
ਜਸਦੀਪ ਸਿੰਘ ਗਿੱਲ ਦਾ 15 ਮਾਰਚ 1979 ਨੂੰ ਜਨਮ ਹੋਇਆ।
ਬਿਆਸ: ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਵੇਂ ਵਾਰਸ ਦਾ ਐਲਾਨ ਕੀਤਾ ਹੈ। ਹੁਣ ਜਸਦੀਪ ਸਿੰਘ ਗਿੱਲ ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਜਸਦੀਪ ਸਿੰਘ ਗਿੱਲ ਡੇਰਾ ਸੰਭਾਲਣਗੇ ਅਤੇ ਉਹ ਪ੍ਰਚਾਰ ਕਰਨਗੇ।
ਕੌਣ ਹਨ ਜਸਦੀਪ ਸਿੰਘ ਗਿੱਲ
ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਕਰੀਬੀ ਰਿਸ਼ਤੇਦਾਰ ਜਸਦੀਪ ਸਿੰਘ ਆਪਣੇ ਪਰਿਵਾਰ ਦੇ ਨਾਲ ਕਰੀਬ ਪੰਜ ਦਹਾਕਿਆਂ ਤੋਂ ਬਿਆਨ ਸੰਸਥਾ ਵਿੱਚ ਰਹਿ ਰਹੇ ਹਨ। 15 ਮਾਰਚ 1979 ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਜਨਮੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਗਿੱਲ ਫ਼ੌਜ ਤੋਂ ਸੇਵਾਮੁਕਤ ਕਰਨਲ ਹਨ। 45 ਸਾਲਾ ਜਸਦੀਪ ਸਿੰਘ ਗਿੱਲ ਦੀਆਂ ਵਿੱਦਿਅਕ ਉਪਲੱਬਧੀਆਂ ਵੀ ਪ੍ਰਭਾਵਸ਼ਾਲੀ ਹਨ। ਉਨ੍ਹਾਂ ਨੇ ਆਈਆਈਟੀ ਦਿੱਲੀ ਤੋਂ ਬੀਟੈੱਕ ਅਤੇ ਐੱਮਟੈਂਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਕੈਂਬਰਿਜ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਕੀਤੀ ਹੋਈ ਹੈ। 31 ਮਈ 2024 ਨੂੰ ਸੰਸਥਾ ਦੀਆਂ ਗਤੀਵਿਧੀਆਂ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਣ ਤੋਂ ਪਹਿਲਾਂ, ਜਸਦੀਪ ਸਿੰਘ ਸਿਹਤ ਸੇਵਾ ਉਦਯੋਗ ਵਿੱਚ ਇਕ ਕਾਰਪੋਰੇਟ ਰਣਨੀਤੀਕਾਰ ਦੇ ਰੂਪ ਵਿੱਚ ਕੰਮ ਕਰ ਰਹੇ ਸਨ। 2019 ਤੋਂ ਫਾਰਮਾਸਿਟੀਕਲ ਕੰਪਨੀ ਸਿਪਲਾ ਲਈ ਮੁੱ ਰਣਨੀਤੀ ਅਧਿਕਾਰੀ ਦੇ ਰੂਪ ਵਿੱਚ ਕੰਮ ਕਰਦੇ ਹੋਏ, ਜਸਦੀਪ ਸਿੰਘ ਗਿੱਲ ਨੇ ਮਈ 2024 ਨੂੰ ਆਪਣੀ ਸੀਨੀਅਰ ਪ੍ਰਬੰਧਨ ਭੂਮਿਕਾ ਤੋਂ ਅਸਤੀਫ਼ਾ ਦੇ ਦਿੱਤਾ।
ਹਾਲ ਹੀ ਵਿੱਚ ਜਸਦੀਪ ਸਿੰਘ ਗਿੱਲ ਸਿਪਲਾ ਵਿਖੇ ਮੁੱਖ ਰਣਨੀਤੀ ਅਫਸਰ ਵਜੋਂ ਸੇਵਾ ਨਿਭਾ ਰਿਹਾ ਸੀ, ਜਿੱਥੇ ਉਹ ਫਾਰਮਾਸਿਊਟੀਕਲ ਅਤੇ ਪ੍ਰਾਈਵੇਟ ਇਕੁਇਟੀ ਸੈਕਟਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਰਿਹਾ। ਉਸਦੀ ਅਕਾਦਮਿਕ ਉੱਤਮਤਾ, ਉਸਦੀ ਪੇਸ਼ੇਵਰ ਪ੍ਰਾਪਤੀਆਂ ਦੇ ਨਾਲ ਮਿਲ ਕੇ, ਉਸਨੂੰ ਉਦਯੋਗ ਵਿੱਚ ਇੱਕ ਬਹੁਤ ਹੀ ਸਤਿਕਾਰਤ ਸ਼ਖਸੀਅਤ ਬਣਾ ਦਿੱਤਾ। ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਵਜੋਂ ਉਨ੍ਹਾਂ ਦੀ ਹਾਲ ਹੀ ਵਿੱਚ ਹੋਈ ਨਿਯੁਕਤੀ ਉਨ੍ਹਾਂ ਦੇ ਪਹਿਲਾਂ ਹੀ ਵਿਲੱਖਣ ਕਰੀਅਰ ਵਿੱਚ ਇੱਕ ਨਵੇਂ ਅਧਿਆਏ ਦੀ ਨਿਸ਼ਾਨਦੇਹੀ ਕਰਦੀ ਹੈ।