ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀ ਬਣੇ Cristiano Ronaldo
Published : Sep 2, 2021, 11:09 am IST
Updated : Sep 2, 2021, 11:09 am IST
SHARE ARTICLE
Cristiano Ronaldo becomes top international scorer
Cristiano Ronaldo becomes top international scorer

ਕ੍ਰਿਸਟੀਆਨੋ ਰੋਨਾਲਡੋ ਹੁਣ ਫੁੱਟਬਾਲ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ।

ਨਵੀਂ ਦਿੱਲੀ: ਅੰਤਰਰਾਸ਼ਟਰੀ ਫੁੱਲਬਾਲ ਵਿਚ ਕ੍ਰਿਸਟੀਆਨੋ ਰੋਨਾਲਡੋ (Cristiano Ronaldo becomes top international scorer) ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਦਰਅਸਲ ਕ੍ਰਿਸਟੀਆਨੋ ਰੋਨਾਲਡੋ ਹੁਣ ਫੁੱਟਬਾਲ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਉਹਨਾਂ ਨੇ ਇਹ ਰਿਕਾਰਡ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿਚ ਆਇਰਲੈਂਡ ਖਿਲਾਫ਼ ਗੋਲ ਕਰਕੇ ਬਣਾਇਆ ਹੈ।

Cristiano RonaldoCristiano Ronaldo

ਹੋਰ ਪੜ੍ਹੋ: ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦਾ 92 ਸਾਲ ਦੀ ਉਮਰ ਵਿਚ ਦੇਹਾਂਤ 

ਰੋਨਾਲਡੋ (Cristiano Ronaldo Breaks Ali Daei's Record) ਦੇ ਹੁਣ ਤੱਕ ਇੰਟਰਨੈਸ਼ਨਲ ਫੁੱਟਬਾਲ ਵਿਚ 111 ਗੋਲ ਹੋ ਗਏ ਹਨ। ਉਹਨਾਂ ਨੇ ਈਰਾਨ ਦੇ ਅਲੀ ਦੇਈ ਦਾ ਕਿਰਾਡ ਤੋੜ ਕੇ ਇਹ ਮੁਕਾਮ ਹਾਸਲ ਕੀਤਾ ਹੈ। ਅਲੀ ਦੇਈ ਨੇ ਅਪਣੇ ਇੰਟਰਨੈਸ਼ਨਲ ਕਰੀਅਰ ਵਿਚ 109 ਗੋਲ ਕੀਤੇ ਹਨ। ਕ੍ਰਿਸਟੀਆਨੋ ਰੋਨਾਲਡੋ ਨੇ ਯੂਰੋ 2020 ਦੌਰਾਨ ਹੀ ਅਲੀ ਦੇਈ ਦੇ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਰਿਕਾਰਡ ਦੀ ਬਰਾਬਰੀ ਕਰ ਲਈ ਸੀ।

Cristiano Ronaldo becomes top international scorerCristiano Ronaldo becomes top international scorer

ਹੋਰ ਪੜ੍ਹੋ: ਭਾਰਤ ਦੇ ਲੋਕਾਂ ਦੇ ਜੀਵਨ ਦੇ 9 ਸਾਲ ਘੱਟ ਕਰ ਸਕਦਾ ਹੈ ਹਵਾ ਪ੍ਰਦੂਸ਼ਣ: ਅਧਿਐਨ

ਪੁਰਤਗਾਲ ਦੀ ਟੀਮ ਵੱਲੋਂ ਖੇਡਦੇ ਹੋਏ ਰੋਨਾਲਡੋ ਨੇ ਆਇਰਲੈਂਡ ਖ਼ਿਲਾਫ਼ 89ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਦੂਜਾ ਗੋਲ ਕੀਤਾ। ਸ਼ਾਨਦਾਰ ਰਿਕਾਰਡ ਬਣਾਉਣ ਤੋਂ ਬਾਅਦ ਰੋਨਾਲਡੋ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ, ਸਿਰਫ ਇਸ ਲਈ ਨਹੀਂ ਕਿ ਮੈਂ ਰਿਕਾਰਡ ਤੋੜ ਦਿੱਤਾ ਬਲਕਿ ਉਸ ਖਾਸ ਪਲ ਲਈ ਜੋ ਸਾਡੇ ਕੋਲ ਸੀ’।

Cristiano RonaldoCristiano Ronaldo

ਹੋਰ ਪੜ੍ਹੋ: ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦੇਹਾਂਤ

ਉਹਨਾਂ ਅੱਗੇ ਕਿਹਾ, ‘ਟੀਮ ਨੇ ਜੋ ਕੀਤਾ, ਉਸ ਦੀ ਸ਼ਲਾਘਾ ਕਰਨੀ ਹੋਵੇਗੀ, ਸਾਨੂੰ ਅਖੀਰ ਤੱਕ ਵਿਸ਼ਵਾਸ ਸੀ। ਮੈਂ ਬਹੁਤ ਖੁਸ਼ ਹਾਂ’। ਦੱਸ ਦਈਏ ਕਿ ਪੁਰਤਗਾਲ ਚਾਰ ਮੈਚਾਂ ਵਿਚ 10 ਅੰਕਾਂ ਨਾਲ ਗਰੁੱਪ ਏ ਵਿਚ ਟਾਪ ਉੱਤੇ ਹੈ, ਹਾਲਾਂਕਿ ਸਰਬੀਆ ਸਿਰਫ ਤਿੰਨ ਅੰਕ ਪਿੱਛੇ ਹੈ ਅਤੇ ਉਸ ਨੇ ਇਕ ਹੋਰ ਮੈਚ ਖੇਡਾਣਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement