
ਬੀਤੇ ਦਿਨੀ ਇਨਡੋਨੇਸ਼ੀਆ 'ਚ ਲਾਇਨ ਏਅਰ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ ਜਿਸ 'ਚ 188 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ ਅਤੇ ਇਹ ...
ਜਕਾਰਤਾ (ਭਾਸ਼ਾ): ਬੀਤੇ ਦਿਨੀ ਇਨਡੋਨੇਸ਼ੀਆ 'ਚ ਲਾਇਨ ਏਅਰ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ ਜਿਸ 'ਚ 188 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ ਅਤੇ ਇਹ ਜਹਾਜ਼ ਸਮੁੰਦਰ ਡਿੱਗ ਗਿਆ ਸੀ। ਗੋਤਾਖੋਰਾਂ ਨੂੰ ਹਾਦਸਾਗ੍ਰਸਤ ਹੋਕੇ ਸਮੁੰਦਰ ਵਿਚ ਡਿੱਗਣ ਵਾਲੇ ਲਾਇਨ ਏਇਰ ਦੇ ਜਹਾਜ਼ ਦੇ ਲੈਂਡਿੰਗ ਗਿਅਰ ਦਾ ਇਕ ਟੁਕੜਾ ਮਿਲਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹਾਦਸਾਗ੍ਰਸਤ ਜਹਾਜ਼ ਦਾ ਇਕ ਬਲੈਕ ਬਾਕਸ ਮਿਲਿਆ ਸੀ ਜਿਸ ਦੇ ਨਾਲ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਮਦਦ ਮਿਲੇਗੀ। ਖੋਜ ਅਤੇ ਬਚਾਅ ਏਜੰਸੀ ਦੇ ਪ੍ਰਮੁੱਖ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ ।
lion Air
ਖੋਜ ਅਤੇ ਬਚਾਅ ਏਜੰਸੀ ਦੇ ਪ੍ਰਮੁੱਖ ਮੁਹੰਮਦ ਸਯੋਗੀ ਨੇ ਲੈਂਡਿੰਗ ਗਿਅਰ ਦੇ ਬਾਰੇ ਕਿਹਾ ਕਿ ਸਾਨੂੰ ਉਸ ਦਾ ਕੁੱਝ ਹਿੱਸਾ ਮਿਲਿਆ ਹੈ ਅਤੇ ਇਸ ਤੋਂ ਪਹਿਲਾਂ ਇਕ ਬਲੈਕ ਬਾਕਸ ਮਿਲਿਆ ਸੀ। ਇਕ ਨਵੇਂ ਜਹਾਜ਼ ਦੇ ਡਿੱਗਣ ਦੇ ਪਿੱਛੇ ਕੀ ਵਜ੍ਹਾ ਸੀ ਇਸ ਦਾ ਪਤਾ ਲਗਾਉਣ ਵਿਚ ਬਰਾਮਦ ਬਲੈਕ ਬਾਕਸ ਤੋਂ ਮਦਦ ਮਿਲੇਗੀ। ਸਾਨੂੰ ਇਹ ਨਹੀਂ ਪਤਾ ਕਿ ਇਹ ਫਲਾਇਟ ਡੇਟਾ ਰਿਕਾਰਡਰ (ਐਫਡੀਆਰ) ਜਾਂ ਕੋਕਪਿਟ ਵਾਇਸ ਰਿਕਾਰਡਰ (ਸੀਵੀਆਰ) ਹੈ। ਵਿਮਾਨ ਦੇ ਮਾਹਿਰਾਂ ਮੁਤਾਬਕ ਬਲੈਕ ਬਾਕਸ ਦੇ ਡਾਟਾ ਤੋਂ ਕਰੀਬ ਦੁਰਘਟਨਾਵਾਂ ਦੀ ਜਾਣਕਾਰੀ ਮਿਲਣ ਵਿਚ ਮਦਦ ਮਿਲਦੀ ਹੈ।
ਲਾਇਨ ਏਇਰ ਦਾ ਬੋਇੰਗ -737 ਮੈਕਸ 8 ਜਹਾਜ਼ ਸੋਮਵਾਰ ਨੂੰ ਰਾਜਧਾਨੀ ਜਕਾਰਤਾ ਤੋਂ ਉਡਾਨ ਭਰਨ ਤੋਂ ਕਰੀਬ 12 ਮਿੰਟ ਬਾਅਦ ਹੀ ਜਾਵੇ ਦੇ ਕੋਲ ਸਮੁੰਦਰ ਵਿਚ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ ਸੀ। ਇਸ ਵਿਚ ਸਵਾਰ ਸਾਰੇ 188 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਜਹਾਜ਼ ਨੂੰ ਕੁੱਝ ਮਹਿਨੇ ਪਹਿਲਾਂ ਹੀ ਸੇਵਾ ਵਿਚ ਲਿਆ ਗਿਆ ਸੀ ।