
ਮੁੱਕਦਮੇ ਦੀ ਤਫਤੀਸ ਦੌਰਾਨ ਦੋਸ਼ੀ ਦੀਪਕ ਉਰਫ਼ ਟੀਨੂੰ ਨੂੰ ਭਜਾਉਣ ਦੀ ਸਾਜਿਸ਼ ਵਿਚ ਸ਼ਾਮਲ ਹੋਰ ਵਿਅਕਤੀਆਂ ਸਬੰਧੀ ਤਸਦੀਕ ਕਰਨ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ
ਮਾਨਸਾ - ਗੁਰਮੀਤ ਸਿੰਘ ਚੌਹਾਨ, ਆਈ.ਪੀ.ਐਸ. ਏ. ਆਈ. ਜੀ. AGTF ਜੀ ਅਤੇ ਗੌਰਵ ਤੂਰਾ, ਆਈ.ਪੀ.ਐਸ. ਐਸ.ਐਸ.ਪੀ. ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮੁੱਕਦਮਾ ਨੰਬਰ 218 ਮਿਤੀ 22.08.2010 ਅ/ਧ 302,34 ਹਿੰ:ਦੀ: ਥਾਣਾ ਸਰਦੂਲਗੜ੍ਹ ਦੇ ਦੋਸ਼ੀ ਦੀਪਕ ਉਰਫ਼ ਟੀਨੂੰ ਪੁੱਤਰ ਅਨਿਲ ਕੁਮਾਰ ਵਾਸੀ ਜੈਨ ਚੌਂਕ ਭਿਵਾਨੀ (ਹਰਿਆਣਾ) ਨੂੰ ਮਾਨਸਾ ਪੁਲਿਸ ਵੱਲੋਂ ਮੁੱਕਦਮਾ ਉਕਤ ਵਿਚ ਮਿਤੀ 27.09.2022 ਨੂੰ ਪ੍ਰੋਡਕਸ਼ਨ ਵਾਰੰਟ ਪਰ ਸੈਂਟਰਲ ਜੇਲ੍ਹ, ਸ੍ਰੀ ਗੋਇੰਦਵਾਲ ਸਾਹਿਬ ਤੋਂ ਲਿਆ ਕੇ ਮਾਨਯੋਗ ਅਦਾਲਤ ਵਿਖੇ ਪੇਸ਼ ਕਰ ਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਇਸ ਨੂੰ ਬੰਦ ਹਵਾਲਤਰ ਸੀ.ਆਈ.ਏ. ਸਟਾਫ ਮਾਨਸਾ ਕਰਵਾਇਆ ਗਿਆ ਸੀ। ਜੋ ਇਹ ਦੇਸੀ ਦੀਪਕ ਉਰਫ਼ ਟੀਨੂੰ ਦੇ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦੀ ਹਿਰਾਸਤ ਵਿਚੋਂ ਭੱਜਣ ਕਰਕੇ ਥਾਣਾ ਸਿਟੀ-1 ਮਾਨਸਾ ਵਿਖੇ ਮੁੱਕਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ।
ਏ.ਆਈ . AGTP ਗੁਰਮੀਤ ਸਿੰਘ ਚੌਹਾਨ ਆਈ.ਪੀ.ਐਸ. ਜੀ ਅਤੇ ਐਸ.ਐਸ.ਪੀ. ਮਾਨਸਾ ਗੌਰਵ ਤੂਰਾ ਆਈ.ਪੀ.ਐਸ.ਸੀ ਵੱਲੋਂ ਦੱਸਿਆ ਗਿਆ ਹੈ ਕਿ ਮਿਤੀ 01/02 10-2022 ਦੀ ਦਰਮਿਆਨੀ ਰਾਤ ਨੂੰ ਦੇ ਦੀਪਕ ਉਰਫ ਟੀਨੂੰ ਉਕਤ ਐਸ.ਆਈ. ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਮਾਨਸਾ ਦੀ ਹਿਰਾਸਤ ਵਿਚੋਂ ਭੱਜ ਗਿਆ ਸੀ, ਦੋਸ਼ੀ ਉਕਤ ਦੇ ਭੱਜਣ ਸਬੰਧੀ ਐਸ.ਆਈ. ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦੀ ਸ਼ਮੂਲੀਅਤ ਪਾਏ ਜਾਣ ਤੋਂ ਮੁੱਕਦਮਾ ਨੰਬਰ 164 ਮਿਤੀ 2-10-2022 0/1 222,224,225-ਏ, 120-ਬੀ ਹਿੰ:ਦੰ: ਥਾਣਾ ਸਿਟੀ-1 ਮਾਨਸਾ ਬਰਖਿਲਾਫ਼ ਦੀਪਕ ਟੀਨੂੰ ਅਤੇ ਐਸ. ਆਈ. ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਬਰਖਿਲਾਫ਼ ਦੀਪਕ ਟੀਨੂ ਉਕਤ ਅਤੇ ਐਸ਼.ਆਈ ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਮਾਨਸਾ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਮੁੱਕਦਮੇ ਦੀ ਤਫਤੀਸ ਦੌਰਾਨ ਦੋਸ਼ੀ ਦੀਪਕ ਉਰਫ਼ ਟੀਨੂੰ ਨੂੰ ਭਜਾਉਣ ਦੀ ਸਾਜਿਸ਼ ਵਿਚ ਸ਼ਾਮਲ ਹੋਰ ਵਿਅਕਤੀਆਂ ਸਬੰਧੀ ਤਸਦੀਕ ਕਰਨ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੋਸ਼ੀ ਦੀਪਕ ਉਰਫ ਟੀਨੂੰ ਦੀ ਤਲਾਸ਼ ਜਾਰੀ ਹੈ ਅਤੇ ਇਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।