
Ludhiana News : ਲੋਕਾਂ ਨੇ ਡਰਾਈਵਰ ਨੂੰ ਕਾਬੂ ਕਰ ਕੀਤਾ ਪੁਲਿਸ ਹਵਾਲੇ
Ludhiana News : ਲੁਧਿਆਣਾ ਦੇ ਫੇਸ ਥਰੀ ’ਚ ਖੇਡ ਰਹੀ ਬੱਚੀ ਦੀ ਕਾਰ ਹੇਠਾਂ ਆਉਣ ਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ। ਜਦੋਂ ਕਿ ਇਸ ਸਬੰਧੀ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਬੱਚਾ ਖੇਡ ਰਿਹਾ ਸੀ ਜਿਸ ਤੋਂ ਬਾਅਦ ਇੱਕ ਸਰਦਾਰ ਵਿਅਕਤੀ ਨੇ ਸਾਡੇ ਬੱਚੇ ਨੂੰ ਕਾਰ ਹੇਠਾਂ ਦੇ ਦਿੱਤਾ ਅਤੇ ਇੱਕ ਘੰਟਾ ਉਸ ਜਗ੍ਹਾ ਦੇ ਉੱਪਰ ਬਹਿਸ ਕਰਦਾ ਰਿਹਾ। ਇੱਕ ਘੰਟੇ ਬਾਅਦ ਜਦੋਂ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪਰਿਵਾਰ ਦਾ ਕਹਿਣਾ ਹੈ ਜੇਕਰ ਬੱਚੀ ਨੂੰ ਸਮੇਂ ਸਿਰ ਡਾਕਟਰੀ ਇਲਾਜ ਮਿਲਦਾ ਤਾਂ ਬੱਚੀ ਦੀ ਜਾਨ ਬਚ ਸਕਦੀ ਸੀ। ਇਸ ਦਰਦਨਾਕ ਹਾਦਸੇ ਕਾਰਨ ਪਰਿਵਾਰ ਦਾ ਹੋਇਆ ਰੋ-ਰੋ ਕੇ ਬੁਰਾ ਹਾਲ ਅਤੇ ਕਾਰ ਵਾਲੇ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਇਨਸਾਫ਼ ਦੀ ਗੁਹਾਰ ਲਗਾਈ ।
ਜਦੋਂ ਇਸ ਸਬੰਧੀ ਆਰੋਪੀ ਕਾਰ ਡਰਾਈਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਮੈਂ ਮਾਰਕੀਟ ਵਿਚ ਦਵਾਈ ਲੈਣ ਲਈ ਆਇਆ ਸੀ, ਜਦੋਂ ਮੈਂ ਦਵਾਈ ਲੈ ਕੇ ਬਾਹਰ ਆਇਆ ਤਾਂ ਬੱਚਾ ਕਾਰ ਹੇਠਾਂ ਵੜ ਕੇ ਖੇਡ ਰਿਹਾ ਸੀ। ਮੈਂ ਆਪਣੀ ਕਾਰ ਸਟਾਰਟ ਕਰਕੇ ਤੁਰਿਆ ਹੀ ਸੀ ਕਿ ਬੱਚਾ ਕਾਰ ਹੇਠਾਂ ਆ ਗਿਆ ਅਤੇ ਆਪਣੀ ਗਲਤੀ ਵੀ ਮੰਨੀ ਹੈ।
ਮੌਕੇ ‘ਤੇ ਪਹੁੰਚ ASI ਸੁਨੀਲ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਇਤਲਾਹ ਮਿਲੀ ਸੀ ਐਕਸੀਡੈਂਟ ਹੋਇਆ ਹੈ। ਜਾਂਚ ਕੀਤੀ ਜਾ ਰਹੀ ਹੈ ਆਰੋਪੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
(For more news apart from The girl who was playing died due to car coming down, family made commotion over death of girl child News in Punjabi, stay tuned to Rozana Spokesma