਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement