
ਹਾਦਸਾ ਇੰਨਾ ਭਿਆਨਕ ਸੀ ਕਿ ਪੈਦਲ ਜਾ ਰਹੇ ਲੋਕ ਕਰੀਬ 20 ਤੋਂ 25 ਫੁੱਟ ਦੂਰ ਜਾ ਡਿੱਗੇ
Fazilka News : ਫਾਜ਼ਿਲਕਾ 'ਚ ਅੱਜ ਸਵੇਰੇ ਰਨੀਵਾਲਾ ਵਿੱਚ ਪੈਦਲ ਜਾ ਰਹੇ 2 ਵਿਅਕਤੀਆਂ ਨੂੰ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਪੈਦਲ ਜਾ ਰਹੇ ਲੋਕ ਕਰੀਬ 20 ਤੋਂ 25 ਫੁੱਟ ਦੂਰ ਜਾ ਡਿੱਗੇ। ਹਨੇਰਾ ਹੋਣ ਕਾਰਨ ਪਿੱਛੇ ਆ ਰਹੇ ਪਰਿਵਾਰਕ ਮੈਂਬਰਾਂ ਨੇ ਮੋਬਾਈਲ ਟਾਰਚ ਆਨ ਕਰਕੇ ਜ਼ਖ਼ਮੀਆਂ ਦੀ ਭਾਲ ਕੀਤੀ। ਜਿਸ 'ਚੋਂ ਇਕ ਵਿਅਕਤੀ ਜ਼ਖਮੀ ਹਾਲਤ 'ਚ ਮਿਲਿਆ, ਜਦਕਿ ਦੂਜੇ ਦੀ ਮੌਤ ਹੋ ਗਈ।
ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਚਾਚਾ ਕੰਵਲਜੀਤ ਸਿੰਘ ਪੰਨੀਵਾਲਾ ਵਿਖੇ ਸਾਈਕਲ ਦੀ ਏਜੰਸੀ ਚਲਾਉਂਦਾ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਆਪਣੇ ਦੋਸਤ ਸੁਰਿੰਦਰ ਕੁਮਾਰ ਨਾਲ ਸੈਰ ਕਰਨ ਲਈ ਨਿਕਲਿਆ ਸੀ। ਉਹ ਅਰਨੀਵਾਲਾ ਨੇੜੇ ਪੈਦਲ ਜਾ ਰਿਹਾ ਸੀ ਕਿ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਪੈਦਲ ਜਾ ਰਹੇ ਲੋਕ ਕਰੀਬ 20 ਤੋਂ 25 ਫੁੱਟ ਦੂਰ ਝਾੜੀਆਂ ਵਿੱਚ ਜਾ ਡਿੱਗੇ। ਉਹ ਵੀ ਉਨ੍ਹਾਂ ਦੇ ਪਿੱਛੇ ਆ ਰਿਹਾ ਸੀ, ਇਸ ਲਈ ਉਹ ਮੌਕੇ 'ਤੇ ਪਹੁੰਚਿਆ। ਆਪਣੇ ਮੋਬਾਈਲ ਦੀ ਟਾਰਚ ਨੂੰ ਚਾਲੂ ਕੀਤਾ ਅਤੇ ਜ਼ਖਮੀਆਂ ਦੀ ਭਾਲ ਕੀਤੀ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਉਸ ਦੇ ਚਾਚੇ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਦੂਜੇ ਜ਼ਖਮੀ ਦਾ ਇਲਾਜ ਕੀਤਾ ਜਾ ਰਿਹਾ ਹੈ।