
Zira Murder News: ਪੁਲਿਸ ਨੇ ਇਕ ਪੁੱਤਰ ਨੂੰ ਕੀਤਾ ਗ੍ਰਿਫ਼ਤਾਰ
The sons killed the father Zira Murder News: ਜ਼ੀਰਾ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਪੁੱਤ ਕਪੁੱਤ ਹੋ ਗਏ। ਦੋ ਪੁੱਤਾਂ ਨੇ ਆਪਣੇ ਪਿਓ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਰਸ਼ਪਾਲ ਸਿੰਘ ਉਰਫ਼ ਸੋਨੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਗੁਰਦੁਆਰਾ ਸਿੰਘ ਸਭਾ ਜ਼ੀਰਾ ਦੇ ਨਜ਼ਦੀਕ ਰਹਿੰਦਾ ਰਸ਼ਪਾਲ ਸਿੰਘ ਗੱਡੀ ਚਲਾਉਣ ਦਾ ਕੰਮ ਕਰਦਾ ਸੀ ਉਸ ਦੇ ਪੁੱਤ ਬਬਲੂ ਅਤੇ ਦੀਪੂ ਨੇ ਘਰੇਲੂ ਰੰਜਿਸ਼ ਦੇ ਚੱਲਦਿਆਂ ਤੇਜ਼ ਹਥਿਆਰਾਂ ਨਾਲ ਆਪਣੇ ਪਿਓ ਨੂੰ ਜ਼ਖ਼ਮੀ ਕਰ ਦਿੱਤਾ।
ਜ਼ਖ਼ਮੀ ਰਸ਼ਪਾਲ ਸਿੰਘ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ ਅਤੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦਿਤਾ ਗਿਆ। ਉਧਰ ਸਿਟੀ ਪੁਲਿਸ ਜ਼ੀਰਾ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕਰਦਿਆਂ ਮ੍ਰਿਤਕ ਦੇ ਇਕ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।