
ਹਾਦਸੇ ’ਚ 2 ਨੌਜਵਾਨਾਂ ਦੀ ਹੋਈ ਮੌਤ
ਰਾਜਪੁਰਾ : ਰਾਜਪੁਰਾ-ਪਟਿਆਲਾ ਬਾਈਪਾਸ ਓਵਰ ਬ੍ਰਿਜ ’ਤੇ ਬੀਤੀ ਰਾਤ ਸਕੂਲ ਨੇੜੇ ਅਣਪਛਾਤੇ ਵਾਹਨ ਦੀ ਸਾਈਡ ਲੱਗਣ ਕਾਰਨ ਬੇਕਾਬੂ ਕਾਰ ਡਵਾਈਡਰ ਨਾਲ ਟਕਰ ਗਈ। ਇਸ ਹਾਦਸੇ ਵਿਚ ਕਾਰ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਰੂਪਨਗਰ 'ਚ ਮਨਰੇਗਾ ਕਾਮੇ ਦੀ ਜ਼ਹਿਰੀਲੀ ਚੀਜ਼ ਦੇ ਡੰਗਣ ਨਾਲ ਹੋਈ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਆਯੂਸ਼ (34) ਅਤੇ ਗੁਲਾਬ (35) ਵਾਸੀਆਨ ਪਟਿਆਲਾ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ। ਦੋਵੇਂ ਜਣੇ ਕਾਰ ’ਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਪਟਿਆਲਾ ਵਾਪਸ ਜਾ ਰਹੇ ਸਨ ਤਾਂ ਰਾਜਪੁਰਾ-ਪਟਿਆਲਾ ਬਾਈਪਾਸ ਓਵਰ ਬ੍ਰਿਜ ’ਤੇ ਕਾਰ ਨੂੰ ਕਿਸੇ ਵਾਹਨ ਨੇ ਸਾਈਡ ਮਾਰ ਦਿਤੀ ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਕੇ ਪਟਿਆਲਾ ਤੋਂ ਸਰਹਿੰਦ ਬਾਈਪਾਸ ਵੱਲ ਆ ਰਹੇ ਕੈਂਟਰ ਨਾਲ ਟਕਰਾਅ ਗਈ।
ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਲੱਸੀ ਲੈਣ ਗਈ ਔਰਤ ਨਾਲ ਮੁਲਜ਼ਮ ਨੇ ਬੰਦੂਕ ਦੀ ਨੋਕ 'ਤੇ ਕੀਤਾ ਬਲਾਤਕਾਰ, ਮੌਤ
ਟੱਕਰ ਇੰਨੀ ਭਿਆਨਕ ਸੀ ਕਿ ਕਾਰ ’ਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸਾ ਵਾਪਰਨ ਕਾਰਨ ਸੜਕ ’ਤੇ ਆਵਜਾਈ ਪ੍ਰਭਾਵਿਤ ਹੋਈ ਜਿਸ ਮਗਰੋਂ ਥਾਣਾ ਸਿਟੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਵਾਜਾਈ ਨੂੰ ਚਾਲੂ ਕਰਵਾਇਆ।