
ਸੰਘਰਸ਼ ਦੌਰਾਨ ਕਰੀਬ ਪੰਜ ਸੌ ਤੋਂ ਵੱਧ ਕਿਸਾਨ ਔਕੜਾਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਸ਼ਹਾਦਤਾਂ ਦੇ ਚੁੱਕੇ
ਕੁੱਪ ਕਲਾਂ (ਮਾ. ਕੁਲਦੀਪ ਸਿੰਘ ਲਵਲੀ) : ਕੇਂਦਰੀ ਸਰਕਾਰ ਦੁਆਰਾ ਲਾਗੂ ਕੀਤੇ ਗਏ ਕਾਨੂੰਨਾਂ ਦੇ ਵਿਰੋਧ ਵਿਚ ਸੰਘਰਸ਼ੀ ਕਿਸਾਨ ਦਿੱਲੀ ਦਾ ਵੱਖ-ਵੱਖ ਬਾਰਡਰਾਂ ’ਤੇ ਡਟੇ ਹੋਏ ਹਨ ਤੇ ਇਸੇ ਸੰਘਰਸ਼ ਦੌਰਾਨ ਕਰੀਬ ਪੰਜ ਸੌ ਤੋਂ ਵੱਧ ਕਿਸਾਨ ਔਕੜਾਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਸ਼ਹਾਦਤਾਂ ਦੇ (Death of a farmer) ਚੁੱਕੇ ਹਨ।
ਹੋਰ ਵੀ ਪੜ੍ਹੋ: ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦੇਹਾਂਤ
Farmer protest
ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਅਹਿਮਦਗਡ ਦੇ ਪ੍ਰਧਾਨ ਬੂਟਾ ਖਾਂ ਅਤੇ ਪੰਚ ਹਸਨ ਮੁਹੰਮਦ ਨੇ ਦਸਿਆ ਕਿ 50 ਸਾਲਾਂ ਲਾਲ ਦੀਨ ਪੁੱਤਰ ਸ਼ਾਹੂ ਖਾਂ ਵਾਸੀ ਪਿੰਡ ਅਜ਼ੀਮਾਬਾਦ (ਸੰਘੈਣ) ਕਰੀਬ ਇਕ ਹਫ਼ਤਾ ਪਹਿਲਾਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ (Death of a farmer)ਧਰਨਾ ਲਗਾਉਣ ਗਿਆ ਸੀ
ਹੋਰ ਵੀ ਪੜ੍ਹੋ: ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀ ਬਣੇ Cristiano Ronaldo
Lal deen
ਜਿਥੇ ਉਨ੍ਹਾਂ ਦੀ ਬੁਖਾਰ ਕਾਰਨ ਤਬੀਅਤ ਖ਼ਰਾਬ ਹੋ ਗਈ, ਜਿਸ ਕਰ ਕੇ ਉਸ ਨੂੰ ਵਾਪਸ ਪਿੰਡ ਪਰਤਣਾ ਪਿਆ ਅਤੇ ਮੁੱਢਲੀ ਸਹਾਇਤਾ ਲਈ ਅਹਿਮਦਗੜ੍ਹ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ (Death of a farmer)ਹੋ ਗਈ। ਬਲਾਕ ਪ੍ਰਧਾਨ ਬੂਟਾ ਖਾਂ ਅਤੇ ਜਵਾਲਾ ਸਿੰਘ ਇਕਾਈ ਪ੍ਰਧਾਨ ਝਨੇਰ ਤੇ ਹਾਜ਼ਰ ਕਿਸਾਨ ਆਗੂਆਂ ਨੇ ਮ੍ਰਿਤਕ ਕਿਸਾਨ ਦੇ ਪਰਵਾਰ ਨੂੰ ਸਰਕਾਰ ਵਲੋਂ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
ਹੋਰ ਵੀ ਪੜ੍ਹੋ: ਜਾਂਚ ਰਿਪੋਰਟ ਲੀਕ ਕਰਨ ਦਾ ਮਾਮਲਾ: CBI ਨੇ ਆਪਣੇ ਅਫ਼ਸਰ ਤੇ ਦੇਸ਼ਮੁੱਖ ਦੇ ਵਕੀਲ ਨੂੰ ਕੀਤਾ ਗ੍ਰਿਫ਼ਤਾਰ