
ਇਟਲੀ ਦੀ ਗੋਤਾਖੋਰ ਏਲਿਸਾ ਜੇਚੀਨੀ ਨੇ ਹੈਰਾਨੀਜਨਕ ਨਤੀਜਾ ਦਿੰਦੇ ਹੋਏ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ।
ਇਟਲੀ ਦੀ ਗੋਤਾਖੋਰ ਏਲਿਸਾ ਜੇਚੀਨੀ ਨੇ ਹੈਰਾਨੀਜਨਕ ਨਤੀਜਾ ਦਿੰਦੇ ਹੋਏ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਬਹਾਮਾ ਵਿਚ ਸਾਢੇ ਤਿੰਨ ਮਿੰਟ ਤੋਂ ਜ਼ਿਆਦਾ ਦੇਰ ਤਕ ਸਾਹ ਰੋਕਣ ਤੋਂ ਬਾਅਦ ਉਹਨਾਂ ਨੇ 351 ਫੁੱਟ ਡੂੰਘੀ ਗਹਿਰਾਈ ਤਕ ਤੈਰਨ ਦਾ ਰਿਕਾਰਡ ਬਣਾਇਆ ਹੈ। ਉਹਨਾਂ ਦੀ ਇਸ ਉਪਲਬਧੀ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੇ ਜਿਹੜੀ ਦੂਰੀ ਤੈਅ ਕੀਤੀ ਹੈ ਉਹ ਇਕ ਫੁਟਬਾਲ ਮੈਦਾਨ ਦੀ ਦੂਰੀ ਦੇ ਬਾਰਬਰ ਹੈ।
elisa jechini
‘ਵੀਬੀ 2018 ਡਾਇਵਿੰਗ ਚੈਂਪੀਅਨਸ਼ਿਪ’ ਵਿਚ ਡੂੰਘੀ ਗਹਿਰਾਈ ਤਕ ਉਤਰਨ ਦੇ ਲਈ ਜੇਚੀਨੀ ਨੂੰ ਇਕ ਰੱਸੀ ਦਾ ਸਹਾਰਾ ਦਿੱਤਾ ਗਿਆ ਸੀ ਤਾਂਕਿ ਐਮਰਜੈਂਸੀ ਦੀ ਸਥਿਤੀ ਵਿਚ ਚੀਜਾਂ ਨੂੰ ਸੰਭਾਲਿਆ ਜਾ ਸਕੇ। ਇਹ ਸ਼ਾਂਤ ਅਤੇ ਸਹਿਜ਼ਤਾ ਦੇ ਨਾਲ ਹੇਠ ਤੱਕ ਤੈਰਦੀ ਚਲੀ ਗਈ। ਇਸ ਤਰ੍ਹਾਂ ਦੀ ਗੋਤਾਖੋਰੀ ਦੇ ਲਈ ‘ਫ੍ਰੀਡ੍ਰਾਈਵਰ’ ਅਪਣੀ ਬਾਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਾ ਕੇ ਤੈਰਨ ਦੀ ਕੋਸ਼ਿਸ਼ ਕਰਦੇ ਹਨ।
elisa jechini
ਏਲਿਸਾ ਜਿਹੜੀਆਂ ਗਹਿਰਾਈਆਂ ਤਕ ਪਹੁੰਚੀ ਹੈ, ਉਥੇ ਤਕ ਸੁਰਜ਼ ਦੀ ਰੋਸ਼ਨੀ ਤਕ ਵੀ ਨਹੀਂ ਪਹੁੰਚ ਸਕੀ। ਇਸ ਦੌਰਾਨ ਏਲਿਸਾ ਜੇਚੀਨੀ ਦੇ ਲਈ ਸਾਹ ਰੋਕ ਕੇ ਰੱਖਣਾ ਇਕ ਵੱਡੀ ਚੁਣੌਤੀ ਸੀ। ਉਹ ਜਿਨ੍ਹਾ ਤੇਜ਼ੀ ਨਾਲ ਹੇਠ ਗਈ, ਉਨ੍ਹੀ ਹੀ ਤੇਜ਼ੀ ਨਾਲ ਉਹਨਾਂ ਨੇ ਉਪਰ ਨੂੰ ਦੁਬਾਰਾ ਆਉਣਾ ਸ਼ੁਰੂ ਕੀਤਾ ਤਾਂਕਿ ਸਾਹ ਲੈ ਸਕੇ। ਇਸ ਦੌਰਾਨ ਸਪੋਰਟ ਸਟਾਫ ਉਹਨਾਂ ਦਾ ਮਾਰਗਦਰਸ਼ਨ ਕਰ ਰਿਹਾ ਸੀ।