
ਆਰੋਪੀ ਫੜਿਆ ਗਿਆ ਜਾਂ ਨਹੀਂ ਇਸ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਨਹੀਂ
ਲੁਧਿਆਣਾ - ਹਾਥਰਸ ਦੀ ਲੜਕੀ ਮਨੀਸ਼ਾ ਨਾਲ ਹੋਏ ਗੈਂਗਰੇਪ ਦਾ ਮਾਮਲਾ ਹਜੇ ਠੰਢਾ ਹੋਇਆ ਕਿ ਹੁਣ ਲੁਧਿਆਣਾ ਵਿਚ ਇਕ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਰੋਜ਼ਾਨਾ ਸਪੋਕਸਮੈਨ ਵੱਲੋਂ ਇਸ ਲੜਕੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਗੁਰੂ ਨਾਨਕ ਨਗਰ ਮੰਡੀ ਦੇ ਰਹਿਣ ਵਾਲੇ ਹਨ ਅਤੇ ਉਹ 6-7 ਮਹੀਨਿਆਂ ਤੋਂ ਉੱਥੇ ਰਹਿ ਰਹੇ ਹਨ ਤੇ ਜਿਸ 28 ਸਾਲ ਦੇ ਲੜਕੇ ਨੇ ਬੱਚੀ ਨਾਲ ਬਲਾਤਕਾਰ ਕੀਤਾ ਹੈ ਉਹ ਪਿਛਲੇ ਹਫ਼ਤੇ ਹੀ ਇੱਥੇ ਰਹਿਣ ਆਇਆ ਹੈ। ਬੱਚੀ ਦੇ ਪਿਤਾ ਨੇ ਕਿਹਾ ਕਿ ਉਹ ਤੇ ਉਸ ਦੀ ਪਤਨੀ ਮੰਡੀ ਵਿਚ ਆਪਣੇ ਕੰਮ 'ਤੇ ਗਏ ਸਨ
Ram Singh
ਅਤੇ ਬੱਚੀ ਘਰ ਵਿਚ ਇਕੱਲੀ ਸੀ ਤੇ ਉਸ ਸਮੇਂ ਬੱਚੀ ਨਾਾਲ ਇਹ ਦਰਿੰਦਗੀ ਹੋਈ। ਬੱਚੀ ਦੇ ਪਿਤਾ ਨੇ ਕਿਹਾ ਕਿ ਹੋਰ ਬੱਚਿਆਂ ਦੇ ਰੌਲਾਂ ਪਾਉਣ ਤੋਂ ਬਾਅਦ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤੇ ਜਦੋਂ ਉਹ ਘੜ ਵਾਪਸ ਆਏ ਤਾਂ ਬੱਚੀ ਖੂਨ ਨਾਲ ਲਥਪਥ ਹੋਈ ਪਈ ਸੀ। ਬੱਚੀ ਦੇ ਪਿਤਾ ਨੇ ਦੱਸਿਆ ਕਿ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Rape Case
ਇਸ ਤੋਂ ਬਾਅਦ ਕਵਾਟਰਾਂ ਦੇ ਮਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉੱਥੇ 14 ਤੋਂ 15 ਕਵਾਟਰ ਹਨ ਅਤੇ ਮਹਿਜ 7-8 ਕਵਾਟਰਾਂ ਵਿਚ ਹੀ ਲੋਕ ਰਹਿੰਦੇ ਹਨ ਤੇ ਜੋ ਆਰੋਪੀ ਸੀ ਉਹ ਸਿਰਫ਼ ਹਫ਼ਤਾ ਪਹਿਲਾਂ ਹੀ ਇੱਥੇ ਆਇਆ ਸੀ ਤੇ ਬੱਚੀ ਦੇ ਪਰਿਵਾਰ ਵਾਲੇ ਮਾਰਚ ਮਹੀਨੇ ਤੋਂ ਇੱਥੇ ਰਹਿ ਰਹੇ ਹਨ। ਕਵਾਟਰ ਦੇ ਮਾਲਕ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਘਟਨਾ ਵਾਲੀ ਜਗ੍ਹਾ ਤੋਂ ਫੋਨ ਆਇਆ ਸੀ ਤੇ ਇਸ ਫਿਰ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ।
Amarjit Singh
ਅਮਰਜੀਤ ਸਿੰਘ ਨੇ ਕਿਹਾ ਕਿ ਜਦੋਂ ਉਹ ਘਟਨਾ ਸਥਾਨ 'ਤੇ ਪਹੁੰਚੇ ਤਾਂ ਬੱਚੀ ਗੰਭੀਰ ਹਾਲਤ ਵਿਚ ਸੀ ਤੇ ਉਹਨਾਂ ਨੇ ਤੁਰੰਤ ਬੱਚੀ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਅਮਰਜੀਤ ਸਿੰਘ ਨੇ ਦੱਸਿਆ ਕਿ ਆਰੋਪੀ ਦਾ ਨਾਮ ਈਸ਼ਵਰ ਨਹੀਂ ਜਾਨਵਰ ਹੋਣਾ ਚਾਹੀਦਾ ਸੀ ਤੇ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਹਨਾਂ ਕਿਹਾ ਕਿ ਪੁਲਿਸ ਦਾ ਬਹੁਤ ਵਧੀਆ ਰੋਲ ਰਿਹਾ।
Davinder Singh
ਦੱਸ ਦਈਏ ਕਿ ਸਿਵਲ ਹਸਪਤਾਲ ਵਿਚ ਮੌਜੂਦ ਪੁਲਿਸ ਦਾ ਕਹਿਣਾ ਹੈ ਕਿ ਅਜੇ ਆਰੋਪੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਉਸ ਦੀ ਤਲਾਸ਼ ਜਾਰੀ ਹੈ ਪਰ ਬੱਚੀ ਦੇ ਪਰਿਵਾਰ ਨੇ ਕਿਹਾ ਕਿ ਆਰੋਪੀ ਫੜ ਲਿਆ ਗਿਆ ਹੈ। ਬੱਚੀ ਦੀ ਮਾਤਾ ਦਾ ਕਹਿਣਾ ਹੈ ਕਿ ਬੱਚੀ ਦੀ ਹਾਲਤ ਬਹੁਤ ਗੰਭੀਰ ਹੈ। ਦੱਸ ਦੀਏ ਕਿ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਆਰੋਪੀ ਫੜ ਲਿਆ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਗ੍ਰਿਫ਼ ਤੋਂ ਬਾਹਰ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਬੱਚੀ ਨੂੰ ਕੀ ਇਨਸਾਫ਼ ਮਿਲਦਾ ਹੈ।