ਪਟਿਆਲਾ 'ਚ ਬਾਈਕ ਚੋਰ ਦਾ ਹਾਰ ਪਾ ਕੇ ਕੀਤਾ ਸਨਮਾਨ

By : GAGANDEEP

Published : Sep 2, 2023, 2:45 pm IST
Updated : Sep 2, 2023, 2:45 pm IST
SHARE ARTICLE
photo
photo

'ਜੇ ਚੋਰ ਨੂੰ ਕੁੱਟਦੇ ਹਾਂ ਤਾਂ ਪੁਲਿਸ ਪੁੱਛਦੀ ਹੈ ਕਿਉਂ ਕੁੱਟਿਆ'

 

ਪਟਿਆਲਾ : ਪੰਜਾਬ ਵਿਚ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਦਾ ਕੰਮ ਜੋ ਪੁਲਿਸ ਨੂੰ ਕਰਨਾ ਚਾਹੀਦਾ ਹੈ, ਉਹ ਕੰਮ ਹੁਣ ਲੋਕ ਆਪ ਹੀ ਕਰਨ ਲਈ ਮਜਬੂਰ ਹੋ ਰਹੇ ਹਨ। ਹੁਣ ਲੋਕਾਂ ਨੇ ਚੋਰਾਂ ਅਤੇ ਲੁਟੇਰਿਆਂ ਨੂੰ ਫੜ ਕੇ ਕੁੱਟਣਾ ਬੰਦ ਕਰ ਦਿੱਤਾ ਹੈ। ਚੋਰਾਂ ਨੂੰ ਫੜ ਕੇ ਗਲਾਂ ਵਿੱਚ ਹਾਰ ਪਾ ਸਨਮਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪਟਿਆਲਾ 'ਚ ਅਣਪਛਾਤੇ ਵਾਹਨ ਦੀ ਸਾਈਡ ਲੱਗਣ ਕਾਰ ਡਵਾਈਡਰ ਨਾਲ ਟਕਰਾਈ ਬੇਕਾਬੂ ਕਾਰ

ਇਸ ਪਿੱਛੇ ਲੋਕਾਂ ਦਾ ਤਰਕ ਹੈ ਕਿ ਜੇਕਰ ਉਹ ਚੋਰਾਂ ਅਤੇ ਲੁਟੇਰਿਆਂ ਦੀ ਕੁੱਟਮਾਰ ਕਰਦੇ ਹਨ ਤਾਂ ਪੁਲਿਸ ਪੁੱਛਦੀ ਹੈ ਕਿ ਉਨ੍ਹਾਂ ਨੂੰ ਕਿਉਂ ਮਾਰਿਆ। ਹੁਣ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਪਟਿਆਲਾ ਜ਼ਿਲ੍ਹੇ 'ਚ ਹੁਣ ਗਲੇ 'ਚ ਹਾਰ ਪਾ ਕੇ ਚੋਰ ਦਾ ਸਨਮਾਨ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਪਿੰਡ ਰਾਵਾਸ ਬ੍ਰਾਹਮਣਾ ਵਿਚ ਦੋ ਚੋਰਾਂ ਨੇ ਇੱਕ ਬਾਈਕ ਅਤੇ ਲੋਹੇ ਦਾ ਸਮਾਨ ਚੋਰੀ ਕਰ ਲਿਆ। ਲੋਕਾਂ ਨੇ ਇੱਕ ਚੋਰ ਨੂੰ ਫੜ ਲਿਆ ਜਦਕਿ ਉਸਦਾ ਇੱਕ ਸਾਥੀ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਲੋਕਾਂ ਨੇ ਨਾ ਤਾਂ ਚੋਰ ਨੂੰ ਮਾਰਿਆ ਅਤੇ ਨਾ ਹੀ ਕੁੱਟਿਆ, ਸਗੋਂ ਮੌਕੇ 'ਤੇ ਹੀ ਹਾਰ ਪਾ ਕੇ ਉਸ ਦੇ ਗਲ ਵਿਚ ਪਾ ਕੇ ਤਾੜੀਆਂ ਨਾਲ ਉਸ ਦਾ ਸਨਮਾਨ ਕੀਤਾ |

ਇਹ ਵੀ ਪੜ੍ਹੋ: ਰੂਪਨਗਰ 'ਚ ਮਨਰੇਗਾ ਕਾਮੇ ਦੀ ਜ਼ਹਿਰੀਲੀ ਚੀਜ਼ ਦੇ ਡੰਗਣ ਨਾਲ ਹੋਈ ਮੌਤ 

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਸ਼ੇਰ ਮਾਜਰਾ ਦੇ ਗੁਰਪ੍ਰੀਤ ਸਿੰਘ ਜਾਹਲਾਂ ਨਾਮਕ ਨੌਜਵਾਨ ਦੇ ਨਾਲ 16 ਤੋਂ 17 ਲੋਕਾਂ ਦਾ ਗਿਰੋਹ ਹੈ। ਇਸ ਗਿਰੋਹ ਦਾ ਕੰਮ ਚੋਰੀਆਂ ਕਰਨਾ ਅਤੇ ਲੋਕਾਂ ਨੂੰ ਲੁੱਟਣਾ ਹੈ। ਇਲਾਕੇ ਵਿੱਚ ਇਹ ਲੋਕ ਘਰਾਂ ਦੇ ਬਾਹਰ ਖੜ੍ਹੇ ਦੋਪਹੀਆ ਵਾਹਨ ਚੋਰੀ ਕਰਦੇ ਹਨ। ਇਸੇ ਗਿਰੋਹ ਨੇ ਰਾਵਸ ਵਿੱਚ ਦਰਗਾਹ ਦੇ ਪਿੱਛੇ ਘਰ ਵਿੱਚੋਂ ਇਨਵਰਟਰ, 15 ਹਜ਼ਾਰ ਦੀ ਨਕਦੀ, ਬਾਈਕ ਅਤੇ ਲੋਹੇ ਦਾ ਸਾਮਾਨ ਚੋਰੀ ਕਰ ਲਿਆ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement