
ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
ਲੁਧਿਆਣਾ, 1 ਸਤੰਬਰ (ਰਾਣਾ ਮੱਲ ਤੇਜੀ): ਥਾਣਾ ਸਲੇਮ ਟਾਬਰੀ ਦੇ ਅਧੀਨ ਪੈਂਦੇ ਸਲੇਮ ਟਾਬਰੀ ਕੱਟ ਵਿਖੇ ਪੁਲਿਸ ਪਾਰਟੀ ਨੂੰ ਦੌਰਾਨੇ ਨਾਕਾਬੰਦੀ ਗੁਪਤ ਸੂਚਨਾ ਮਿਲੀ ਕਿ ਅਜੇ ਕੁਮਾਰ ਵਾਸੀ ਪੀਰੂ ਬੰਦਾ ਸਲੇਮ ਟਾਬਰੀ ਜੋ ਕਿ ਪਿਛਲੇ ਕਾਫ਼ੀ ਸਮੇ ਤੋਂ ਹੈਰੋਇਨ ਵੇਚਣ ਦਾ ਨਾਜਾਇਜ਼ ਕੰਮ ਕਰਦਾ ਸੀ ਪੁਲਿਸ ਨੇ ਗਲੀ ਵਿਚ ਖੜੇ ਉਕਤ ਮੁਲਜ਼ਮ ਨੂੰ 520 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਮੁਲਜ਼ਮ ਦੇ ਵਿਰੁਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ।image