'ਚੰਡੀਗੜ੍ਹ ਪੰਜਾਬੀ ਮੰਚ' ਨੇ ਪੰਜਾਬੀ ਭਾਸ਼ਾ ਲੈ ਕੇ ਕੀਤਾ ਰੋਸ ਪ੍ਰਦਰਸ਼ਨ
Published : Nov 2, 2020, 12:49 am IST
Updated : Nov 2, 2020, 12:49 am IST
SHARE ARTICLE
image
image

'ਚੰਡੀਗੜ੍ਹ ਪੰਜਾਬੀ ਮੰਚ' ਨੇ ਪੰਜਾਬੀ ਭਾਸ਼ਾ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਅਫ਼ਸਰਾਂ ਨੇ ਬਿਨਾਂ ਕਿਸੇ ਫ਼ੈਸਲੇ ਤੋਂ ਚੰਡੀਗੜ੍ਹ ਦੇ ਦਫ਼ਤਰਾਂ ਵਿਚ ਲਾਗੂ ਕੀਤੀ ਅੰਗਰੇਜ਼ੀ ਭਾਸ਼ਾ

ਚੰਡੀਗੜ੍ਹ, 1 ਨਵੰਬਰ (ਸੁਰਜੀਤ ਸਿੰਘ ਸੱਤੀ, ਤਰੁਣ ਭਜਨੀ): ਅੱਜ ਚੰਡੀਗੜ੍ਹ ਦੇ ਪੰਜਾਬੀ ਪ੍ਰੇਮੀਆਂ ਨੇ 'ਚੰਡੀਗੜ੍ਹ ਪੰਜਾਬੀ ਮੰਚ' ਦੇ ਝੰਡੇ ਥੱਲੇ ਸੰਕੇਤਕ ਰੋਸ ਧਰਨਾ ਮਾਰਿਆ ਅਤੇ ਹੱਥਾਂ ਵਿਚ ਕਾਲੇ ਝੰਡੇ ਲੈ ਕੇ ਅੱਜ ਦੇ ਦਿਨ ਨੂੰ ਕਾਲੇ ਦਿਨ ਦੇ ਤੌਰ ਉਤੇ ਮਨਾਇਆ। ਧਰਨੇ ਵਿਚ ਸੈਂਕੜੇ ਲੋਕ ਸ਼ਾਮਲ ਹੋਏ। ਧਰਨੇ ਦੀ ਪ੍ਰਧਾਨਗੀ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ, ਸਾਧੂ ਸਿੰਘ ਸਾਰੰਗਪੁਰ ਪੇਂਡੂ ਸੰਘਰਸ਼ ਕਮੇਟੀ, ਤਾਰਾ ਸਿੰਘ ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ ਅਤੇ ਗੁਰਨਾਮ ਸਿੰਘ ਸਿੱਧੂ ਯੂਨਾਈਟਿਡ ਅਕਾਲੀ ਦਲ, ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਕਰਮ ਸਿੰਘ ਵਕੀਲ, ਗੁਰਨਾਮ ਕੰਵਰ ਨੇ ਕੀਤੀ। ਧਰਨੇ ਵਿਚ ਛੋਟੇ- ਛੋਟੇ ਬੱਚੇ ਵੀ ਕਾਲੇ ਕਪੜੇ ਪਹਿਨ ਕੇ ਸ਼ਾਮਲ ਹੋਏ।
ਧਰਨੇ ਨੂੰ ਸੰਬੋਧਨ ਕਰਦਿਆਂ ਸਾਰੇ ਬੁਲਾਰਿਆਂ ਵਿਚ ਦੇਵੀ ਦਿਆਲ ਸ਼ਰਮਾ, ਬਾਬਾ ਗੁਰਦਿਆਲ ਸਿੰਘ, ਇਪਟਾ ਤੋਂ ਬਲਕਾਰ ਸਿੱਧੂ, ਪੰਜਾਬੀ ਲੇਖਕ ਸਭਾ ਤੋਂ ਦੀਪਕ ਸ਼ਰਮਾ ਚਨਾਰਥਲ, ਯੂਥ ਆਫ਼ ਪੰਜਾਬ ਤੋਂ ਪਰਮਦੀਪ ਸਿੰਘ ਬੈਦਵਾਨ ਆਦਿ ਨੇ ਦਸਿਆ ਕਿ ਪੰਜਾਬ ਤੇ ਹਰਿਆਣਾ ਦੇ ਪੁਨਰਗਠਨ ਵੇਲੇ ਤਕ ਯਾਨੀ 01-11-1996 ਤਕ ਚੰਡੀਗੜ੍ਹ ਦੇ ਲੋਕਾਂ ਦੀ ਪਹਿਲੀ, ਪ੍ਰਸ਼ਾਸਕੀ ਤੇ ਦਫ਼ਤਰੀ ਕੰਮਕਾਰ ਦੀ ਭਾਸ਼ਾ ਪੰਜਾਬੀ ਸੀ। ਜਿਵੇਂ-ਜਿਵੇਂ ਇਥੇ ਬਾਹਰੋਂ ਅਫ਼ਸਰ ਆਉਂਦੇ ਗਏ, ਉਨ੍ਹਾਂ ਨੇ ਵਗ਼ੈਰ ਕਿਸੇ ਫ਼ੈਸਲੇ ਤੋਂ ਇਕ ਗਿਣੀ-ਮਿਥੀ ਸਾਜ਼ਿਸ਼ ਰਾਹੀਂ ਪੰਜਾਬੀ ਨੂੰ ਬਦਲ ਕੇ ਇਥੋਂ ਦੇ ਲੋਕਾਂ ਉਤੇ ਅੰਗਰੇਜ਼ੀ ਭਾਸ਼ਾ ਥੋਪ ਦਿਤੀ। ਬੁਲਾਰਿਆਂ ਨੇ ਦਸਿਆ ਕਿ ਚੰਡੀਗੜ੍ਹ ਪੰਜਾਬੀ ਮੰਚ ਦੇ ਝੰਡੇ ਥੱਲੇ ਅਨੇਕਾਂ ਸੰਘਰਸ਼ ਲੜੇ ਗਏ ਹਨ। ਅਨੇਕਾਂ ਧਰਨੇ, ਭੁੱਖ- ਹੜਤਾਲਾਂ ਅਤੇ ਕਈ ਵਾਰ ਗਿਫ਼ਤਾਰੀਆਂ ਵੀ ਦਿਤੀਆਂ ਗਈਆਂ।
'ਚੰਡੀਗੜ੍ਹ ਪੰਜਾਬੀ ਮੰਚ' ਵਲੋਂ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਅਸੀ ਕਿਸੇ ਵੀ ਭਾਸ਼ਾ ਦੇ ਵਿਰੁਧ ਨਹੀਂ ਹਾਂ। ਸੱਭ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖ ਕੇ ਗਿਆਨ ਹਾਸਲ ਕਰਨਾ ਚਾਹੀਦਾ ਹੈ। ਪਰ ਸਾਡੀ ਅਪਣੀ ਮਾਂ-ਬੋਲੀ ਪੰਜਾਬੀ ਭਾਸ਼ਾ ਦੀ ਕੀਮਤ ਉਤੇ ਕੋਈ ਵੀ ਭਾਸ਼ਾ ਸਵੀਕਾਰ ਨਹੀਂ ਹੈ। ਬੁਲਾਰਿਆਂ ਨੇ ਚੇਤਾਵਨੀ ਦਿਤੀ ਕਿ ਜਦੋਂ ਪੂਰੇ ਦੇਸ਼ ਵਿਚ ਇਕ ਵੀ ਸੂਬੇ ਦੀ ਦਫ਼ਤਰੀ ਭਾਸ਼ਾ ਅੰਗਰੇਜ਼ੀ ਨਹੀਂ ਹੈ ਅਤੇ ਨਾ ਹੀ ਕਿਸੇ ਕੇਂਦਰ ਸ਼ਾਸ਼ਤ ਪ੍ਰਦੇਸ਼ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ। ਫਿਰ ਕਿਉਂ ਸਿਰਫ਼ ਚੰਡੀਗੜ੍ਹ ਵਿਚ ਇਸ ਨੂੰ ਲਾਗੂ ਕੀਤਾ ਗਿਆ ਹੈ। ਜਦੋਂਕਿ ਚੰਡੀਗੜ੍ਹ ਵਿਚ ਵਸਦੇ ਲਗਭਗ 13 ਲੱਖ ਲੋਕਾਂ ਵਿਚੋਂ ਇਕ ਦੀ ਵੀ ਮਾਂ-ਬੋਲੀ ਅੰਗਰੇਜ਼ੀ ਭਾਸ਼ਾ ਨਹੀਂ ਹੈ। ਚੰਡੀਗੜ੍ਹ ਦੇ ਲੋਕਾਂ ਨੇ ਇਹ ਪ੍ਰਣ ਕੀਤਾ ਹੈ ਕਿ ਪੰਜਾਬੀ ਭਾਸ਼ਾ ਦਾ ਮੁੱਦਾ ਉਨ੍ਹਾਂ ਦੇ ਜੀਵਨ, ਮਾਨ-ਸਨਮਾਨ, ਇੱਜ਼ਤ ਅਤੇ ਭਵਿੱਖ ਨਾਲ ਜੁੜਿਆ ਮੁੱਦਾ ਹੈ। ਇਸ ਲਈ ਉਨਾਂ ਦਾ ਫ਼ੈਸਲਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵਿਸ਼ਾਲਤੇ ਤਿੱਖਾ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਮਜ਼ਬੂਰ ਕਰ ਦਿਤਾ ਜਾਵੇਗਾ ਕਿ ਉਹ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਪਹਿਲੀ, ਪ੍ਰਸ਼ਾਸਕੀ ਅਤੇ
ਦਫ਼ਤਰੀ ਭਾਸ਼ਾ ਦਾ ਦਰਜਾ ਦੇਣ। ਅੱਜ ਦੇ ਧਰਨੇ ਵਿਚ ਸ੍ਰੀ ਰਾਮ ਅਰਸ਼, ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਤੋਂ ਪ੍ਰਧਾਨ ਜੈ ਸਿੰਘ ਛਿੱਬਰ, ਮੈਡਮ ਬਿੰਦੂ ਸਿੰਘ, ਪ੍ਰਸਿੱਧ ਨਾਟਕਰਮੀ ਸੰਜੀਵਨ ਸਿੰਘ, ਗੁਰਦੀਪ ਸਿੰਘ ਢਿੱਲੋਂ, ਅਵਤਾਰ ਸਿੰਘ ਸੈਣੀ, ਪੀ.ਐਸ.ਯੂ. (ਲਲਕਾਰ) ਤੋਂ ਅਮਨਦੀਪ ਕੌਰ, ਸੀ.ਟੀ.ਯੂ. ਮੁਲਾਜ਼ਮ ਯੂਨੀਅਨ ਤੋਂ ਭੁਪਿੰਦਰ ਸਿੰਘ, ਗਿਆਨ ਚੰਦ, ਭਾਗ ਸਿੰਘ ਬੁੜੈਲ ਆਦਿ ਵੀ ਹਾਜ਼ਰ ਸਨ।

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement