ਪਟਵਾਰੀਆਂ ਤੇ ਕਾਨੂੰਗੋਆਂ ਦਾ ਮੁੱਦਾ ਸੁਲਝਿਆ
Published : Sep 2, 2021, 12:39 am IST
Updated : Sep 2, 2021, 12:39 am IST
SHARE ARTICLE
image
image

ਪਟਵਾਰੀਆਂ ਤੇ ਕਾਨੂੰਗੋਆਂ ਦਾ ਮੁੱਦਾ ਸੁਲਝਿਆ

ਵਾਧੂ ਪਟਵਾਰ ਸਰਕਲਾਂ ਵਿਚ ਤੁਰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰਨਗੇ ਪਟਵਾਰੀ : ਵਿੱਤ ਕਮਿਸ਼ਨਰ ਮਾਲ

ਚੰਡੀਗੜ੍ਹ 1 ਸਤੰਬਰ (ਸ.ਸ.ਸ.) : ਪਟਵਾਰੀਆਂ ਅਤੇ ਕਾਨੂੰਗੋਆਂ ਦਾ ਮੁੱਦਾ ਸੁਲਝਾ ਲਿਆ ਗਿਆ ਹੈ ਅਤੇ ਪਟਵਾਰੀਆਂ ਵਲੋਂ ਵਾਧੂ ਪਟਵਾਰ ਸਰਕਲਾਂ ਵਿਚ ਤੁਰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰ ਦਿਤਾ ਜਾਵੇਗਾ। ਇਹ ਪ੍ਰਗਟਾਵਾ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀਮਤੀ ਰਵਨੀਤ ਕੌਰ ਨੇ ਕੀਤਾ। ਉਨ੍ਹਾਂ ਦਸਿਆ ਕਿ ਮਾਲ ਪਟਵਾਰ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਸਮੇਂ-ਸਮੇਂ ’ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੰਗਾਂ ਸਬੰਧੀ ਕੀਤੀ ਮੀਟਿੰਗਾਂ ਤੋਂ ਬਾਅਦ ਅੰਤ ਵਿਚ ਸਹਿਮਤੀ ਬਣ ਗਈ ਅਤੇ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਵਿਚ ਪੰਜਾਬ ਮਾਲ ਪਟਵਾਰੀਆਂ ਕਲਾਸ-3 ਸੇਵਾ ਨਿਯਮ 1966 ਮੁਤਾਬਕ ਪਟਵਾਰੀ ਉਮੀਦਵਾਰਾਂ ਨੂੰ ਡੇਢ  ਸਾਲ ਦੀ ਸਿਖਲਾਈ ਅਤੇ 3 ਸਾਲ ਪਰਖਕਾਲ ਪੂਰਾ ਕਰਨਾ ਜ਼ਰੂਰੀ ਹੈ। ਸਿਖਲਾਈ ਦੀ ਮਿਆਦ ਨੂੰ ਇਕ ਸਾਲ ਅਤੇ ਪਰਖ ਕਾਲ ਨੂੰ 2 ਸਾਲ ਕਰਨ ਲਈ ਨਿਯਮਾਂ ਵਿਚ ਸੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਸਿਖਲਾਈ ਅਤੇ ਪਰਖਕਾਲ ਦਾ ਕੁੱਲ ਸਮਾਂ ਸਾਢੇ ਚਾਰ (4.5 ) ਸਾਲਾਂ ਦੀ ਮੌਜੂਦਾ ਸ਼ਰਤ ਦੇ ਮੁਕਾਬਲੇ 3 ਸਾਲ ਹੋ ਜਾਵੇ। ਮੌਜੂਦਾ ਸਮੇਂ ਦੌਰਾਨ 890 ਪਟਵਾਰੀ ਪ੍ਰੋਬੇਸ਼ਨ ’ਤੇ ਕੰਮ ਕਰ ਹਨ; ਮਾਲ ਵਿਭਾਗ ਵਲੋਂ ਪਰਖਕਾਲ ਸਮੇਂ (ਪ੍ਰੋਬੇਸ਼ਨ ਪੀਰੀਅਡ) ਨੂੰ 2 ਸਾਲ ਤਕ ਘਟਾਉਣ ਲਈ ਇਹ ਮਾਮਲਾ ਸਰਗਰਮੀ ਨਾਲ ਵਿੱਤ ਵਿਭਾਗ ਕੋਲ ਚੁਕਿਆ ਜਾਵੇਗਾ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਜਲਦ ਭਰੀਆਂ ਜਾਣਗੀਆਂ ਜਿਸ ਲਈ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਮੰਗ ਭੇਜੀ ਜਾਵੇਗੀ।  ਇਸ ਤੋਂ ਇਲਾਵਾ, ਸਾਲ 1996 ਤੋਂ ਬਾਅਦ ਭਰਤੀ ਹੋਏ ਸਟਾਫ਼ ਦੇ ਸੀਨੀਅਰ ਸਕੇਲ ਕੈਟਗਰਾਈਜ਼ੇਸ਼ਨ ਨੂੰ ਬੰਦ ਕਰਨ ਕਰ ਕੇ ਵੱਖ-ਵੱਖ ਵਿਭਾਗਾਂ ਵਿਚ ਤਨਖ਼ਾਹਾਂ ਸਬੰਧੀ ਕੱੁਝ ਬੇਨਿਯਮੀਆਂ ਪੈਦਾ ਹੋਈਆਂ ਹਨ, ਜਿਨ੍ਹਾਂ ਦਾ ਮਾਲ ਪਟਵਾਰੀਆਂ ’ਤੇ ਵੀ ਮਾੜਾ ਅਸਰ ਹੋਇਆ ਹੈ। ਇਹ ਫ਼ੈਸਲਾ ਕੀਤਾ ਗਿਆ ਕਿ ਵਿੱਤ ਵਿਭਾਗ ਵਲੋਂ ਇਸ ਮੁੱਦੇ ਨੂੰ ਵਿਚਾਰਨ ਅਤੇ ਸਮਾਂਬੱਧ ਢੰਗ ਨਾਲ ਅਪਣੀਆਂ ਸਿਫ਼ਾਰਸ਼ਾਂ ਪੇਸ਼ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਮਾਲ ਵਿਭਾਗ ਰੱਖ -ਰਖਾਅ ਅਤੇ ਮੁਰੰਮਤ ਅਤੇ ਸਹੂਲਤਾਂ ਦੇ ਪ੍ਰਬੰਧ ਲਈ ਮਾਲ ਪਟਵਾਰੀਆਂ ਦੇ ਇਕ ਨੁਮਾਇੰਦੇ ਨਾਲ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਦੇ ਗਠਨ ਲਈ ਸਹਿਮਤ ਹੋਇਆ। ਜ਼ਿਲ੍ਹਾ ਪਧਰੀ ਕਮੇਟੀਆਂ ਇਕ ਮਹੀਨੇ ਦੇ ਅੰਦਰ ਅਪਣੀ ਰੀਪੋਰਟ ਮਾਲ ਵਿਭਾਗ ਨੂੰ ਸੌਂਪਣਗੀਆਂ।
ਮਾਲ ਪਟਵਾਰ ਯੂਨੀਅਨ ਦੇ ਨੁਮਾਇੰਦਿਆਂ ਨੇ ਭਰੋਸਾ ਦਿਤਾ ਕਿ ਵਾਧੂ ਪਟਵਾਰ ਸਰਕਲਾਂ ਦਾ ਕੰਮ ਤੁਰਤ ਸ਼ੁਰੂ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement