ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਜ਼ੀਫਾ ਸਕੀਮਾਂ ਹੇਠ ਅਪਲਾਈ ਕਰਨ ਦੀ ਆਖਰੀ ਮਿਤੀ 16 ਸਤੰਬਰ ਤੱਕ ਵਧਾਈ
Published : Sep 2, 2021, 5:12 pm IST
Updated : Sep 2, 2021, 5:12 pm IST
SHARE ARTICLE
Punjab School Education Board
Punjab School Education Board

ਬੁਲਾਰੇ ਅਨੁਸਾਰ ਆਨ ਲਾਈਨ ਅਰਜ਼ੀਆਂ ਭੇਜਣ ਲਈ ਆਖਰੀ ਤਰੀਕ 16 ਸਤੰਬਰ ਅਤੇ ਸਕੂਲਾਂ ਵੱਲੋਂ ਪ੍ਰਾਵਾਨਗੀ ਤੇ ਅੱਗੇ ਜ਼ਿਲੇ ਨੂੰ ਭੇਜਣ ਲਈ 18 ਸਤੰਬਰ ਨਿਰਧਾਰਤ ਕੀਤੀ ਗਈ ਹੈ।

 

ਚੰਡੀਗੜ: ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਕੂਲ ਸਿਖਿੱਆ ਵਿਭਾਗ ਨੇ ਵੱਖ-ਵੱਖ ਵਜ਼ੀਫਾ ਸਕੀਮਾਂ ਅਧੀਨ ਅਪਲਾਈ ਕਰਨ ਦੀ ਆਖਰੀ ਮਿਤੀ ਨੂੰ 16 ਸਤੰਬਰ ਤੱਕ ਵਧਾ ਦਿੱਤਾ ਹੈ।

 ਹੋਰ ਵੀ ਪੜ੍ਹੋ: ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ 'ਤੇ ਮਸ਼ਹੂਰ ਹਸਤੀਆਂ ਨੇ ਜਤਾਇਆ ਦੁੱਖ

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹੋਰ ਪਛੜੀਆਂ ਸ਼੍ਰੇਣੀਆਂ ਵਾਸਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ (ਗਿਆਰਵੀਂ ਤੇ ਬਾਰਵੀਂ), ਹੋਰ ਪਛੜੀਆਂ ਸ਼੍ਰੇਣੀਆਂ ਵਾਸਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ (ਛੇਵੀਂ ਤੋਂ ਦਸਵੀਂ), ਐਸ.ਸੀ. ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਅਤੇ ਹੋਰ (ਕੋਪੋਨੈਂਟਸ-1), ਐਸ.ਸੀ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਅਤੇ ਹੋਰ (ਕੋਪੋਨੈਂਟਸ-2), ਬਾਰਵੀਂ ਦੀ ਪੜਾਈ ਜਾਰੀ ਰੱਖਣ ਲਈ ਐਸ.ਸੀ. ਵਿਦਿਆਰਥਣਾਂ ਨੂੰ ਉਤਸ਼ਾਹਿਤ ਅਵਾਰਡ, ਅੱਪਗ੍ਰੇਡੇਸ਼ਨ ਆਫ਼ ਮੈਰਿਟ ਆਫ਼ ਐਸ.ਸੀ. ਸਟੂਡੈਂਟਸ ਸਕੀਮ, ਐਸ.ਸੀ. ਪ੍ਰਾਇਮਰੀ ਗਰਲਜ਼ ਸਟੂਡੈਂਟਸ ਸਕੀਮ ਹੇਠ ਹਾਜ਼ਰੀ ਸਕਾਲਰਸ਼ਿਪ ਅਤੇ ਬੀ.ਸੀ./ਈ.ਡਬਲੂਯ.ਐਸ. ਪ੍ਰਾਇਮਰੀ ਵਿਦਿਆਰਥੀਆਂ ਨੂੰ ਹਾਜ਼ਰੀ ਸਕਾਲਰਸ਼ਿਪ ਦੇ ਹੇਠ ਵਜ਼ੀਫੇ ਦਿੱਤੇ ਜਾਣਗੇ।

 ਹੋਰ ਵੀ ਪੜ੍ਹੋ: ਸਰਕਾਰੀ ਟੀਕਾਕਰਨ ਕੇਂਦਰਾਂ ਵਿਖੇ ਦੂਜੀ ਖੁਰਾਕ ਦੇਣ ਲਈ ਹਰ ਐਤਵਾਰ ਦਾ ਦਿਨ ਨਿਰਧਾਰਿਤ ਕੀਤਾ

PHOTOPHOTO

ਬੁਲਾਰੇ ਅਨੁਸਾਰ ਵਜ਼ੀਫੇ ਵਾਸਤੇ ਆਨ ਲਾਈਨ ਅਰਜ਼ੀਆਂ ਭੇਜਣ ਲਈ ਆਖਰੀ ਤਰੀਕ 16 ਸਤੰਬਰ ਅਤੇ ਸਕੂਲਾਂ ਵੱਲੋਂ ਪ੍ਰਾਵਾਨਗੀ ਤੇ ਅੱਗੇ ਜ਼ਿਲੇ ਨੂੰ ਭੇਜਣ ਲਈ 18 ਸਤੰਬਰ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਬਾਅਦ ਜ਼ਿਲ੍ਹੇ ਇਨਾਂ ਅਰਜ਼ੀਆਂ ਨੂੰ ਪ੍ਰਵਾਨਗੀ ਦੇ ਕੇ 16 ਸਤੰਬਰ ਤੋਂ 4 ਅਕਤੂਬਰ ਤੱਕ ਸੂਬੇ ਨੂੰ ਆਨ ਲਾਈਨ ਡੇਟਾ ਭੇਜਣਗੇ। ਬੁਲਾਰੇ ਅਨੁਸਾਰ ਜ਼ਿਲਾ ਸਿੱਖਿਆ ਅਫਸਰਾਂ, ਸਕੂਲ ਮੁਖੀਆਂ ਅਤੇ ਪਿੰਸੀਪਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ਵਿਚ ਸਾਰੇ ਵਿਦਿਆਰਥੀਆਂ ਨੂੰ ਅਪਲਾਈ ਕਰਨ ਲਈ ਯਕੀਨੀ ਬਣਾਉਣ ਅਤੇ ਡੇਟਾ ਪੂਰੀ ਤਰਾਂ ਜਾਂਚ-ਪੜਤਾਲ ਕਰਕੇ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement