
ਕੋਰੋਨਾ ਨੇ ਬਦਲੀ ਸੋਚ : ਟਰੈਕਟਰ 'ਤੇ ਵਿਆਹ ਲਿਆਇਆ ਲਾੜੀ
ਕੁੱਪ ਕਲਾਂ, 1 ਨਵੰਬਰ (ਕੁਲਦੀਪ ਸਿੰਘ ਲਵਲੀ) : ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਰਾਜਦੀਪ ਸਿੰਘ ਪੁੱਤਰ ਸਵ: ਗੁਰਦੇਵ ਸਿੰਘ ਨੇ ਅਪਣੇ ਘਰ ਦੇ ਤਿਆਰ ਕੀਤੇ ਫ਼ੋਰਡ ਟਰੈਕਟਰ 'ਤੇ ਹੀ ਲਾੜੀ ਨੂੰ ਵਿਆਹ ਕੇ ਲਿਆਇਆ। ਕੇ ਇਕ ਵਖਰੀ ਪਛਾਣ ਬਣਾਈ, ਜਿਸ ਦੀ ਇਲਾਕੇ ਦੇ ਲੋਕਾਂ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਡਾ. ਕੁਲਵਿੰਦਰ ਸਿੰਘ ਨੇ ਦਸਿਆ ਕਿ ਇਹ ਵਿਆਹ ਜਿਥੇ ਸਮਾਜ ਅੰਦਰ ਮਹਿੰਗੇ ਵਿਆਹਾਂ ਨੂੰ ਸਾਦੇ ਰੂਪ ਵਿਚ ਕਰਨ ਲਈ ਪ੍ਰੇਰਤ ਕਰਦਾ ਹੈ, ਉੱਥੇ ਹੀ ਲਾੜੇ ਰਾਜਦੀਪ ਸਿੰਘ ਵਲੋਂ ਅਪਣੇ ਹੁਨਰ ਸਦਕਾ ਤਿਆਰ ਕੀਤੇ ਟਰੈਕਟਰ ਤੋਂ ਇਹ ਵੀ ਸੰਦੇਸ਼ ਮਿਲਦਾ ਹੈ ਕਿ ਅੱਜ ਦੇ ਨੌਜਵਾਨ ਕੇਵਲ ਖੇਤੀ 'ਤੇ ਨਿਰਭਰ ਨਾ ਹੋ ਕੇ ਅਗਰ ਅਪਣੇ ਹੁਨਰ ਨੂੰ ਪਛਾਨਣ ਤਾਂ ਉਹ ਹੋਰ ਵੀ ਬਹੁਤ ਅੱਗੇ ਜਾ ਸਕਦੇ ਹਨ।