
Ludhiana News: ਪੰਚਾਇਤੀ ਚੋਣਾਂ ਬਣੀਆਂ ਕਾਲ
The young man was electrocuted by the fan Hadiwal News : ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ਜਿਥੇ ਕਈ ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾ ਰਹੀ ਹੈ। ਉਥੇ ਹੀ ਕਈ ਪਿੰਡਾਂ ਵਿਚ ਵੋਟਾਂ ਨਾਲ ਪੰਚਾਇਤੀ ਚੁਣੀ ਜਾਵੇਗੀ ਪਰ ਇਸ ਵਿਚਾਲੇ ਲੁਧਿਆਣਾ ਦੇ ਕੂੰਮ ਕਲਾਂ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ।
ਇਥੇ ਪਿੰਡ ਹਾਦੀਵਾਲ 'ਚ ਇਕ ਮੰਦਭਾਗੀ ਘਟਨਾ ਵਾਪਰੀ ਹੈ ਇਥੇ ਘਰ ਵਿਚ ਵੋਟਾਂ ਮੰਗਣ ਆਏ ਲੋਕਾਂ ਦੀ ਆਓ ਭਗਤ ਕਰਦੇ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਫਰਾਟਾ ਪੱਖਾ ਲਾਉਣ ਲਈ ਤਾਰਾਂ ਲਗਾਉਣ ਲੱਗਿਆ ਤਾਂ ਉਸ ਨੂੰ ਅਚਾਨਕ ਕਰੰਟ ਲੱਗ ਗਿਆ।
ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਵਿਗੜਦੀ ਦੇਖ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਬਹਾਦਰ ਸਿੰਘ 55 ਸਾਲ ਵਾਸੀ ਹਾਦੀਵਾਲ ਵਜੋਂ ਹੋਈ ਹੈ।
ਮ੍ਰਿਤਕ ਬਹਾਦਰ ਸਿੰਘ ਦੇ ਦੋ ਬੱਚੇ ਹਨ, ਜਿਨ੍ਹਾਂ 'ਚੋਂ ਇਕ ਬੱਚਾ ਵਿਦੇਸ਼ 'ਚ ਹੈ ਅਤੇ ਦੂਜੇ ਦੀ ਉਮਰ 18 ਸਾਲ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕਿਰਨਦੀਪ ਕੌਰ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।