ਪੰਜਾਬ ਪੁਲਿਸ ਦੀ ਹੈੱਡ ਕਾਂਸਟੇਬਲ ਨੇ ਮਾਡਲਿੰਗ ਮੁਕਾਬਲੇ 'ਚ ਜਿੱਤਿਆ Mrs. Punjab ਦਾ ਖਿਤਾਬ
Published : Oct 2, 2023, 9:17 am IST
Updated : Oct 2, 2023, 9:17 am IST
SHARE ARTICLE
Punjab Police head constable won Mrs. Punjab Title in modeling competition
Punjab Police head constable won Mrs. Punjab Title in modeling competition

ਇਹ ਮੁਕਾਬਲਾ ਜੈਪੁਰ ਵਿਚ ਹੋਇਆ, ਇਸ ਵਿਚ ਪੰਜਾਬ ਤੋਂ ਹੋਰ ਉਮੀਦਵਾਰਾਂ ਨੇ ਵੀ ਹਿੱਸਾ ਲਿਆ।

 

ਚੰਡੀਗੜ੍ਹ: ਪੰਜਾਬ ਪੁਲਿਸ ਦੀ ਹੈੱਡ ਕਾਂਸਟੇਬਲ ਸੁਖਪ੍ਰੀਤ ਕੌਰ ਨੇ ਮਾਡਲਿੰਗ ਮੁਕਾਬਲੇ 'ਚ ਮਿਸਿਜ਼ ਪੰਜਾਬ ਦਾ ਖ਼ਿਤਾਬ ਜਿੱਤ ਕੇ ਅਪਣਾ ਬਚਪਨ ਦਾ ਸੁਪਨਾ ਪੂਰਾ ਕੀਤਾ ਹੈ। ਬਟਾਲਾ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਨੇ ਇਹ ਖ਼ਿਤਾਬ ਦੇਸ਼ ਭਰ ਦੇ ਹੋਏ ਫਾਰਐਵਰ ਸਟਾਰ ਇੰਡੀਆ ਮਾਡਲਿੰਗ ਮੁਕਾਬਲੇ 'ਚ ਜਿੱਤਿਆ, ਇਸ ਦੇ ਨਾਲ ਹੀ ਉਸ ਨੇ ਵੱਖਰੀ ਮਿਸਾਲ ਵੀ ਪੇਸ਼ ਕੀਤੀ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਆਉਣ ਵਾਲੇ ਹਰ ਡਰੋਨ ਦੀ ਜਾਂਚ ਕਰੇਗੀ NIA, ਕੌਮਾਂਤਰੀ ਮੰਚ 'ਤੇ ਰੱਖੇ ਜਾਣਗੇ ਸਬੂਤ

ਸੁਖਪ੍ਰੀਤ ਕੌਰ ਦਾ ਕਹਿਣਾ ਹੈ ਕਿ ਭਾਵੇਂ ਕਿ ਉਹ ਪੰਜਾਬ ਪੁਲਿਸ 'ਚ ਤਾਇਨਾਤ ਹੈ ਪਰ ਉਸ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਮਾਡਲਿੰਗ ਕਰੇ। ਇਹ ਮੁਕਾਬਲਾ ਜੈਪੁਰ ਵਿਚ ਹੋਇਆ, ਇਸ ਵਿਚ ਪੰਜਾਬ ਤੋਂ ਹੋਰ ਉਮੀਦਵਾਰਾਂ ਨੇ ਵੀ ਹਿੱਸਾ ਲਿਆ। ਸੁਖਪ੍ਰੀਤ ਨੇ ਦਸਿਆ ਕਿ ਉਹ ਮਿਸਿਜ਼ ਪੰਜਾਬ ਦਾ ਖਿਤਾਬ ਜਿੱਤਣ 'ਚ ਸਫ਼ਲ ਹੋਈ ਹੈ।

ਇਹ ਵੀ ਪੜ੍ਹੋ: ਮਹਾਰਾਜਾ ਫ਼ਰੀਦਕੋਟ ਦੇ ਭਰਾ ਦੇ ਪੋਤਰੇ ਵਲੋਂ ਸ਼ਾਹੀ ਜਾਇਦਾਦ ’ਚੋਂ ਤੀਜੇ ਹਿੱਸੇ ਲਈ ਅਦਾਲਤ ’ਚ ਪਟੀਸ਼ਨ 

ਉਸ ਦਾ ਸੁਪਨਾ ਹੈ ਕਿ ਉਹ ਇਸ ਤੋਂ ਅੱਗੇ ਵਧੇ ਅਤੇ ਭਵਿੱਖ ਵਿਚ ਅਜਿਹੇ ਹੋਰ ਮੁਕਾਬਲਿਆਂ 'ਚ ਹਿੱਸਾ ਲੈ ਕੇ ਰਾਸ਼ਟਰੀ ਪੱਧਰ ਦਾ ਖਿਤਾਬ ਜਿੱਤੇਗੀ। ਉਨ੍ਹਾਂ ਦਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਪ੍ਰਵਾਰ ਨੇ ਵੀ ਪੂਰਾ ਸਮਰਥਨ ਦਿਤਾ ਸੀ। ਉਨ੍ਹਾਂ ਹੋਰ ਮਾਪਿਆਂ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਹਰ ਪ੍ਰਵਾਰ ਨੂੰ ਚਾਹੀਦਾ ਹੈ ਕਿ ਉਹ ਅਪਣੀਆਂ ਧੀਆਂ ਦਾ ਸਾਥ ਦੇਣ ਤਾਂ ਜੋ ਉਹ ਅੱਗੇ ਵਧਣ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement