ਸੈਰ ਕਰਨ ਗਏ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਇਕ ਜ਼ਿੰਦਾ ਕਾਰਤੂਸ ਅਤੇ ਇਕ ਖੋਲ ਬਰਾਮਦ
Published : Oct 2, 2023, 8:01 am IST
Updated : Oct 2, 2023, 8:01 am IST
SHARE ARTICLE
File Photo
File Photo

ਸੀ. ਸੀ. ਟੀ. ਵੀ. ਕੈਮਰੇ ’ਚ ਸਕੂਟਰ ਸਵਾਰ 2 ਵਿਅਕਤੀ ਕੈਦ

 

ਐਸ.ਏ.ਐਸ. ਨਗਰ : ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-79 ’ਚ ਕਿਸੇ ਅਣਪਛਾਤਿਆਂ ਵਲੋਂ ਇਕ ਵਿਅਕਤੀ ’ਤੇ ਗੋਲੀਆਂ ਮਾਰਨ ਅਤੇ ਕਿਰਪਾਨਾਂ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਭੀਨਵ ਆਨੰਦ ਵਜੋਂ ਹੋਈ ਹੈ, ਜੋ ਕਿ ਪੇਸ਼ੇ ਵਜੋਂ ਇਕ ਆਈ. ਟੀ. ਕੰਪਨੀ ’ਚ ਇੰਟੀਰੀਅਰ ਸੀ।

ਇਸ ਸਬੰਧੀ ਡੀ. ਐਸ. ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦਸਿਆ ਕਿ ਪੁਲਿਸ ਵਲੋਂ ਨੇੜੇ ਦੇ ਸੀ. ਸੀ. ਟੀ. ਵੀ ਕੈਮਰੇ ਖੰਗਾਲੇ ਗਏ ਹਨ, 2 ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਹਨ ਐਕਟਿਵਾ ’ਤੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦਸਿਆ ਕਿ ਮੌਕੇ ਤੋਂ ਇਕ ਜ਼ਿੰਦਾ ਕਾਰਤੂਸ ਅਤੇ ਇਕ ਖੋਲ ਮਿਲਿਆ ਹੈ। ਅਭੀਨਵ ਆਨੰਦ ਦੀ ਗਰਦਨ ਅਤੇ ਬਾਂਹ ’ਚੋਂ 2 ਗੋਲੀਆਂ ਮਿਲੀਆਂ ਹਨ ਅਤੇ ਸਰੀਰ ’ਤੇ ਕਿਰਪਾਨ ਅਤੇ ਕਿਰਚਾਂ ਮਾਰਨ ਨਿਸ਼ਾਨ ਵੀ ਸਾਹਮਣੇ ਆਏ ਹਨ।

ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁਧ ਕਤਲ ਦੀ ਧਾਰਾ-302 ਦਾ ਵਾਧਾ ਕਰ ਦਿਤਾ ਹੈ। ਉਨ੍ਹਾਂ ਦਸਿਆ ਕਿ ਜਲਦ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਣਕਾਰੀ ਅਨੁਸਾਰ  ਅਭੀਨਵ ਆਨੰਦ ਦੀ ਪਤਨੀ ਦਪਿੰਦਰ ਕੌਰ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਉਹ ਅਪਣੇ ਪਤੀ ਅਤੇ 12 ਸਾਲ ਦੇ ਲੜਕੇ ਨਾਲ ਸੈਕਟਰ-79 ਦੇ ਇਕ ਫ਼ਲੈਟ ਵਿਚ ਰਹਿੰਦੀ ਹੈ। 27 ਸਤੰਬਰ ਨੂੰ ਉਸ ਦਾ ਪਤੀ ਅਭੀਨਵ ਆਨੰਦ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਸ਼ਾਮ ਸਮੇਂ ਸੈਰ ਕਰਨ ਲਈ ਗਏ ਸਨ। ਸ਼ਾਮ ਪੌਣੇ 8 ਵਜੇ ਦੇ ਕਰੀਬ ਗੁਆਂਢੀ ਅਮਨ ਹਾਂਡਾ ਨੇ ਘਰ ਆ ਕੇ ਪੁਛਿਆ ਕਿ ਅਭੀਨਵ ਆਨੰਦ ਕਿਥੇ ਹੈ ਤਾਂ ਉਸ ਨੇ ਅੱਗੋਂ ਕਿਹਾ ਕਿ ਕੁੱਝ ਦੇਰ ਪਹਿਲਾਂ ਉਹ ਉਸ ਨਾਲ ਫ਼ੋਨ ’ਤੇ ਗੱਲਾਂ ਕਰ ਰਹੇ ਸਨ ਤਾਂ ਅਚਾਨਕ ਅਭੀਨਵ ਦੀ ਕਿਸੇ ਨਾਲ ਬਹਿਸ ’ਤੇ ਲੜਾਈ ਝਗੜਾ ਹੋਣ ਦੀ ਆਵਾਜ਼ ਆਉਣ ਲੱਗੀ।

ਉਸ ਨੇ ਜਦੋਂ ਅਭੀਨਵ ਨੂੰ ਮੁੜ ਫ਼ੋਨ ਕੀਤਾ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ ਚੁਕਿਆ ਅਤੇ ਕਿਹਾ ਕਿ ਉਸ ਦੇ ਪਤੀ ਪਾਰਕ ਨੇੜੇ ਜ਼ਖ਼ਮੀ ਹਾਲਤ ’ਚ ਬੇਹੋਸ਼ ਪਏ ਹਨ। ਉਹ ਅਮਨ ਹਾਂਡਾ ਨੂੰ ਲੈ ਕੇ ਮੌਕੇ ’ਤੇ ਪੁੱਜੀ ਅਤੇ ਦੇਖਿਆ ਕਿ ਉਸ ਦੇ ਪਤੀ ਲਹੂ ਲੁਹਾਨ ਹਾਲਤ ’ਚ ਪਏ ਸਨ ਅਤੇ ਉਨ੍ਹਾਂ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਉਨ੍ਹਾਂ ਵਲੋਂ ਜ਼ਖ਼ਮੀ ਅਭੀਨਵ ਨੂੰ ਇਕ ਨਿਜੀ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਸੋਹਾਣਾ ਦੀ ਪੁਲਿਸ ਨੇ ਉਸ ਸਮੇਂ ਅਣਪਛਾਤਿਆਂ ਵਿਰੁਧ ਇਰਾਦਾ ਕਤਲ ਦੀ ਧਾਰਾ-307, 324, 323 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਕਤਲ ਦੀ ਧਾਰਾ ਦਾ ਵਾਧਾ ਕਰ ਦਿਤਾ ਹੈ।

Tags: mohali

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement