
ਟਰੱਕ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਹਾਦਸਾ
ਅਬੋਹਰ: ਅਬੋਹਰ-ਸ਼੍ਰੀਗੰਗਾਨਗਰ ਬਾਈਪਾਸ 'ਤੇ ਦੋ ਟਰੱਕਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਦੋਵੇਂ ਟਰੱਕ ਸੀਮਿੰਟ ਨਾਲ ਲੱਦੇ ਹੋਏ ਸਨ। ਹੁਸ਼ਿਆਰਪੁਰ ਜਾਂਦੇ ਸਮੇਂ ਰਸਤੇ 'ਚ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਰੇਸ਼ਮ ਸਿੰਘ ਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਅੱਜ ਸਵੇਰੇ ਉਹ ਸੂਰਤਗੜ੍ਹ ਤੋਂ ਆਪਣੇ ਟਰੱਕ ਵਿੱਚ ਸੀਮਿੰਟ ਲੋਡ ਕਰਕੇ ਹੁਸ਼ਿਆਰਪੁਰ ਜਾ ਰਿਹਾ ਸੀ। ਉਸ ਦਾ ਇੱਕ ਹੋਰ ਦੋਸਤ ਵੀ ਟਰੱਕ ਵਿੱਚ ਸੀਮਿੰਟ ਲੈ ਕੇ ਅੱਗੇ ਆ ਰਿਹਾ ਸੀ। ਜਦੋਂ ਉਹ ਆਲਮਗੜ੍ਹ ਨੇੜੇ ਪਹੁੰਚਿਆ ਤਾਂ ਸੜਕ ’ਤੇ ਲੱਗੇ ਸਪੀਡ ਬਰੇਕਰ ਕਾਰਨ ਸਾਹਮਣੇ ਵਾਲੇ ਟਾਇਰ ਦੀ ਰਬੜ ਨਿਕਲਣ ਕਾਰਨ ਉਸ ਦੇ ਟਰੱਕ ਨੂੰ ਬ੍ਰੇਕ ਨਹੀਂ ਲੱਗ ਸਕੀ।
ਜਿਸ ਕਾਰਨ ਉਹ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਿਆ ਅਤੇ ਟਰੱਕ ਦਾ ਅਗਲਾ ਹਿੱਸਾ ਹੋਣ ਕਾਰਨ ਉਹ ਉਸ ਵਿੱਚ ਫਸ ਗਿਆ। ਆਸਪਾਸ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਬਾਹਰ ਕੱਢਿਆ।