
30 ਜੁਲਾਈ ਨੂੰ ਅਮਰੀਕਾ ਨੇ ਕੁੱਝ ਤਾਂਬੇ ਦੇ ਉਤਪਾਦਾਂ ਦੀ ਆਯਾਤ ਉਤੇ 50 ਫੀ ਸਦੀ ਟੈਰਿਫ ਦੇ ਰੂਪ ’ਚ ਇਕ ਕਦਮ ਚੁਕਿਆ
ਨਵੀਂ ਦਿੱਲੀ : ਤਾਂਬੇ ਉਤੇ 50 ਫੀ ਸਦੀ ਡਿਊਟੀ ਦੇ ਮਾਮਲੇ ਵਿਚ ਭਾਰਤ ਨੇ ਮੰਗਲਵਾਰ ਨੂੰ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਦੇ ਸੁਰੱਖਿਆ ਸਮਝੌਤੇ ਦੇ ਤਹਿਤ ਅਮਰੀਕਾ ਤੋਂ ਸਲਾਹ-ਮਸ਼ਵਰਾ ਮੰਗਿਆ ਹੈ। ਇਹ ਕਦਮ ਭਾਰਤ ਵਲੋਂ ਸਟੀਲ ਅਤੇ ਐਲੂਮੀਨੀਅਮ ਉਤੇ ਅਮਰੀਕੀ ਟੈਰਿਫ ਦੇ ਜਵਾਬ ਵਿਚ ਚੋਣਵੇਂ ਅਮਰੀਕੀ ਉਤਪਾਦਾਂ ਉਤੇ ਜਵਾਬੀ ਡਿਊਟੀ ਲਗਾਉਣ ਦਾ ਅਧਿਕਾਰ ਰਾਖਵਾਂ ਰੱਖਣ ਤੋਂ ਬਾਅਦ ਆਇਆ ਹੈ।
ਇਸ ਸਾਲ 30 ਜੁਲਾਈ ਨੂੰ ਅਮਰੀਕਾ ਨੇ ਕੁੱਝ ਤਾਂਬੇ ਦੇ ਉਤਪਾਦਾਂ ਦੀ ਆਯਾਤ ਉਤੇ 50 ਫੀ ਸਦੀ ਟੈਰਿਫ ਦੇ ਰੂਪ ’ਚ ਇਕ ਕਦਮ ਚੁਕਿਆ ਸੀ। ਇਹ ਉਪਾਅ ਇਸ ਸਾਲ 1 ਅਗੱਸਤ ਤੋਂ ਅਤੇ ਅਸੀਮਤ ਮਿਆਦ ਲਈ ਲਾਗੂ ਹੁੰਦਾ ਹੈ। ਡਬਲਯੂ.ਟੀ.ਓ. ਨੇ ਇਕ ਸੰਦੇਸ਼ ਵਿਚ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਹਾਲਾਂਕਿ ਇਹ ਕਦਮ ਸੁਰੱਖਿਆ ਹਿੱਤਾਂ ਲਈ ਚੁਕਿਆ ਗਿਆ ਹੈ ਪਰ ਸੰਖੇਪ ਵਿਚ ਇਹ ਇਕ ਸੁਰੱਖਿਆ ਉਪਾਅ ਹੈ। ਇਹ ਸੰਚਾਰ ਭਾਰਤ ਦੇ ਵਫ਼ਦ ਦੀ ਬੇਨਤੀ ਉਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ।