
ਚਰਨਜੀਤ ਚੰਨੀ ਦੀ ਸਰਕਾਰ ਬਣੀ ਹੈ ਤੇ ਅਧੂਰੇ ਕੰਮ ਜਲਦ ਪੂਰੇ ਕੀਤੇ ਜਾਣਗੇ - ਰੰਧਾਵਾ
ਚੰਡੀਗੜ੍ਹ - ਪੰਜਾਬ 'ਚ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ 'ਤੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਖ਼ਤ ਕਦਮ ਚੁੱਕਦਿਆਂ ਪੁਲਿਸ ਵਿਭਾਗ ਨੂੰ ਦੂਜੇ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ਵਿਚ ਵੇਚਣ ਲਈ ਗੈਰਕਾਨੂੰਨੀ ਆਉਂਦੇ ਚੌਲ ਅਤੇ ਝੋਨੇ ਨੂੰ ਪੰਜਾਬ ਅੰਦਰ ਦਾਖਲ ਨਾ ਹੋਣ ਦੇ ਸਖ਼ਤੀ ਨਾਲ ਨਿਰਦੇਸ਼ ਜਾਰੀ ਕੀਤੇ ਹਨ। ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿ ਪੰਜਾਬ 'ਚ ਗੈਰ ਕਾਨੂੰਨੀ ਆਉਂਦੇ ਝੋਨੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਾਰੇ ਜ਼ਿਲਾ ਪੁਲਿਸ ਮੁਖੀਆਂ ਨੂੰ ਚੌਕਸ ਕੀਤਾ ਗਿਆ ਹੈ ਕਿ ਪੰਜਾਬ ਨਾਲ ਲੱਗਦੇ ਸੂਬਿਆਂ ਦੇ ਸਰਹੱਦਾਂ ਰਾਹੀਂ ਆਉਂਦੇ ਚੌਲ ਤੇ ਝੋਨੇ ਨੂੰ ਰੋਕਣ ਲਈ ਸਾਰੀਆਂ ਮੁੱਖ ਸੜਕਾਂ ਅਤੇ ਲਿੰਕ ਸੜਕਾਂ ਦੀ ਦਿਨ-ਰਾਤ ਨਾਕੇਬੰਦੀ ਕੀਤੀ ਜਾਵੇ ਅਤੇ ਅਜਿਹੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ ਤੇ ਇਸ ਸਖ਼ਤੀ ਦੇ ਬਾਵਜੂਦ ਵੀ ਪੰਜਾਬ ਵਿਚ ਗੈਰ ਕਾਨੂੰਨੀ ਝੋਨਾ ਆਉਂਦਾ ਹੈ ਤਾਂ ਉਸ ਦੇ ਲਈ ਬਾਰਡਰ ਜ਼ਿਲ੍ਹਾ ਦੇ ਐੱਸਐੱਸਪੀ ਜ਼ਿੰਮੇਵਾਰ ਹੋਣਗੇ
ਉਹਨਾਂ ਤੇ ਕਾਰਵਾਈ ਹੋਵੇਗੀ ਤੇ ਬਾਕੀਆਂ ਤੇ ਐਕਸ਼ਨ ਬਾਅਦ ਵਿਚ ਲਿਆ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨ ਮੰਡੀਆਂ ਵਿਚ ਅਪਣੀ ਫਸਲ ਲੈ ਵੀ ਆਏ ਹਨ ਤੇ ਸਰਕਾਰ ਨੇ ਖਰੀਦ ਲੇਟ ਕਰ ਦਿੱਤੀ ਹੈ ਤੇ ਬਾਰਿਸ਼ ਦਾ ਵੀ ਮੌਸਮ ਹੈ ਇਸ ਨਾਲ ਫਸਲ ਖ਼ਰਾਬ ਵੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕੱਲ੍ਹ ਪ੍ਰਧਾਨ ਮੰਤਰੀ ਨਾਲ ਮੁਲਾਕਤ ਕਰ ਕੇ ਇਸ ਮੁੱਦੇ ਤੇ ਗੱਲ ਕੀਤੀ ਹੈ ਤੇ ਜਲਦ ਇਸ ਦਾ ਹੱਲ ਕੱਢਿਆ ਜਾਵੇਗਾ। ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਰਕਾਰ ਦਾ ਕੰਮ ਹੁੰਦਾ ਹੈ ਕਿ ਲੋਕਾਂ ਨੂੰ ਇਨਸਾਫ਼ ਦਿਵਾਉਣਾ ਜਾਂ ਗਲਤ ਕੰਮਾਂ ਨੂੰ ਰੋਕਣਾਂ ਤੇ ਜੋ ਲੋਕ ਅਪਣੇ ਹੱਕਾਂ ਲਈ ਸੜਕਾਂ ਤੇ ਫਿਰਦੇ ਨੇ ਤੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ
Deputy Chief Minister Randhawa
ਉਹ ਉਹਨਾਂ ਦਾ ਕਸੂਰ ਨਹੀਂ ਸਾਡਾ ਸਰਕਾਰ ਦਾ ਕਸੂਰ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਬਹੁਤ ਥੋੜ੍ਹਾ ਸਮਾਂ ਹੈ ਤੇ ਸਾਡਾ ਫਰਜ਼ਾ ਬਣਦਾ ਹੈ ਕਿ ਜਿੰਨਾ ਵੀ ਸਮਾਂ ਹੈ ਉਹ ਅਸੀਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਲਗਾਈਏ ਕਿਉਂਕਿ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਹੈ ਤੇ ਸਾਨੂੰ ਚੁਣਿਆ ਹੈ ਤੇ ਸਾਡਾ ਵੀ ਫਰਜ਼ਾ ਬਣਦਾ ਹੈ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣ। ਉਹਨਾਂ ਕਿਹਾ ਕਿ ਅਫਸਰ ਹਮੇਸ਼ਾ ਸਰਕਾਰ ਦੇ ਕਹਿਣ ਤੇ ਹੀ ਕੰਮ ਕਰਦੇ ਹਨ ਤੇ ਜਿਵੇਂ ਦੇ ਉਹਨਾਂ ਨੂੰ ਆਰਡਰ ਦਿੱਤੇ ਜਾਂਦੇ ਹਨ ਉਹ ਉਸੇ ਤਰ੍ਹਾਂ ਹੀ ਕੰਮ ਕਰਨਗੇ ਤੇ ਜੇ ਸਰਕਾਰ ਹੀ ਕੰਮ ਨਾ ਕਰਨਾ ਚਾਹੇ ਤਾਂ ਫਿਰ ਅਫਸਰ ਕਿਵੇਂ ਕਰਨਗੇ। ਉਹਨਾਂ ਕਿਹਾ ਕਿ ਚਰਨਜੀਤ ਚੰਨੀ ਦੀ ਸਰਕਾਰ ਬਣੀ ਹੈ ਤੇ ਅਧੂਰੇ ਕੰਮ ਜਲਦ ਪੂਰੇ ਕੀਤੇ ਜਾਣਗੇ।