'ਵਰਲਡ ਸਿੱਖ ਪਾਰਲੀਮੈਂਟ' ਵਲੋਂ ਅਪਣੇ ਕੰਮਕਾਜ ਦੀ ਆਰੰਭਤਾ ਦਾ ਦਾਅਵਾ, ਪੰਜ ਮਤੇ ਕੀਤੇ ਪਾਸ
Published : Oct 2, 2018, 8:59 am IST
Updated : Oct 2, 2018, 8:59 am IST
SHARE ARTICLE
World Sikh Parliament
World Sikh Parliament

ਸਰਬੱਤ ਖ਼ਾਲਸਾ 2015 ਦੇ ਮਤੇ ਮੁਤਾਬਕ ਅਤੇ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਠਤ 'ਵਰਲਡ ਸਿੱਖ ਪਾਰਲੀਮੈਂਟ' ਦਾ ਪਹਿਲਾ ਉਦਘਾਟਨੀ ਪੈਰਿਸ ਇਜਲਾਸ..........

ਕੋਟਕਪੂਰਾ  : ਸਰਬੱਤ ਖ਼ਾਲਸਾ 2015 ਦੇ ਮਤੇ ਮੁਤਾਬਕ ਅਤੇ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਠਤ 'ਵਰਲਡ ਸਿੱਖ ਪਾਰਲੀਮੈਂਟ' ਦਾ ਪਹਿਲਾ ਉਦਘਾਟਨੀ ਪੈਰਿਸ ਇਜਲਾਸ ਸਮਾਪਤ ਹੋ ਗਿਆ ਹੈ। ਦੁਨੀਆਂ ਦੇ ਪੰਜ ਖ਼ਿੱਤਿਆਂ ਦੇ ਵੱਖ ਵੱਖ ਦੇਸ਼ਾਂ ਜਿਨ੍ਹਾਂ 'ਚ ਯੂ ਐਸ ਏ, ਇੰਗਲੈਂਡ, ਕੈਨੇਡਾ, ਫ਼ਰਾਂਸ ਜਰਮਨੀ, ਨਿਊਜ਼ੀਲੈਂਡ, ਆਸਟਰੇਲੀਆ ਆਦਿ ਦੇਸ਼ਾਂ ਤੋਂ ਨਾਮਜ਼ਦ ਡੈਲੀਗੇਟਾਂ ਨੇ ਪੈਰਿਸ ਇਜਲਾਸ ਵਿਚ ਹਿੱਸਾ ਲਿਆ। ਕਈ ਦੇਸ਼ਾਂ-ਵਿਦੇਸ਼ਾਂ ਤੋਂ ਕਈ ਆਬਜ਼ਰਵਰ ਮੌਜੂਦ ਹੋਣ ਦਾ ਦਾਅਵਾ ਵੀ ਕੀਤਾ ਗਿਆ।

ਇਸ ਮੌਕੇ ਭਾਈ ਜਗਤਾਰ ਸਿੰਘ ਹਵਾਰਾ ਦਾ ਪਾਰਲੀਮੈਂਟ ਮੈਂਬਰਾਂ ਨੂੰ ਭੇਜਿਆ ਹੋਇਆ ਸੰਦੇਸ਼ ਬਾਪੂ ਗੁਰਚਰਨ ਸਿੰਘ ਵਲੋਂ ਪੜ੍ਹਿਆ ਗਿਆ, ਜਿਸ ਵਿਚ ਭਾਈ ਹਵਾਰਾ ਨੇ ਛੋਟੀਆਂ-ਛੋਟੀਆਂ ਪੁਲਾਂਘਾਂ ਪੁਟਦਿਆਂ ਅਪਣੀ ਮੰਜ਼ਲ ਵਲ ਮਜ਼ਬੂਤੀ ਨਾਲ ਵਧਣ ਦੀ ਪ੍ਰੇਰਣਾ ਕੀਤੀ। ਰੋਜ਼ਾਨਾ ਸਪੋਕਸਮੈਨ ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ 'ਚ ਕੋਆਰਡੀਨੇਟਰ ਹਿੰਮਤ ਸਿੰਘ ਨੇ ਦਸਿਆ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਇਜਲਾਸ ਵਿਚ ਢਾਂਚੇ ਨੂੰ ਇਕ ਲੰਬੀ ਵਿਚਾਰ ਤੋਂ ਬਾਅਦ ਪ੍ਰਵਾਨ ਕੀਤਾ ਗਿਆ। ਇਸ ਤੋਂ ਇਲਾਵਾ ਸੁਪਰੀਮ ਐਗਜ਼ੈਕਟਿਵ ਕੌਂਸਲ ਦੇ ਵਿਦੇਸ਼ਾਂ ਵਿਚਲੇ ਨੁਮਾਇੰਦਿਆਂ ਦਾ ਐਲਾਨ ਵੀ ਕੀਤਾ ਗਿਆ।

ਪਾਰਲੀਮੈਂਟ ਅਧੀਨ ਵੱਖ-ਵੱਖ ਮੁੱਦਿਆਂ ਨਾਲ ਸਬੰਧਤ 10 ਕੌਂਸਲਾ ਦੇ ਮੈਂਬਰਾਂ ਦੀ ਵੀ ਨਿਯੁਕਤੀ ਕੀਤੀ ਗਈ। ਪਾਰਲੀਮੈਂਟ ਦੇ ਸਲਾਹਕਾਰ ਬੋਰਡ ਦਾ ਭਵਿੱਖ 'ਚ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਨ੍ਹਾਂ ਵਿਚ ਵੱਖ-ਵੱਖ ਵਿਸ਼ਿਆਂ ਦੇ ਮਾਹਰ ਗੁਰਸਿੱਖ ਪਾਰਲੀਮੈਂਟ ਦਾ ਕੰਮਕਾਜ ਚਲਾਉਣ ਲਈ ਅਪਣੇ ਵਿਚਾਰ ਦੇ ਸਕਣਗੇ। ਪੰਜਾਬ ਅੰਦਰ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਦੀ ਨਿਯੁਕਤੀ ਲਈ ਹੋਰ ਹੰਭਲਾ ਮਾਰਨ ਦਾ ਵੀ ਪ੍ਰਣ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਵਲੋਂ ਪੰਥਕ ਮੁੱਦਿਆਂ ਦੇ ਵਿਚਾਰਾਂ ਤੋਂ ਬਾਅਦ 6 ਮਤਿਆਂ ਨੂੰ ਪ੍ਰਵਾਨਗੀ ਦਿਤੀ ਗਈ। 

ਮਤਾ ਨੰਬਰ ਇਕ : ਵਰਲਡ ਸਿੱਖ ਪਾਰਲੀਮੈਂਟ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ, ਬਹਿਬਲਕਲਾਂ ਤੇ ਕੋਟਕਪੂਰੇ ਵਿਚ ਸ਼ਾਂਤਮਈ ਰੋਸ ਕਰ ਰਹੀਆਂ ਸੰਗਤਾਂ ਉਤੇ ਗੋਲੀ ਚਲਾ ਕੇ ਸ਼ਹੀਦ ਕੀਤੇ ਸਿੰਘਾਂ ਦਾ ਇਨਸਾਫ਼ ਸਰਕਾਰ ਤੋਂ ਲੈਣ ਦੀ ਬਜਾਏ ਖ਼ਾਲਸਾ ਪੰਥ ਇਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕੇ ਖ਼ਾਲਸਈ ਰਵਾਇਤਾਂ ਅਨੁਸਾਰ ਅਪਣੇ ਹੱਕ ਲੈਣ ਲਈ ਠੋਸ ਪ੍ਰੋਗਰਾਮ ਉਲੀਕੇ। ਵਰਲਡ ਸਿੱਖ ਪਾਰਲੀਮੈਂਟ ਦੇਸ਼ਾਂ ਵਿਦੇਸ਼ਾਂ ਵਿਚ ਇਕ ਮੁਹਿੰਮ ਚਲਾਏਗੀ ਤਾਕਿ ਬੇਅਦਬੀ ਅਤੇ ਸ਼ਹੀਦਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕੇ। 

ਮਤਾ ਨੰਬਰ ਦੋ ਵਿਚ ਵਰਲਡ ਸਿੱਖ ਪਾਰਲੀਮੈਂਟ ਦੇਸ਼ ਵਿਦੇਸ਼ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਤੇ ਆਮ ਸੰਗਤਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਗੁਰੂ ਘਰਾਂ ਵਿਚ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕਰਨ ਤਾਕਿ ਆਉਣ ਵਾਲੇ ਸਮੇਂ ਵਿਚ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ। 

ਮਤਾ ਨੰਬਰ ਤਿੰਨ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਅਦਬੀਆਂ ਦੀਆ ਘਟਨਾਵਾਂ ਦੇ ਤਿੰਨ ਸਾਲ ਹੋਣ 'ਤੇ ਸਾਰੀ ਦੁਨੀਆਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਸਹਿਜ ਪਾਠ ਜਾਂ ਅਖੰਡ ਪਾਠ ਸ਼ੁਰੂ ਕੀਤੇ ਜਾਣ ਜਿਨ੍ਹਾਂ ਦੇ ਭੋਗ 11 ਅਕਤੂਬਰ ਨੂੰ ਪਾ ਕੇ ਸਾਰੀ ਮਨੁੱਖਤਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇ।

 ਮਤਾ ਨੰਬਰ ਚਾਰ ਵਿਚ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਦਿਖਾਈ ਫ਼ਰਾਖਦਿਲੀ ਦੀ ਸ਼ਲਾਘਾ ਕਰਦੀ ਹੈ। ਸਿੱਖ ਰੋਜ਼ਾਨਾ 'ਸਿੱਖਾਂ ਨਾਲੋਂ ਵਿਛੋੜੇ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ' ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ। ਭਾਰਤ ਸਰਕਾਰ ਵਲੋਂ ਲਾਂਘੇ ਦਾ ਵਿਰੋਧ ਕਰਨਾ ਸਿੱਖਾਂ ਦੀ ਅਰਦਾਸ ਦੇ ਵਿਰੋਧ ਵਿਚ ਖੜਨਾ ਹੈ। ਅਕਾਲੀ ਦਲ ਬਾਦਲ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਵਿਰੋਧ ਕਰਨ ਦੀ ਵਰਲਡ ਸਿੱਖ ਪਾਰਲੀਮੈਂਟ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੀ ਹੈ। 

ਮਤਾ ਨੰਬਰ ਪੰਜ ਵਿਚ ਵਰਲਡ ਸਿੱਖ ਪਾਰਲੀਮੈਂਟ ਜੇਲਾਂ ਵਿਚ ਲੰਮੇ ਸਮੇਂ ਤੋਂ ਬੰਦ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਉਪਰਾਲੇ ਕਰਨ ਦੀ ਪੁਰਜ਼ੋਰ ਬੇਨਤੀ ਕਰਦੀ ਹੈ। ਮਤਾ ਨੰਬਰ ਛੇ ਵਿਚ ਵਰਲਡ ਸਿੱਖ ਪਾਰਲੀਮੈਂਟ ਗੁਰੂ ਗ੍ਰੰਥ ਸਾਹਿਬ ਦੇ ਸਰਬ ਸਾਂਝੀਵਾਲਤਾਂ ਦੇ ਉਪਦੇਸ਼ਾਂ ਅਨੁਸਾਰ ਰੰਘਰੇਟੇ ਗੁਰੂ ਕੇ ਬੇਟੇ, ਦਲਿਤ ਭਾਈਚਾਰੇ ਦੇ ਨਾਲ-ਨਾਲ ਸਿਕਲੀਗਰ ਵਣਜਾਰਿਆਂ ਨੂੰ ਸਿੱਖ ਪੰਥ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਤੇ ਇਸ ਪ੍ਰਤੀ ਸੇਵਾ ਨਿਭਾ ਰਹੀਆ ਸੰਸਥਾਵਾਂ ਦਾ ਸਹਿਯੋਗ ਕਰਨ ਦੀ ਵੀ ਬੇਨਤੀ ਕਰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement